ਜਲੰਧਰ (ਰੱਤਾ)— ਸੰਸਾਰ ਭਰ 'ਚ ਦਹਿਸ਼ਤ ਦਾ ਕਾਰਣ ਬਣੇ ਅਤੇ ਹੁਣ ਤੱਕ ਲੱਖਾਂ ਲੋਕਾਂ ਨੂੰ ਆਪਣੀ ਲਪੇਟ 'ਚ ਲੈ ਚੁੱਕੇ ਕੋਰੋਨਾ ਵਾਇਰਸ ਦੇ ਜ਼ਿਲਾ ਜਲੰਧਰ 'ਚ ਹੁਣ ਤੱਕ ਭਾਵੇਂ 6 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ ਪਰ ਫਿਰ ਵੀ ਜਲੰਧਰ ਵਾਸੀਆਂ ਦੇ ਮਨ ਵਿਚ ਪੂਰੀ ਤਰ੍ਹਾਂ ਡਰ ਬੈਠਾ ਹੋਇਆ ਹੈ।
ਇਹ ਵੀ ਪੜ੍ਹੋ: ਰੂਪਨਗਰ: ਕਰਫਿਊ ਦੌਰਾਨ ਪਤੀ-ਪਤਨੀ ਨੇ ਕਰ ਦਿੱਤਾ ਖੂਨੀ ਕਾਰਾ, ਹੁਣ ਖਾਣਗੇ ਜੇਲ ਦੀ ਹਵਾ (ਤਸਵੀਰਾਂ)
ਇਸ ਗੱਲ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਸਥਾਨਕ ਨਿਜਾਤਮ ਨਗਰ ਦੀ ਜੋ ਮਹਿਲਾ ਕੋਰੋਨਾ ਪਾਜ਼ੀਟਿਵ ਮਿਲੀ ਸੀ, ਉਸ ਦਾ ਬੇਟਾ (ਗਲਾ ਖਰਾਬ, ਬੁਖਾਰ ਹੋਣ ਕਾਰਣ) ਦੋਬਾਰਾ ਸਿਵਲ ਹਸਪਤਾਲ ਦਾਖਲ ਹੋ ਗਿਆ ਹੈ ਅਤੇ ਸਿਹਤ ਵਿਭਾਗ ਨੇ ਫਿਰ ਤੋਂ ਉਸ ਦਾ ਸੈਂਪਲ ਲੈ ਕੇ ਕੋਰੋਨਾ ਵਾਇਰਸ ਦੀ ਜਾਂਚ ਲਈ ਲੈਬਾਰਟਰੀ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਉਕਤ ਨੌਜਵਾਨ ਦਾ ਕੋਰੋਨਾ ਟੈਸਟ ਪਹਿਲਾਂ ਨੈਗੇਟਿਵ ਆ ਚੁੱਕਾ ਹੈ।
ਇਹ ਵੀ ਪੜ੍ਹੋ: ਸ਼ੱਕੀ ਹਾਲਾਤ 'ਚ ਵਿਆਹੁਤਾ ਦੀ ਮੌਤ, ਕੋਰੋਨਾ ਦੇ ਖੌਫ ਕਾਰਨ ਸ਼ਮਸ਼ਾਨ ਘਾਟ 'ਚ ਸਸਕਾਰ ਦਾ ਹੋਇਆ ਵਿਰੋਧ
27 ਸੈਂਪਲਾਂ ਦੀ ਰਿਪੋਰਟ ਦਾ ਵਿਭਾਗ ਨੂੰ ਹੈ ਇੰਤਜ਼ਾਰ
ਉਧਰ ਸ਼ਨੀਵਾਰ ਨੂੰ ਲੈਬਾਰਟਰੀ ਜਾਂਚ ਲਈ ਭੇਜੇ ਗਏ 22 ਸੈਂਪਲਾਂ ਅਤੇ ਐਤਵਾਰ ਨੂੰ ਭੇਜੇ ਗਏ 5 ਸੈਂਪਲਾਂ ਦੀ ਰਿਪੋਰਟ ਦਾ ਸਿਹਤ ਵਿਭਾਗ ਦੇ ਅਧਿਕਾਰੀ ਐਤਵਾਰ ਸ਼ਾਮ ਤੱਕ ਇੰਤਜ਼ਾਰ ਕਰ ਰਹੇ ਸਨ। ਇਨ੍ਹਾਂ ਵਿਚੋਂ 3 ਸੈਂਪਲ ਉਨ੍ਹਾਂ ਪਾਜ਼ੀਟਿਵ ਮਰੀਜ਼ਾਂ ਦੇ ਹਨ, ਜੋ ਕਈ ਦਿਨਾਂ ਤੋਂ ਹਸਪਤਾਲ ਇਲਾਜ ਅਧੀਨ ਹਨ।
ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਬਾਬੀ ਸਹਿਗਲ ਨੇ ਕੀਤਾ ਦੌਰਾ
ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਬਾਬੀ ਸਹਿਗਲ ਨੇ ਈ. ਐੱਸ. ਆਈ. ਹਸਪਤਾਲ ਦਾ ਦੌਰਾ ਕਰ ਕੇ ਉਥੇ ਦੀ ਸਥਿਤੀ ਅਤੇ ਮਰੀਜ਼ਾਂ ਨੂੰ ਦਿੱਤੇ ਜਾ ਰਹੇ ਡਾਕਟਰੀ ਇਲਾਜ ਦਾ ਜਾਇਜ਼ਾ ਲਿਆ। ਇਸ ਦੌਰਾਨ ਸਹਿਗਲ ਨੇ ਡਾਕਟਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੂੰ ਨਿਰਦੇਸ਼ ਦਿੱਤੇ ਕਿ ਕੋਰੋਨਾ ਵਾਇਰਸ ਦੀ ਦਹਿਸ਼ਤ ਦੇ ਇਸ ਮਾਹੌਲ ਵਿਚ ਮਰੀਜ਼ਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਣ ਦੇਣ ਅਤੇ ਨਾਲ ਹੀ ਖੁਦ ਹੀ ਆਪਣੀ ਸੁਰੱਖਿਆ ਦੇ ਮਾਪਦੰਡਾਂ ਨੂੰ ਅਪਣਾਉਣ। ਇਸ ਤੋਂ ਬਾਅਦ ਸਹਿਗਲ ਨੇ ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਨਾਲ ਮਿਲ ਕੇ ਜ਼ਿਲੇ ਦੀ ਸਥਿਤੀ ਦੀ ਜਾਣਕਾਰੀ ਲਈ।
ਇਹ ਵੀ ਪੜ੍ਹੋ: ਕਰਫਿਊ ਦੌਰਾਨ ਲੋੜਵੰਦਾਂ ਦੀਆਂ ਫਰਮਾਇਸ਼ਾਂ ਸੁਣ ਸਮਾਜ ਸੇਵੀ ਸੰਸਥਾਵਾਂ ਵੀ ਹੋਈਆਂ ਹੈਰਾਨ
ਕੋਰੋਨਾ ਵਾਇਰਸ ਤੋਂ ਬਚਾਉਣ ਲਈ ਕਿਸਾਨਾਂ ਦੇ ਘਰੋਂ ਫਸਲ ਚੁੱਕੇ ਸਰਕਾਰ : ਲੱਖੋਵਾਲ
NEXT STORY