ਗੋਰਾਇਆ (ਮੁਨੀਸ਼ ਬਾਵਾ)— ਸ਼ੁੱਕਰਵਾਰ ਨੂੰ ਜ਼ਿਲ੍ਹੇ 'ਚ ਕਰੋਨਾ ਦਾ ਵੱਡਾ ਧਮਾਕਾ ਹੋਣ ਤੋਂ ਬਾਅਦ ਜ਼ਿਲ੍ਹੇ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਸਬ ਡਿਵੀਜ਼ਨ ਫਿਲੌਰ ਦੀ ਗੱਲ ਕੀਤੀ ਜਾਵੇ ਤਾਂ ਇਥੇ ਕੋਰੋਨਾ ਸ਼ੁੱਕਰਵਾਰ ਨੂੰ ਮੁਲਾਜ਼ਮਾਂ ਦੇ ਭਾਰੀ ਰਿਆ ਹੈ।
ਇਹ ਵੀ ਪੜ੍ਹੋ: ਕੋਵਿਡ-19:ਜਲੰਧਰ ਵਾਸੀਆਂ ਦੀ ਬੇਪਰਵਾਹੀ ,ਮਾਮਲਿਆਂ 'ਚ ਵਾਧਾ ਬਾਦਸਤੂਰ ਜਾਰੀ
ਗੋਰਾਇਆ ਥਾਣੇ ਦੀ ਚੌਂਕੀ ਧੁਲੇਤਾ ਦੀ ਸਿਪਾਹੀ ਬੀਬੀ ਹਰਵਿੰਦਰ ਕੌਰ ਦੀ ਰਿਪੋਰਟ ਪਾਜ਼ੇਟਿਵ ਆਉਣ ਨਾਲ ਚੌਂਕੀ ਧੁਲੇਤਾ ਦੇ ਨਾਲ-ਨਾਲ ਥਾਣਾ ਗੋਰਾਇਆ ਦੇ ਮੁਲਾਜ਼ਮਾਂ 'ਚ ਵੀ ਭਾਜੜਾਂ ਪੈ ਗਇਆ ਹਨ। ਇਸ ਦਾ ਕਾਰਨ ਇਹ ਹੈ ਕਿ ਪਿੰਡ ਕਟਾਨਾ 'ਚ ਸ਼ੁੱਕਰਵਾਰ ਨੂੰ ਹੋਏ ਨੌਜਵਾਨ ਦੇ ਕਤਲ ਦੇ ਮਾਮਲੇ ਦਾ ਜੋ ਕਿ ਪਿੰਡ ਧੁਲੇਤਾ ਚੌਂਕੀ ਦੇ ਅਧੀਨ ਆਉਂਦਾ ਹੈ ਅਤੇ ਜਿਸ ਮੋਟਰ 'ਤੇ ਲਾਸ਼ ਮਿਲੀ ਸੀ, ਉੱਥੇ ਇਹ ਸਿਪਾਹੀ ਬੀਬੀ ਵੱਲੋਂ ਕਾਗਜ਼ੀ ਕਾਰਵਾਈ ਕੀਤੀ ਜਾ ਰਹੀ ਸੀ। ਇਸ ਨਾਲ ਗੋਰਾਇਆ ਥਾਣੇ ਦੇ ਇੰਸਪੈਕਟਰ, ਸਬ ਇੰਸਪੈਕਟਰ, ਏ. ਐੱਸ. ਆਈ, ਸਿਪਾਹੀ ਨਾਲ ਮੌਜੂਦ ਸਨ।
ਇਹ ਵੀ ਪੜ੍ਹੋ: ਹਸਪਤਾਲ ਦੇ ਗ਼ੁਸਲਖ਼ਾਨੇ 'ਚੋਂ ਇਤਰਾਜ਼ਯੋਗ ਹਾਲਤ 'ਚ ਮਿਲੇ ਕੁੜੀ-ਮੁੰਡਾ, ਸੱਚਾਈ ਨਿਕਲੀ ਕੁਝ ਹੋਰ
ਇਸ ਸਬੰਧੀ ਬੜਾਪਿੰਡ ਸੀ. ਐਚ. ਸੀ. ਦੀ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਜੋਤੀ ਫੂਕੇਲਾ ਨੇ ਕਿਹਾ ਨੇ ਕਿਹਾ ਕਿ ਸਿਪਾਹੀ ਬੀਬੀ ਦੀ ਰਿਪੋਰਟ ਪਾਜ਼ੇਟਿਵ ਆਉਣ ਮਗਰੋਂ ਸ਼ੁੱਕਰਵਾਰ ਨੂੰ ਸੀ. ਐੱਚ. ਸੀ. ਬੜਾਪਿੰਡ ਦੀ ਟੀਮ ਵੱਲੋਂ ਜਲੰਧਰ ਸਿਵਲ ਹਸਪਤਾਲ ਭੇਜੀਆਂ ਜਾਣਾ ਸੀ ਪਰ ਸ਼ੁੱਕਰਵਾਰ ਨੂੰ ਕੇਸ ਵੱਧ ਆਉਣ ਨਾਲ 108 ਐਮਬੂਲੈਂਸ ਨਾ ਮਿਲਣ ਕਾਰਨ ਸ਼ਨਿਚਰਵਾਰ ਸਵੇਰੇ ਸਿਪਾਹੀ ਬੀਬੀ ਨੂੰ ਜਲੰਧਰ ਭੇਜ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਜੋ-ਜੋ ਮੁਲਾਜ਼ਮ ਇਨ੍ਹਾਂ ਨਾਲ ਸਨ, ਉਨ੍ਹਾਂ ਨੂੰ ਕੁਆਰੰਟਾਈਨ ਕਰਨ ਲਈ ਇਨ੍ਹਾਂ ਦੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਲਾਪਤਾ ਨੌਜਵਾਨ ਦੀ ਮੋਟਰ ਤੋਂ ਮਿਲੀ ਲਾਸ਼, ਪੁੱਤ ਨੂੰ ਇਸ ਹਾਲ ''ਚ ਵੇਖ ਮਾਂ ਹੋਈ ਬੇਹੋਸ਼
ਦੋਸਤਾਂ ਨਾਲ ਜਾ ਰਹੇ ਨੌਜਵਾਨ ਨੇ ਨਹਿਰ 'ਚ ਮਾਰੀ ਛਾਲ, ਰੋ-ਰੋ ਹਾਲੋ-ਬੇਹਾਲ ਹੋਇਆ ਪਰਿਵਾਰ
NEXT STORY