ਦਸੂਹਾ(ਝਾਵਰ, ਸੰਜੇ) - ਗੌਰਵ ਗਰਗ ਐੱਸ. ਐੱਸ. ਪੀ. ਹੁਸ਼ਿਆਰਪੁਰ ਅਤੇ ਅਨਿਲ ਕੁਮਾਰ ਭਨੋਟ ਉੱਪ ਕਪਤਾਨ ਪੁਲਸ ਸਬ-ਡਵੀਜ਼ਨ ਦਸੂਹਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਥਾਣਾ ਦਸੂਹਾ ਦੀ ਪੁਲਸ ਨੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਣ ਵਿਚ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਡੀ. ਐੱਸ. ਪੀ. ਦਸੂਹਾ ਅਨਿਲ ਕੁਮਾਰ ਭਨੋਟ ਨੇ ਦੱਸਿਆ ਕਿ ਪਰਮਜੀਤ ਸਿੰਘ ਉਰਫ ਸੋਢੀ ਪੁੱਤਰ ਕੁਲਵੰਤ ਸਿੰਘ ਵਾਸੀ ਦੇਵੀਦਾਸ, ਦਾਣਾ ਮੰਡੀ ਦਸੂਹਾ ਨਜ਼ਦੀਕ ਸੈਣੀ ਮੋਟਰਜ ਵਿਖੇ ਸੇਲ, ਪ੍ਰਚੇਜ਼ ਦਾ ਕੰਮ ਕਰਦਾ ਸੀ। ਘਟਨਾ ਵਾਲੇ ਦਿਨ ਮੋਟਰਸਾਈਕਲ ਸਵਾਰ 3 ਅਣਪਛਾਤੇ ਨੌਜਵਾਨ ਰਿਵਾਲਵਰ ਖੋਹਣ ਦੀ ਨੀਅਤ ਨਾਲ ਦੁਕਾਨ ’ਤੇ ਆਏ। ਇਨ੍ਹਾਂ ’ਚੋਂ ਇਕ ਨੌਜਵਾਨ ਬਾਹਰ ਖਡ਼੍ਹਾ ਰਿਹਾ ਅਤੇ 2 ਨੌਜਵਾਨ ਉਸ ਦੀ ਦੁਕਾਨ ਵਿਚ ਦਾਖਲ ਹੋਏ। ਜਿੱਥੇ ਗੱਲਬਾਤ ਦੌਰਾਨ ਹੱਥੋਪਾਈ ਹੋਏ ਅਤੇ ਇਨ੍ਹਾਂ ਦੋ ਨੌਜਵਾਨਾਂ ਨੇ ਪਿਸਤੌਲ ਨਾਲ ਪਰਮਜੀਤ ਸਿੰਘ ’ਤੇ ਫਾਇਰ ਕੀਤਾ ਤੇ ਉਸਦਾ ਰਿਵਾਲਵਰ ਖੋਹ ਕੇ ਫਰਾਰ ਹੋ ਗਏ। ਇਸ ਦੌਰਾਨ ਪਰਮਜੀਤ ਸਿੰਘ ਸੋਢੀ ਦੀ ਮੌਤ ਹੋ ਗਈ।
ਤਫਤੀਸ਼ ਦੌਰਾਨ ਸੀ.ਸੀ.ਟੀ.ਵੀ. ਕੈਮਰੇ 5 ਕਿਲੋਮੀਟਰ ਦੇ ਘੇਰੇ ਵਿਚ ਚੈੱਕ ਕੀਤੇ ਗਏ। ਇਸ ਦੌਰਾਨ ਦੋਸ਼ੀ ਭੁਪਿੰਦਰ ਸਿੰਘ ਉਰਫ ਭਿੰਦਾ ਪੁੱਤਰ ਸਰਦਾਰ ਸਿੰਘ ਵਾਸੀ ਜੰਡੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁੱਛਗਿੱਛ ਦੌਰਾਨ ਉਸ ਦੇ 2 ਹੋਰ ਸਾਥੀ ਪਾਰੂ ਅਤੇ ਜੱਸੀ ਵਾਸੀ ਨਵਾਂਸ਼ਹਿਰ ਦੀ ਵੀ ਪਛਾਣ ਕੀਤੀ ਗਈ ਸੀ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਦਸੂਹਾ ਗੁਰਦੇਵ ਸਿੰਘ ਨੇ ਦੱਸਿਆ ਕਿ ਫਡ਼ੇ ਗਏ ਦੋਸ਼ੀ ਨੂੰ ਦਸੂਹਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿੱਥੇ ਮਾਨਯੋਗ ਜੱਜ ਵੱਲੋਂ 5 ਦਿਨ ਦਾ ਪੁਲਸ ਰਿਮਾਂਡ ਦੇ ਦਿੱਤਾ ਹੈ।
ਗੁੰਡਾਗਰਦੀ ਦਾ ਨੰਗਾ ਨਾਚ, ਜਨਾਨੀ ਦੀ ਕੁੱਟਮਾਰ ਕਰਦਿਆਂ ਪਾੜੇ ਕੱਪੜੇ, ਪਤੀ ਬਚਾਉਣ ਲੱਗਾ ਤਾਂ...
NEXT STORY