ਸੁਜਾਨਪੁਰ,(ਜੋਤੀ) : ਸੁਜਾਨਪੁਰ ਦੇ ਨਾਲ ਲੱਗਦੇ ਪਿੰਡ ਮੁਰਾਦਪੁਰ 'ਚ ਚਚੇਰੇ ਭਰਾ ਨੇ ਆਪਣੇ ਹੀ ਭਰਾ ਦਾ ਕੁਲਹਾੜੀ ਮਾਰ ਕੇ ਕਤਲ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਸੁਜਾਨਪੁਰ ਪੁਲਸ ਥਾਣਾ ਮੁਖੀ ਅਸ਼ਵਨੀ ਕੁਮਾਰ, ਡੀ. ਐੱਸ. ਪੀ ਧਾਰ ਕਲਾਂ ਸੁਖਜਿੰਦਰ ਸਿੰਘ, ਡੀ. ਐੱਸ. ਪੀ ਐਡੀਸ਼ਨਲ ਰਜੇਸ਼ ਕੁਮਾਰ ਮੱਟੂ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਤਾਂ ਮ੍ਰਿਤਕ ਨੌਜਵਾਨ ਦੀ ਪਛਾਣ ਅਜੇ ਕੁਮਾਰ ਉਰਫ ਮੋਨੂੰ ਪੁੱਤਰ ਜਨਕ ਰਾਜ ਨਿਵਾਸੀ ਮੁਰਾਦਪੁਰ ਦੇ ਰੂਪ ਵਿਚ ਹੋਈ।
ਸੁਜਾਨਪੁਰ ਪੁਲਸ ਥਾਣਾ ਮੁਖੀ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਦੋਸੀ ਦੀ ਪਛਾਣ ਜਤਿੰਦਰ ਕੁਮਾਰ ਪੁੱਤਰ ਪ੍ਰਸ਼ੋਤਮ ਕੁਮਾਰ ਨਿਵਾਸੀ ਮੁਰਾਦਪੁਰ ਦੇ ਰੂਪ ਵਿਚ ਜੋ ਕਿ ਰਿਸ਼ਤੇ ਵਿਚ ਮ੍ਰਿਤਕ ਦਾ ਚਚੇਰਾ ਭਰਾ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਪਹਿਲੇ ਦੋਵਾਂ ਨੌਜਵਾਨਾਂ ਵਿਚ ਖੇਤਾਂ ਵਿਚ ਹੀ ਝਗੜਾ ਹੋਇਆ ਅਤੇ ਉਸ ਦੇ ਬਾਅਦ ਦੋਸ਼ੀ ਜਤਿੰਦਰ ਨੇ ਅਜੇ ਕੁਮਾਰ 'ਤੇ ਕੁਲਹਾੜੀ ਨਾਲ ਹਮਲਾ ਕਰ ਦਿੱਤਾ ਅਤੇ ਮੌਕੇ ਤੋਂ ਕੁਲਹਾੜੀ ਲੈ ਕੇ ਫਰਾਰ ਹੋ ਗਿਆ। ਜਿਸ ਦੇ ਚਲਦੇ ਪੁਲਸ ਨੇ ਦੋਸ਼ੀ ਜਤਿੰਦਰ ਕੁਮਾਰ ਖਿਲਾਫ ਹੱਤਿਆ ਦਾ ਮਾਮਲਾ ਦਰਜ਼ ਕਰ ਲਿਆ ਹੈ।
ਪੁਲਸ ਨੇ ਮੌਕੇ 'ਤੇ ਬੁਲਾਈ ਫਿੰਗਰ ਪ੍ਰਿੰਟ ਐਕਸਪਰਟ ਟੀਮ
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਵੱਲੋਂ ਮੌਕੇ 'ਤੇ ਫਿੰਗਰ ਪ੍ਰਿੰਟ ਐਕਸਪਰਟ ਟੀਮ ਨੂੰ ਵੀ ਬੁਲਾ ਲਿਆ ਤਾਂ ਕਿ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਸਕੇ। ਜਿਸ ਦੇ ਚਲਦੇ ਮੌਕੇ 'ਤੇ ਪਹੁੰਚੇ ਫਿੰਗਰ ਪ੍ਰਿੰਟ ਐਕਸਪਰਟ ਟੀਮ ਨੇ ਘਟਨਾ ਸਥਾਨ 'ਤੇ ਖਿਲਰੇ ਖੂਨ ਦੇ ਸਾਰੇ ਸੈਂਪਲ ਇਕੱਠੇ ਕਰ ਲਏ ਤਾਂ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਸਕੇ।
ਕੀ ਕਹਿੰਦੇ ਹਨ ਮ੍ਰਿਤਕ ਦੇ ਪਿਤਾ ਜਨਕ ਰਾਜ
ਮ੍ਰਿਤਕ ਦੇ ਪਿਤਾ ਜਨਕ ਰਾਜ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿਚ ਕਿਸੇ ਦੀ ਮੌਤ ਹੋਈ ਸੀ ਅਤੇ ਉਥੇ ਸੰਸਕਾਰ ਦੇ ਬਾਅਦ ਉਨ੍ਹਾਂ ਦਾ ਲੜਕਾ ਖੇਤਾਂ ਵਿਚ ਪਸ਼ੂਆਂ ਦੇ ਲਈ ਚਾਰਾ ਲੈਣ ਗਿਆ ਕਿ ਪਿੰਡ ਦੇ ਹੀ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਜਤਿੰਦਰ ਨੇ ਉਨ੍ਹਾਂ ਦੇ ਲੜਕੇ ਦੀ ਹੱਤਿਆ ਕਰ ਦਿੱਤੀ। ਜਦੋਂ ਮੌਕੇ 'ਤੇ ਆ ਕੇ ਵੇਖਿਆ ਤਾਂ ਅਜੇ ਕੁਮਾਰ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦੇ ਪਿਤਾ ਨੇ ਦੋਸ਼ੀ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ।
PSEB ਨੇ 10ਵੀਂ ਤੇ 12ਵੀਂ ਜਮਾਤ ਦੇ ਪੇਪਰਾਂ ਦੀਆਂ ਬਦਲੀਆਂ ਤਰੀਕਾਂ
NEXT STORY