ਹੁਸ਼ਿਆਰਪੁਰ/ਗੜ੍ਹਸ਼ੰਕਰ (ਸ਼ੋਰੀ)— ਦੇਸ਼ ਭਰ 'ਚ ਕੋਰੋਨ ਵਾਇਰਸ ਦੇ ਵੱਧਦੇ ਪ੍ਰਕੋਪ ਨੂੰ ਦੇਖਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 21 ਦਿਨਾਂ ਤੱਕ ਪੂਰਾ ਦੇਸ਼ ਲਾਕ ਡਾਊਨ ਕੀਤਾ ਗਿਆ ਹੈ। ਹਰ ਕੋਈ ਘਰਾਂ 'ਚ ਰਹਿਣ ਨੂੰ ਮਜਬੂਰ ਹੋਇਆ ਪਿਆ ਹੈ। ਦੱਸ ਦੇਈਏ ਕਿ ਇਹ ਕਰਫਿਊ ਕਿਸੇ ਤੰਗ ਪਰੇਸ਼ਾਨ ਕਰਨ ਵਾਸਤੇ ਨਹੀਂ ਸਗੋਂ ਦੇਸ਼ ਦੇ ਲੋਕÎਾਂ ਨੂੰ ਬਚਾਉਣ ਵਾਸਤੇ ਹੀ ਲਗਾਇਆ ਗਿਆ ਹੈ।
ਕਰਫਿਊ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਢਿੱਲ ਨਹੀਂ ਦਿੱਤੀ ਜਾ ਰਹੀ ਹੈ, ਅਜਿਹੇ 'ਚ ਝੁੱਗੀਆਂ, ਝੌਂਪੜੀਆਂ 'ਚ ਰਹਿ ਰਹੇ ਲੋਕਾਂ ਨੂੰ ਵੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੜ੍ਹਸ਼ੰਕਰ 'ਚੋਂ ਅਜਿਹੀਆਂ ਹੀ ਕੁਝ ਦਰਦ ਭਰੀਆਂ ਤਸਵੀਰਾਂ ਸਾਹਮਣੇ ਆਈਆਂ, ਜਿਨ੍ਹਾਂ ਨੂੰ ਦੇਖ ਕੇ ਤੁਹਾਡੇ ਵੀ ਹੰਝੂ ਨਿਕਲ ਜਾਣਗੇ। ਜਿਵੇਂ ਹੀ ਝੁੱਗੀਆਂ-ਝੌਂਪੜੀਆਂ 'ਚ ਰਹਿੰਦੇ ਇਕ ਪਰਿਵਾਰ ਨੂੰ ਪਤਾ ਲੱਗਾ ਕਿ ਗੜ੍ਹਸ਼ੰਕਰ 'ਚ ਸਵੇਰੇ 9 ਤੋਂ ਲੈ ਕੇ 10 ਵਜੇ ਤੱਕ ਸਬਜ਼ੀ ਮੰਡੀ 'ਚੋਂ ਸਬਜ਼ੀ ਲੈ ਸਕਦਾ ਹੈ। ਤਾਂ ਇਹ ਪਤਾ ਲੱਗਦੇ ਹੀ ਉਕਤ ਪਰਿਵਾਰ ਜਿਹੜਾ ਫਰੂਟ ਆੜਤੀਆਂ ਵੱਲੋਂ ਸੁੱਟ ਦਿੱਤਾ ਗਿਆ ਸੀ, ਉਸ ਨੂੰ ਚੁੱਕੇ ਕੇ ਉਹ ਆਪਣੇ ਪਰਿਵਾਰ ਨੂੰ ਪਾਲਣ ਲਈ ਉਥੋਂ ਚੁੱਕ ਕੇ ਲੈ ਗਈ।
ਪਲਾਸਟਿਕ ਇਕੱਠਾ ਕਰਕੇ ਗੁਜ਼ਾਰਾ ਕਰਦੀ ਹੈ ਔਰਤ
ਉਕਤ ਮਹਿਲਾ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਪਲਾਸਟਿਕ ਸਣੇ ਹੋਰ ਕਬਾੜ ਇਕੱਠਾ ਕਰਕੇ ਕਰ ਰਹੀ ਹੈ। ਉਕਤ ਮਹਿਲਾ ਦੇ ਕੋਲ ਕੋਈ ਵੀ ਪੈਸੇ ਨਹੀਂ ਸਨ, ਪਰ ਜਿਵੇਂ ਹੀ ਮਿਲੀ ਢਿੱਲ ਦਾ ਪਤਾ ਲੱਗਾ ਤਾਂ ਉਕਤ ਮਹਿਲਾ ਸਬਜ਼ੀ ਮੰਡੀ ਪਹੁੰਚ ਕੇ ਆੜਤੀਆਂ ਵੱਲੋਂ ਸੁੱਟੇ ਗਏ ਫਰੂਟ 'ਚੋਂ ਪਪੀਤਾ ਦਾ ਫੱਲ ਇਕੱਠਾ ਕਰਨ ਲੱਗ ਗਈ ਅਤੇ ਬੋਰੀ 'ਚ ਪਾ ਕੇ ਘਰ ਲੈ ਗਈ। ਉਸ ਦੇ ਨਾਲ ਪਹੁੰਚੇ ਛੋਟੇ ਬੱਚੇ ਦੇ ਚਿਹਰੇ 'ਤੇ ਫਿਰ ਵੀ ਪਿਆਰੀ ਜਿਹੀ ਸਮਾਈਲ ਨਜ਼ਰ ਆ ਰਹੀ ਸੀ। ਚੱਲ ਰਹੇ ਹਾਲਾਤ 'ਚ ਵੀ ਉਕਤ ਬੱਚਾ ਬੇਹੱਦ ਖੁਸ਼ ਨਜ਼ਰ ਆ ਰਿਹਾ ਸੀ। ਉਕਤ ਪਰਿਵਾਰ ਕਿਸੇ ਤਰ੍ਹਾਂ ਦਾ ਕੋਈ ਰਜਿਸਟਰਡ ਪਰਿਵਾਰ ਨਹੀਂ ਹੈ, ਜਿਸ ਕਰਕੇ ਉਨ੍ਹਾਂ ਤੱਕ ਕੋਈ ਵੀ ਸਰਕਾਰੀ ਸਹਾਇਤਾ ਨਹੀਂ ਪਹੁੰਚਾਈ ਜਾ ਰਹੀ ਹੈ।
ਪਠਾਨਕੋਟ : ਕਰਫਿਊ ਨੂੰ ਟਿੱਚ ਸਮਝਣ ਵਾਲਿਆਂ ’ਤੇ ਪੁਲਸ ਨੇ ਚਲਾਇਆ ਡੰਡਾ (ਵੀਡੀਓ)
NEXT STORY