ਦੀਨਾਨਗਰ (ਗੋਰਾਇਆ) : ਬੀਤੇ ਦਿਨ ਦੀਨਾਨਗਰ ਦੀ ਇੰਦਰਾ ਕਾਲੋਨੀ ਵਿਖੇ ਪੁਲਸ ਨਸ਼ੇ ਦੇ ਸਬੰਧ 'ਚ ਇੱਕ ਘਰ 'ਚ ਛਾਪੇਮਾਰੀ ਕਰਨ ਗਈ ਸੀ ਤਾਂ ਇੱਕ ਪਰਿਵਾਰ ਵੱਲੋਂ ਪੁਲਸ 'ਤੇ ਪੱਥਰਬਾਜ਼ੀ ਕੀਤੀ ਗਈ। ਇਸ ਕਾਰਨ ਪੁਲਸ ਦੇ 4 ਮੁਲਾਜ਼ਮ ਜ਼ਖਮੀ ਹੋਏ ਸਨ। ਉਪਰੰਤ ਨੌਜਵਾਨ ਵੱਲੋਂ ਆਪਣੇ ਘਰ ਦੇ ਸਮਾਨ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਖ਼ੁਦ ਗੈਸ ਸਿਲੰਡਰ ਲੈ ਕੇ ਛੱਤ 'ਤੇ ਚੜ੍ਹ ਕੇ ਹਾਈ ਵੋਲਟੇਜ ਡਰਾਮਾ ਕੀਤਾ ਗਿਆ।
ਕਰੀਬ ਤਿੰਨ ਘੰਟੇ ਬਾਅਦ ਪੁਲਸ ਨੇ ਘਰ ਪਹੁੰਚ ਕੇ ਪਤੀ-ਪਤਨੀ ਨੂੰ ਕਾਬੂ ਕਰ ਲਿਆ। ਇਸ ਮਾਮਲੇ ਨੂੰ ਲੈ ਅੱਜ ਏ. ਐੱਸ. ਪੀ. ਦੀਨਾਨਗਰ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੁਲਸ ਮੁਲਾਜ਼ਮਾ ਦੀ ਪ੍ਰਾਈਵੇਟ ਗੱਡੀ ਦਾ ਵੀ ਨੁਕਸਾਨ ਕੀਤਾ ਗਿਆ ਸੀ। ਇਸ ਸਾਰੇ ਮਾਮਲੇ ਦੀ ਜਾਂਚ-ਪੜਤਾਲ ਕਰਨ ਉਪਰੰਤ ਦੋਸ਼ੀ ਯੁੱਧਰਾਜ, ਵੰਦਨਾ ਅਤੇ ਚਾਰ ਅਣਪਛਾਤਿਆ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਵਾ ਤਹਿਤ ਮਾਮਲਾ ਦਰਜ ਕਰਕੇ ਯੁੱਧਰਾਜ ਅਤੇ ਉਸਦੀ ਪਤਨੀ ਵੰਦਨਾ ਨੂੰ ਕਾਬੂ ਕਰ ਲਿਆ ਗਿਆ ਹੈ।
ਰੋਜ਼ ਗਾਰਡਨ ਬਾਹਰੋਂ 2 ਮੋਟਰਸਾਈਕਲ ਚੋਰੀ
NEXT STORY