ਬਠਿੰਡਾ (ਸੁਖਵਿੰਦਰ) : ਰੋਜ਼ ਗਾਰਡਨ ਦੇ ਬਾਹਰੋਂ ਚੋਰਾਂ ਨੇ 2 ਮੋਟਰਸਾਈਕਲ ਚੋਰੀ ਕਰ ਲਏ। ਪੁਰਸ਼ੋਤਮ ਕੁਮਾਰ ਨੇ ਥਰਮਲ ਪੁਲਸ ਨੂੰ ਦੱਸਿਆ ਕਿ ਉਸ ਨੇ ਆਪਣਾ ਮੋਟਰਸਾਈਕਲ ਰੋਜ਼ ਗਾਰਡਨ ਦੇ ਗੇਟ ਕੋਲ ਖੜ੍ਹਾ ਕੀਤਾ ਸੀ, ਜੋ ਕਿਸੇ ਅਣਪਛਾਤੇ ਵਿਅਕਤੀ ਵਲੋਂ ਚੋਰੀ ਕਰ ਲਿਆ ਗਿਆ।
ਇਸੇ ਤਰ੍ਹਾਂ ਵੀਰਦਵਿੰਦਰ ਸਿੰਘ ਵਾਸੀ ਜੱਸੀ ਪੌ ਵਾਲੀ ਨੇ ਪੁਲਸ ਨੂੰ ਦੱਸਿਆ ਕਿ ਕੋਈ ਅਣਪਛਾਤੇ ਮੁਲਜ਼ਮ ਰੋਜ਼ ਗਾਰਡਨ ਦੇ ਗੇਟ ਦੇ ਸਾਹਮਣੇ ਤੋਂ ਉਸ ਦਾ ਮੋਟਰਸਾਈਕਲ ਚੋਰੀ ਕਰ ਕੇ ਲੈ ਗਏ। ਪੁਲਸ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਅੰਮ੍ਰਿਤਸਰ ਤੋਂ ਵੱਡੀ ਖ਼ਬਰ: ਭਾਜਪਾ ਆਗੂ 'ਤੇ ਦਿਨ-ਦਿਹਾੜੇ ਚਲਾ ਦਿੱਤੀਆਂ ਗੋਲ਼ੀਆਂ, ਮੰਜ਼ਰ ਵੇਖ ਸਹਿਮੇ ਲੋਕ
NEXT STORY