ਬਠਿੰਡਾ(ਵਰਮਾ)-ਬਜ਼ੁਰਗ ਦਾ ਗੁਪਤ ਅੰਗ ਕੱਟਣ ਦੇ ਦੋਸ਼ ’ਚ ਵਧੀਕ ਜ਼ਿਲਾ ਅਤੇ ਸੈਸ਼ਨ ਜੱਜ ਦੀ ਅਦਾਲਤ ਨੇ 3 ਮੁਲਜ਼ਮਾਂ ਨੂੰ 10-10 ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਮਾਮਲਾ ਥਾਣਾ ਨੇਹੀਆਂਵਾਲ ਦਾ ਹੈ। ਪਿੰਡ ਅਕਲੀਆਂ ਦੇ ਰਹਿਣ ਵਾਲੇ ਗੁਰਨੇਕ ਸਿੰਘ ਨੇ 27 ਜਨਵਰੀ 2016 ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਪਿੰਡ ਦੇ 3 ਲੋਕ ਉਸ ਨੂੰ ਗੁੰਮਰਾਹ ਕਰ ਕੇ ਲੈ ਗਏ ਅਤੇ ਸੁੰਨਸਾਨ ਜਗ੍ਹਾ ’ਤੇ ਜਾ ਕੇ ਉਸ ਦਾ ਗੁਪਤ ਅੰਗ ਕੱਟ ਦਿਤਾ ਅਤੇ ਉਸ ਨੂੰ ਸੁੱਟ ਕੇ ਫਰਾਰ ਹੋ ਗਏ ਸਨ। ਸੈਸ਼ਨ ਜੱਜ ਲਲਿਤ ਕੁਮਾਰ ਸਿੰਗਲਾ ਵੱਲੋਂ ਮੁਲਜ਼ਮ ਹਰਪ੍ਰੀਤ ਸਿੰਘ, ਸਰਬਜੀਤ ਸਿੰਘ ਤੇ ਅਵਤਾਰ ਸਿੰਘ ਨੂੰ ਸਜ਼ਾ ਸੁਣਾਈ ਗਈ ਜਦਕਿ ਪੀਡ਼ਤ ਵੱਲੋਂ ਵਕੀਲ ਹਰਪਾਲ ਸਿੰਘ ਖਾਰਾ ਪੇਸ਼ ਹੋਏ, ਜਿਨ੍ਹਾਂ ਨੇ ਅਦਾਲਤ ਨੂੰ ਘਟਨਾ ਦੀ ਜਾਣਕਾਰੀ ਤੇ ਪੁਖਤਾ ਸਬੂਤ ਮੁਹੱਈਆ ਕਰਵਾਏ। ਸੈਸ਼ਨ ਜੱਜ ਨੇ ਮੁਲਜ਼ਮਾਂ ਨੂੰ 10-10 ਸਾਲ ਦੀ ਸਖ਼ਤ ਸਜ਼ਾ ਸੁਣਾਈ।
ਕੀ ਸੀ ਮਾਮਲਾ
ਭਾਰਤੀ ਖਾਦ ਨਿਗਮ ਤੋਂ ਰਿਟਾਇਰਡ ਗੁਰਨੇਕ ਸਿੰਘ (65) ਵਾਸੀ ਅਕਾਲੀਆਂ ਪਿੰਡ ਦੇ ਵਸਨੀਕ ਹਨ। ਉਸ ਦੇ ਦੋ ਬੇਟੇ ਤੇ ਦੋ ਬੇਟੀਆਂ ਰੇ ਵਿਆਹੇ ਹੋਏ ਹਨ। 26 ਜਨਵਰੀ 2016 ਹਰਪ੍ਰੀਤ ਸਿੰਘ ਪੁੱਤਰ ਜਸਵੀਰ ਸਿੰਘ ਉਸ ਕੋਲ ਆਇਆ ਅਤੇ ਕਿਹਾ ਕਿ ਬਿਸ਼ਨੰਦੀ ਪਿੰਡ ਵਿਚ ਲੱਕਡ਼ ਦਾ ਸੌਦਾ ਕਰਨਾ ਹੈ ਉਸ ਨਾਲ ਚਲੇ। ਉਹ ਘਰ ਤੋਂ 30 ਹਜ਼ਾਰ ਰੁਪਏ ਲੈ ਕੇ ਮੁਲਜ਼ਮ ਦੇ ਸਕੂਟਰ ਤੇ ਬੈਠ ਗਿਆ ਰਸਤੇ ਵਿਚ ਸੁਨਸਾਨ ਜਗ੍ਹਾ ਤੇ ਉਸਨੇ ਸਕੂਟਰ ਰੋਕਿਆ ਜਿਥੇ ਪਹਿਲਾ ਤੋਂ ਹੀ ਸਰਬਜੀਤ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਆਕਲੀਆ ਤੇ ਅਵਤਾਰ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਮੋਗਾ ਉਥੇ ਮੌਜੂਦ ਸੀ, ਜਿਨ੍ਹਾਂ ਨੇ ਉਸ ਨੂੰ ਫਡ਼ ਕੇ ਹੇਠਾ ਸੁੱਟ ਦਿੱਤਾ। ਹਰਪ੍ਰੀਤ ਸਿੰਘ ਨੇ ਬਲੇਡ ਤੇ ਲੋਹੇ ਦੇ ਕਾਪੇ ਨਾਲ ਉਸ ਦਾ ਗੁਪਤ ਅੰਗ ਕੱਟ ਦਿੱਤਾ। ਉਹ ਚੀਕਦਾ ਰਿਹਾ ਮੁਲਜ਼ਮ ਉਸ ਦੀ ਨਕਦੀ ਤੇ ਮੋਬਾਇਲ ਖੋਹ ਕੇ ਫਰਾਰ ਹੋ ਗਏ, ਜਿਸ ਸਬੰਧੀ ਥਾਣਾ ਨੇਹੀਆਂਵਾਲ ’ਚ ਤਿੰਨਾਂ ਮੁਲਜ਼ਮਾਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਮੁਲਜ਼ਮ ਹਰਪ੍ਰੀਤ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਨਾਲ ਉਸ ਦਾ ਨਾਜਾਇਜ਼ ਸਬੰਧ ਸੀ ਇਸ ਲਈ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ।
ਪੰਜਾਬ ਪੈਨਸ਼ਨਰਜ਼ ਯੂਨੀਅਨ ਨੇ ਸਰਕਾਰ ਦਾ ਪੁਤਲਾ ਫੂਕਿਆ
NEXT STORY