ਕਪੂਰਥਲਾ (ਵਿਪਨ)— ਪੰਜਾਬ 'ਚ ਕੋਰੋਨਾ ਵਾਇਰਸ ਮਾਰੂ ਹੁੰਦਾ ਜਾ ਰਿਹਾ ਹੈ। ਇਕ ਪਾਸੇ ਜਿੱਥੇ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਾਮਲਿਆਂ 'ਚ ਵਾਧਾ ਹੋ ਰਿਹਾ ਹੈ, ਉਥੇ ਹੀ ਕੋਰੋਨਾ ਦੇ ਕਾਰਨ ਹੋ ਰਹੀਆਂ ਮੌਤਾਂ ਦੇ ਮਾਮਲੇ ਵੀ ਲਗਾਤਾਰ ਵੱਦਦੇ ਜਾ ਰਹੇ ਹਨ। ਤਾਜ਼ਾ ਮਾਮਲੇ 'ਚ ਕਪੂਰਥਲਾ 'ਚ ਕੋਰੋਨਾ ਪਾਜ਼ੇਟਿਵ ਦੇ 5 ਨਵੇਂ ਕੇਸ ਪਾਏ ਗਏ ਹਨ। ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ ਕਪੂਰਥਲਾ 'ਚ 74 ਸਾਲਾ ਵਿਅਕਤੀ, 8 ਸਾਲ ਦਾ ਬੱਚਾ, 28 ਸਾਲ ਦੇ ਨੌਜਵਾਨ ਸਮੇਤ 65 ਸਾਲਾ ਬੀਬੀ ਅਤੇ 10 ਸਾਲਾ ਬੱਚੀ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ।
ਇਹ ਵੀ ਪੜ੍ਹੋ: ਜਲੰਧਰ ਦੇ ਮੁੰਡੇ ਨਾਲ ਵਿਆਹ ਕਰਵਾਉਣ ਲਈ ਪਾਕਿ ਦੀ ਕੁੜੀ ਨੇ ਲਾਈ ਮੋਦੀ ਨੂੰ ਗੁਹਾਰ
ਜਾਣੋ ਕੀ ਹੈ ਪੰਜਾਬ 'ਚ ਕੋਰੋਨਾ ਦਾ ਸਥਿਤੀ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 4400 ਤੋਂ ਪਾਰ ਹੋ ਗਈ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 831, ਜਲੰਧਰ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 605, ਲੁਧਿਆਣਾ 'ਚ 623, ਤਰਨਤਾਰਨ 191, ਮੋਹਾਲੀ 'ਚ 219, ਹੁਸ਼ਿਆਰਪੁਰ 'ਚ 165, ਪਟਿਆਲਾ 'ਚ 236, ਸੰਗਰੂਰ 'ਚ 221 ਕੇਸ, ਨਵਾਂਸ਼ਹਿਰ 'ਚ 125, ਗੁਰਦਾਸਪੁਰ 'ਚ 191 ਕੇਸ, ਮੁਕਤਸਰ 84, ਮੋਗਾ 'ਚ 85, ਫਰੀਦਕੋਟ 98, ਫਿਰੋਜ਼ਪੁਰ 'ਚ 77, ਫਾਜ਼ਿਲਕਾ 75, ਬਠਿੰਡਾ 'ਚ 79, ਪਠਾਨਕੋਟ 'ਚ 188, ਬਰਨਾਲਾ 'ਚ 46, ਮਾਨਸਾ 'ਚ 42, ਫਤਿਹਗੜ੍ਹ ਸਾਹਿਬ 'ਚ 100, ਕਪੂਰਥਲਾ 84, ਰੋਪੜ 'ਚ 91 ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ 'ਚੋਂ 2077 ਤੋਂ ਵੱਧ ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕੋਰੋਨਾ ਮਹਾਮਾਰੀ ਦੇ 1253 ਤੋਂ ਵੱਧ ਕੇਸ ਅਜੇ ਵੀ ਐਕਟਿਵ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ 109 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ: ਜਲੰਧਰ: ਫਗਵਾੜਾ ਗੇਟ ਸਥਿਤ ਮੋਬਾਇਲ ਹਾਊਸ ਨੇੜੇ ਚੱਲੀਆਂ ਗੋਲੀਆਂ, ਦੋ ਨੌਜਵਾਨ ਕੀਤੇ ਅਗਵਾ
ਸ਼ਰਧਾ ਭਾਵਨਾ ਨਾਲ ਮਨਾਇਆ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ
NEXT STORY