ਟਾਂਡਾ ਉੜਮੁੜ (ਮੋਮੀ)— ਉੜਮੁੜ ਟਾਂਡਾ ਅਧੀਨ ਆਉਂਦੇ ਪਿੰਡ ਨੰਗਲੀ ਜਲਾਲਪੁਰ ਦੇ ਇਕ 35 ਸਾਲਾ ਨੌਜਵਾਨ ਦੀ ਕੋਰੋਨਾ ਕਾਰਨ ਮੌਤ ਹੋਣ ਉਪਰੰਤ ਸਿਹਤ ਵਿਭਾਗ ਦੀ ਟੀਮ ਵੱਲੋਂ ਅੱਜ ਪੂਰੇ ਪਿੰਡ ਦਾ ਸਰਵੇ ਕੀਤਾ ਗਿਆ।
ਪੰਜਾਬ ਸਰਕਾਰ ਦੇ ਹੁਕਮਾਂ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ.ਜਸਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਐੱਸ. ਐੱਮ. ਓ. ਟਾਂਡਾ ਡਾ. ਆਰ. ਕੇ ਬਾਲੀ ਦੀ ਅਗਵਾਈ 'ਚ ਅਧੀਨ ਕੁਲ 5 ਟੀਮਾਂ ਬਣਾ ਕੇ ਵੱਖ-ਵੱਖ ਪਿੰਡ ਵਾਸੀਆਂ ਦੀ ਸਿਹਤ ਦਾ ਚੈੱਕਅਪ ਕੀਤਾ ਜਾ ਰਿਹਾ ਹੈ ਅਤੇ ਜਿਸ ਵੀ ਵਿਅਕਤੀ ਨੂੰ ਕੋਰੋਨਾ ਵਾਇਰਸ ਸਬੰਧੀ ਕਿਸੇ ਤਰ੍ਹਾਂ ਦੇ ਲੱਛਣ ਪਾਏ ਜਾਂਦੇ ਹਨ ਤਾਂ ਉਸ ਨੂੰ ਸਿਵਲ ਹਸਪਤਾਲ ਟਾਂਡਾ ਭੇਜਿਆ ਜਾ ਰਿਹਾ ਹੈ ਤਾਂ ਜੋ ਉਸ ਦਾ ਲੋੜੀਂਦਾ ਚੈੱਕਅਪ ਕਰਕੇ ਪੂਰੀ ਤਰ੍ਹਾਂ ਇਹ ਤਸੱਲੀ ਪ੍ਰਗਟ ਕੀਤੀ ਜਾਵੇ ਕਿ ਉਸ ਨੂੰ ਕਰੋਨਾ ਵਾਇਰਸ ਨਹੀਂ ਹੈ। ਇਸ ਸਰਵੇ ਸਬੰਧੀ ਹੋਰ ਜਾਣਕਾਰੀ ਦਿੰਦੇ ਡਾਕਟਰ ਆਰ. ਕੇ. ਬਾਲੀ ਨੇ ਦੱਸਿਆ ਕਿ ਮ੍ਰਿਤਕ ਲਖਵਿੰਦਰ ਸਿੰਘ ਦੇ 8 ਪਰਿਵਾਰਕ ਮੈਂਬਰਾਂ ਦੇ ਸੈਂਪਲ ਲਏ ਜਾਣ ਉਪਰੰਤ ਦਸੂਆ ਵਿਖੇ ਟੈਸਟ ਲਈ ਭੇਜੇ ਗਏ ਹਨ।
ਜ਼ਿਕਰਯੋਗ ਹੈ ਕਿ 17 ਮਈ ਨੂੰ ਪਿੰਡ ਨੰਗਲੀ ਦੇ 35 ਸਾਲਾ ਨੌਜਵਾਨ ਲਖਵਿੰਦਰ ਸਿੰਘ ਪੁੱਤਰ ਚਰਨ ਸਿੰਘ ਦੀ ਜਲੰਧਰ ਦੇ ਹਸਪਤਾਲ ਜਲੰਧਰ 'ਚ ਮੌਤ ਹੋ ਗਈ ਸੀ ਅਤੇ ਮੌਤ ਉਪਰੰਤ ਸਿਹਤ ਵਿਭਾਗ ਦੀ ਟੀਮ ਵੱਲੋਂ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ। ਸਿਹਤ ਵਿਭਾਗ ਇਸ ਸਬੰਧੀ ਕਿਸੇ ਵੀ ਤਰਾਂ ਦਾ ਕੋਈ ਵੀ ਰਿਸਕ ਨਹੀਂ ਲੈਣਾ ਚਾਹੁੰਦਾ ਜਿਸ 'ਤੇ ਅਹਿਤਿਆਤ ਵਜੋਂ ਅੱਜ ਕੁੱਲ 5 ਟੀਮਾਂ ਬਣਾ ਕੇ ਪੂਰੇ ਪਿੰਡ ਦਾ ਸਰਵੇ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਕੀਤਾ ਜਾ ਰਿਹਾ ਹੈ ਕਿ ਮ੍ਰਿਤਕ ਲਖਵਿੰਦਰ ਸਿੰਘ ਪਿੰਡ ਵਾਸੀਆਂ ਦੇ ਸੰਪਰਕ 'ਚ ਆਇਆ ਸੀ।
ਸਰਕਾਰ ਖੇਤੀ ਆਨਲਾਈਨ ਮੰਡੀਕਰਨ ਦੇ ਬਹਾਨੇ ਕਰਨਾ ਚਾਹੁੰਦੀ ਹੈ ਨਿੱਜੀਕਰਨ
NEXT STORY