ਜਲੰਧਰ (ਰੱਤਾ)- ਜਲੰਧਰ ਜ਼ਿਲ੍ਹੇ ’ਚ ਕੋਰੋਨਾ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਜਿੱਥੇ ਲਗਾਤਾਰ ਵਧਦੀ ਜਾ ਰਹੀ ਹੈ, ਉੱਥੇ ਹੀ ਇਸ ਨਾਲ ਮਰਨ ਵਾਲਿਆਂ ਦਾ ਅੰਕੜਾ ਵੀ ਸਥਿਰ ਨਹੀਂ ਹੋ ਰਿਹਾ। ਸੋਮਵਾਰ ਨੂੰ ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਦਾ ਵੱਡਾ ਧਮਾਤਾ ਹੋ ਗਿਆ। ਜਲੰਧਰ ਜ਼ਿਲ੍ਹੇ ਵਿਚ ਸੋਮਵਾਰ ਨੂੰ ਕੋਰੋਨਾ ਦੇ 1259 ਨਵੇਂ ਕੇਸ ਮਿਲੇ ਅਤੇ ਦੋ ਮਰੀਜ਼ਾਂ ਦੀ ਕੋਰੋਨਾ ਕਾਰਨ ਮੌਤ ਵੀ ਹੋਈ। ਮਿਲੀ ਜਾਣਕਾਰੀ ਮੁਤਾਬਕ ਸਿਹਤ ਮਹਿਕਮੇ ਨੂੰ ਸੋਮਵਾਰ ਵੱਖ-ਵੱਖ ਸਰਕਾਰੀ ਅਤੇ ਨਿੱਜੀ ਲੈਬਾਰਟਰੀਆਂ ਅਤੇ ਹੋਰ ਜ਼ਿਲ੍ਹਿਆਂ ’ਚੋਂ ਕੁੱਲ 1341 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ। ਇਨ੍ਹਾਂ ਵਿਚੋਂ 82 ਮਰੀਜ਼ ਹੋਰ ਜ਼ਿਲ੍ਹਿਆਂ ਨਾਲ ਸਬੰਧਤ ਹਨ।
ਐਤਵਾਰ 2522 ਲੋਕਾਂ ਦੀ ਰਿਪੋਰਟ ਆਈ ਸੀ ਨੈਗੇਟਿਵ
ਐਤਵਾਰ ਨੂੰ ਸਿਹਤ ਮਹਿਕਮੇ ਨੂੰ 2522 ਲੋਕਾਂ ਦੀ ਰਿਪੋਰਟ ਨੈਗੇਟਿਵ ਵੀ ਪ੍ਰਾਪਤ ਹੋਈ ਸੀ ਅਤੇ ਐਕਟਿਵ ਕੇਸਾਂ ’ਚੋਂ 296 ਮਰੀਜ਼ ਰਿਕਵਰ ਹੋ ਗਏ ਸਨ। ਮਹਿਕਮੇ ਦੀ ਟੀਮ ਨੇ 4,019 ਹੋਰ ਲੋਕਾਂ ਦੇ ਸੈਂਪਲ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਲਏ ਸਨ।
ਇਹ ਵੀ ਪੜ੍ਹੋ: ਸੰਯੁਕਤ ਸਮਾਜ ਮੋਰਚਾ ਵੱਲੋਂ ਵਿਧਾਨ ਸਭਾ ਚੋਣਾਂ ਲਈ 30 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ
ਸਿਰਫ਼ 2 ਹਫ਼ਤਿਆਂ ’ਚ ਲਗਭਗ 5,000 ਲੋਕਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ
ਇਨ੍ਹਾਂ ਦਿਨਾਂ ’ਚ ਕੋਰੋਨਾ ਕਿੰਨੀ ਤੇਜ਼ੀ ਨਾਲ ਫੈਲ ਰਿਹਾ ਹੈ, ਇਸ ਗੱਲ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਸਿਰਫ ਦੋ ਹਫਤਿਆਂ ’ਚ ਹੀ ਜ਼ਿਲੇ ਵਿਚ ਕੋਰੋਨਾ ਦੇ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਲਗਭਗ 5,000 ਵਧ ਗਈ ਹੈ। ਵਰਣਨਯੋਗ ਹੈ ਕਿ ਜ਼ਿਲ੍ਹੇ ’ਚ 2 ਜਨਵਰੀ ਨੂੰ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਕੁਲ ਗਿਣਤੀ 63,722 ਸੀ ਅਤੇ ਇਨ੍ਹਾਂ ’ਚੋਂ 1501 ਮਰੀਜ਼ ਮੌਤ ਦਾ ਸ਼ਿਕਾਰ ਹੋਏ ਸਨ ਅਤੇ ਹੁਣ 16 ਜਨਵਰੀ ਨੂੰ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 68,538 ਹੈ ਅਤੇ ਮਰਨ ਵਾਲਿਆਂ ਦਾ ਅੰਕੜਾ 1509 ’ਤੇ ਪਹੁੰਚ ਗਿਆ ਹੈ।
ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਦੀ ਸਥਿਤੀ
ਹੁਣ ਤੱਕ ਕੁਲ ਸੈਂਪਲ : 19,44,355
ਨੈਗੇਟਿਵ ਆਏ : 17,95,896
ਪਾਜ਼ੇਟਿਵ ਆਏ : 68,538
ਡਿਸਚਾਰਜ ਹੋਏ : 63,894
ਮੌਤਾਂ ਹੋਈਆਂ : 1,509
ਐਕਟਿਵ ਕੇਸ : 3,135
ਇਹ ਵੀ ਪੜ੍ਹੋ: ਜਲੰਧਰ: ਟੋਏ ’ਚੋਂ ਮਿਲੀ ਮਾਪਿਆਂ ਦੇ ਇਕਲੌਤੇ ਪੁੱਤ ਦੀ ਲਾਸ਼, ਪਰਿਵਾਰ ਨੇ ਲਾਏ ਕਤਲ ਦੇ ਦੋਸ਼
ਜ਼ਿਲ੍ਹੇ ’ਚ 12,000 ਤੋਂ ਵੱਧ ਲੋਕਾਂ ਨੇ ਲੁਆਈ ਵੈਕਸੀਨ
ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਰਾਕੇਸ਼ ਕੁਮਾਰ ਚੋਪੜਾ ਨੇ ਦੱਸਿਆ ਕਿ ਕੋਰੋਨਾ ’ਤੇ ਕਾਬੂ ਪਾਉਣ ਲਈ ਜਾਰੀ ਵੈਕਸੀਨੇਸ਼ਨ ਮੁਹਿੰਮ ਤਹਿਤ ਐਤਵਾਰ ਨੂੰ ਜ਼ਿਲ੍ਹੇ ’ਚ ਕੁਲ 12,000 ਤੋਂ ਵੱਧ ਲੋਕਾਂ ਨੂੰ ਵੈਕਸੀਨ ਲਾਈ ਗਈ ਅਤੇ ਇਨ੍ਹਾਂ ’ਚ 15 ਤੋਂ 18 ਸਾਲ ਦੇ 171 ਅੱਲ੍ਹੜ ਅਤੇ ਬੂਸਟਰ ਡੋਜ਼ ਲੁਆਉਣ ਵਾਲੇ 211 ਲਾਭਪਾਤਰੀ ਸ਼ਾਮਲ ਹਨ।
ਇਹ ਵੀ ਪੜ੍ਹੋ: ਰਾਘਵ ਚੱਢਾ ਦਾ ਵੱਡਾ ਇਲਜ਼ਾਮ, ਕਾਂਗਰਸ ਪਾਰਟੀ ਨੇ ਚੰਨੀ ਦਾ ‘ਨਾਈਟ ਵਾਚਮੈਨ’ ਵਾਂਗ ਕੀਤਾ ਇਸਤੇਮਾਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
‘ਆਪ’ ’ਚੋਂ ਅਸਤੀਫ਼ਾ ਦੇਣ ਵਾਲੇ ਆਸ਼ੂ ਬਾਂਗੜ ਕਾਂਗਰਸ ’ਚ ਸ਼ਾਮਲ, ਫਿਰੋਜ਼ਪੁਰ ਰੂਰਲ ਤੋਂ ਲੜਨਗੇ ਚੋਣ
NEXT STORY