ਕਪੂਰਥਲਾ (ਵਿਪਨ ਮਹਾਜਨ)— ਕਪੂਰਥਲਾ ਜ਼ਿਲ੍ਹੇ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਕਪੂਰਥਲਾ 'ਚੋਂ ਜਿੱਥੇ ਅੱਜ ਕੋਰੋਨਾ ਦੇ 11 ਨਵੇਂ ਮਾਮਲੇ ਸਾਹਮਣੇ ਆਏ ਹਨ, ਉਥੇ ਹੀ ਇਕ ਬੀਬੀ ਦੀ ਵੀ ਮੌਤ ਹੋਣ ਦੀ ਖਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਜਲੰਧਰ ਦੇ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਪੂਰਥਲਾ ਜ਼ਿਲ੍ਹੇ ਨਾਲ ਸਬੰਧਤ 29 ਸਾਲਾ ਬੀਬੀ ਨੇ ਦੇ ਰਾਤ ਦਮ ਤੋੜ ਦਿੱਤਾ। ਇਸ ਦੇ ਨਾਲ ਕੋਰੋਨਾ ਕਾਰਨ ਕਪੂਰਥਲਾ ਜ਼ਿਲ੍ਹੇ 'ਚ ਮਰਨ ਵਾਲਿਆਂ ਦਾ ਅੰਕੜਾ 10 ਤੱਕ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ: ਰੂਪਨਗਰ: ਵੱਡੀ ਵਾਰਦਾਤ ਕਰਨ ਦੀ ਤਿਆਰੀ 'ਚ ਸੀ ਲੁਟੇਰਾ ਗਿਰੋਹ, ਮਾਰੂ ਹਥਿਆਰਾਂ ਸਣੇ ਗ੍ਰਿਫ਼ਤਾਰ
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸਿਧਵਾਂ ਦੋਨਾ ਦੀ 29 ਸਾਲਾ ਹਰਪ੍ਰੀਤ ਕੌਰ ਪਤਨੀ ਹਰਵਿੰਦਰ ਸਿੰਘ ਦੀ ਜਲੰਧਰ ਦੇ ਨਿੱਜੀ ਹਸਪਤਾਲ 'ਚ ਮੌਤ ਹੋ ਗਈ। ਉਕਤ ਬੀਬੀ ਦੀ ਮੌਤ ਤੋਂ ਬਾਅਦ ਕਪੂਰਥਲਾ ਸ਼ਹਿਰ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਲੋਕਾਂ 'ਚ ਕਰੋਨਾ ਦਾ ਡਰ ਪੈਦਾ ਹੋਣ ਨਾਲ ਲੋਕ ਘਰਾਂ 'ਚ ਰਹਿਣ ਲਈ ਮਜ਼ਬੂਰ ਹੋ ਰਹੇ ਹਨ।
ਜ਼ਿਕਰਯੋਗ ਹੈ ਪਿਛਲੇ ਦਿਨੀਂ ਇਸ ਪਿੰਡ ਦੇ ਨਾਲ ਲੱਗਦੇ ਪਿੰਡ ਬਲੇਰ ਖਾਨਪੁਰ ਦੇ ਸੰਤ ਬਾਬਾ ਦਇਆ ਸਿੰਘ ਜੀ ਟਾਹਲੀ ਸਾਹਿਬ ਮੁੱਖ ਸੇਵਾਦਾਰ ਇਤਿਹਾਸਕ ਅਸਥਾਨ ਗੁਰਦੁਆਰਾ ਟਾਹਲੀ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਬਲੇਰ ਖਾਨਪੁਰ ਕਪੂਰਥਲਾ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਇਨ੍ਹਾਂ ਸਭ ਇਲਾਕਿਆਂ 'ਚ ਕੋਰੋਨਾ ਦਾ ਖ਼ੌਫ ਪੈਦਾ ਹੋ ਰਿਹਾ ਹੈ।
ਇਹ ਵੀ ਪੜ੍ਹੋ: ਜਲੰਧਰ: PUBG ਨੇ ਤਬਾਹ ਕੀਤਾ ਹੱਸਦਾ-ਖੇਡਦਾ ਪਰਿਵਾਰ, ਜਵਾਨ ਪੁੱਤ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ
ਜਾਣੋ ਕੀ ਹੈ ਪੰਜਾਬ 'ਚ ਕੋਰੋਨਾ ਦੀ ਸਥਿਤੀ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਦਾ ਪੀੜਤ ਮਰੀਜ਼ਾਂ ਦੀ ਗਿਣਤੀ 15 ਹਜ਼ਾਰ ਤੋਂ ਪਾਰ ਪਹੁੰਚ ਚੁੱਕੀ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 1721, ਲੁਧਿਆਣਾ 2866, ਜਲੰਧਰ 2199, ਮੋਹਾਲੀ 'ਚ 798, ਪਟਿਆਲਾ 'ਚ 1588, ਹੁਸ਼ਿਆਰਪੁਰ 'ਚ 536, ਤਰਨਾਰਨ 336, ਪਠਾਨਕੋਟ 'ਚ 353, ਮਾਨਸਾ 'ਚ 112, ਕਪੂਰਥਲਾ 246, ਫਰੀਦਕੋਟ 271, ਸੰਗਰੂਰ 'ਚ 1019, ਨਵਾਂਸ਼ਹਿਰ 'ਚ 307, ਰੂਪਨਗਰ 245, ਫਿਰੋਜ਼ਪੁਰ 'ਚ 335, ਬਠਿੰਡਾ 331, ਗੁਰਦਾਸਪੁਰ 490, ਫਤਿਹਗੜ੍ਹ ਸਾਹਿਬ 'ਚ 333, ਬਰਨਾਲਾ 179, ਫਾਜ਼ਿਲਕਾ 263, ਮੋਗਾ 316, ਮੁਕਤਸਰ ਸਾਹਿਬ 221 ਕੇਸ ਪਾਏ ਹਨ ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚੋਂ 364 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ: ਵਿਆਹ ਕਰਵਾਉਣ ਤੋਂ ਬਾਅਦ ਕੁੜੀ ਨੇ ਮੁੰਡੇ ਨਾਲ ਕੀਤੀ ਵੱਡੀ ਠੱਗੀ, ਵਿਦੇਸ਼ ਜਾ ਕੇ ਕੀਤਾ ਇਹ ਕਾਰਾ
ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦੀ ਮਾਰ, 2 ਮਰੀਜ਼ਾਂ ਦੀ ਗਈ ਜਾਨ, 34 ਨਵੇਂ ਮਾਮਲਿਆਂ ਦੀ ਪੁਸ਼ਟੀ
ਇਹ ਵੀ ਪੜ੍ਹੋ: ਪਤਨੀ ਦੀ ਵੀਡੀਓ ਰਿਕਾਰਡਿੰਗ ਵਾਇਰਲ ਕਰਨ ਲਈ ਕੀਤਾ ਬਲੈਕਮੇਲ, ਮੰਗੀ 3 ਲੱਖ ਦੀ ਫਿਰੌਤੀ
ਪੁਲਸ ਨੇ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ, 1 ਦੋਸ਼ੀ ਗ੍ਰਿਫਤਾਰ
NEXT STORY