ਫਗਵਾੜਾ (ਹਰਜੋਤ ਚਾਨਾ,ਜਲੋਟਾ )— ਇਥੋਂ ਦੇ ਮੁਹੱਲਾ ਪ੍ਰੀਤ ਨਗਰ 'ਚ ਰਹਿਣ ਵਾਲਾ ਇਕ 34 ਸਾਲਾ ਵਿਅਕਤੀ ਕੋਰੋਨਾ ਪਾਜ਼ੇਟਿਵ ਨਿਕਲਿਆ ਹੈ। ਇਥੇ ਦੱਸ ਦਈਏ ਕਿ ਇਸ ਦੇ ਨਾਲ ਹੀ ਹੁਣ ਕਪੂਰਥਲਾ 'ਚ ਪਾਜ਼ੇਟਿਵ ਕੇਸਾਂ ਦਾ ਅੰਕੜਾ 42 ਤੱਕ ਪਹੁੰਚ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਉਕਤ ਵਿਅਕਕੀ ਯੂ. ਪੀ. ਤੋਂ ਪਰਿਵਾਰ ਸਮੇਤ ਵਾਪਸ ਆਇਆ ਸੀ। ਸਿਹਤ ਵਿਭਾਗ ਨੇ ਇਸ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਸੈਂਪਲ ਲੈ ਕੇ ਇਸ ਨੂੰ ਘਰ 'ਚ ਹੀ ਇਕਾਂਤਵਾਸ ਕੀਤਾ ਸੀ ਅੱਜ ਇਸ ਦੀ ਆਈ ਰਿਪੋਰਟ 'ਚ ਉਕਤ ਵਿਅਕਤੀ ਪਾਜ਼ੇਟਿਵ ਪਾਇਆ ਗਿਆ।
ਸਿਹਤ ਵਿਭਾਗ ਦੇ ਸੂਤਰਾਂ ਅਨੁਸਾਰ ਇਸ ਦੀ ਟ੍ਰੈਵਲ ਹਿਸਟਰੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਗਈ। ਸਿਹਤ ਸੂਤਰਾਂ ਅਨੁਸਾਰ ਉਕਤ ਵਿਅਕਤੀ ਦੇ ਬਾਕੀ ਪਰਿਵਾਰਕ ਮੈਂਬਰਾਂ ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਹਨ।
ਇਹ ਵੀ ਪੜ੍ਹੋ: ਸੁਪਨਿਆਂ ਨੂੰ ਪੂਰਾ ਕਰਨ ਲਈ ਅਮਰੀਕਾ ਗਏ ਕਪੂਰਥਲੇ ਦੇ ਨੌਜਵਾਨ ਦੀ ਹਾਦਸੇ ’ਚ ਮੌਤ
ਜਲੰਧਰ 'ਚ ਵੀ ਜਾਰੀ ਹੈ ਲਗਾਤਾਰ ਕੋਰੋਨਾ ਦਾ ਕਹਿਰ
ਉਥੇ ਹੀ ਜਲੰਧਰ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਸ਼ਨੀਵਾਰ ਨੂੰ ਜਲੰਧਰ 'ਚੋਂ ਇਕੱਠੇ 6 ਕੇਸ ਪਾਜ਼ੇਟਿਵ ਪਾਏ ਗਏ। ਇਸ ਦੇ ਨਾਲ ਹੀ ਹੁਣ ਜਲੰਧਰ ਜ਼ਿਲ੍ਹੇ 'ਚ ਪਾਜ਼ੇਟਿਵ ਕੇਸਾਂ ਦਾ ਅੰਕੜਾ 331 ਤੱਕ ਪਹੁੰਚ ਗਿਆ ਹੈ। ਅੱਜ ਦੇ ਮਿਲੇ ਪਾਜ਼ੇਟਿਵ ਕੇਸਾਂ 'ਚ 26 ਸਾਲਾ ਲੜਕੀ ਅਤੇ 5 ਪੁਰਸ਼ ਸ਼ਾਮਲ ਹਨ। ਇਹ ਸਾਰੇ ਵੱਖ-ਵੱਖ ਖੇਤਰਾਂ ਨਾਲ ਸਬੰਧਤ ਹਨ। ਅੱਜ ਦੇ ਸਾਰੇ ਪਾਜ਼ੇਟਿਵ ਕੇਸ ਲੰਮਾ ਪਿੰਡ, ਟੈਗੋਰ ਨਗਰ, ਬਸ਼ੀਰਪੁਰਾ, ਭਗਤ ਸਿੰਘ ਕਾਲੋਨੀ, ਗੋਪਾਲ ਨਗਰ, ਕੋਟ ਕਿਸ਼ਨ ਚੰਦ 'ਚੋਂ ਸਾਹਮਣੇ ਆਏ ਹਨ। ਇਥੇ ਦੱਸ ਦੇਈਏ ਕਿ ਜਲੰਧਰ 'ਚ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਜਿੱਥੇ ਸਿਹਤ ਮਹਿਕਮਾ ਚਿੰਤਾ 'ਚ ਹੈ, ਉਥੇ ਹੀ ਸ਼ਹਿਰ ਵਾਸੀਆਂ 'ਚ ਵੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਹੁਸ਼ਿਆਰਪੁਰ: 31 ਸਾਲਾ ਜਨਾਨੀ ਦੀ ਸ਼ੱਕੀ ਹਾਲਾਤ 'ਚ ਮੌਤ, ਘਰ 'ਚੋਂ ਮਿਲੀ ਲਾਸ਼
ਦੂਜੇ ਹਲਕੇ ਦਾ ਕੂੜਾ ਅਤੇ ਪਾਣੀ ਆਪਣੇ ਹਲਕੇ ਵਿਚ ਨਹੀਂ ਆਉਣ ਦੇਵਾਂਗਾ : ਵਿਧਾਇਕ ਰਿੰਕੂ
NEXT STORY