ਨਵਾਂਸ਼ਹਿਰ,(ਤ੍ਰਿਪਾਠੀ) - ਨਵਾਂਸ਼ਹਿਰ ਵਿਖੇ ਕੋਵਿਡ-19 ਦਾ ਕਹਿਰ ਲਗਾਤਾਰ ਜਾਰੀ ਹੈ, ਜਿਸਦੇ ਤਹਿਤ ਅੱਜ ਨਵਾਂਸ਼ਹਿਰ ਵਿਖੇ 9 ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ, ਜਿਸ ’ਚੋਂ 8 ਮਾਮਲੇ ਨਵਾਂਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ਅਤੇ ਇਕ ਮਾਮਲਾ ਨੇਡ਼ਲੇ ਪਿੰਡ ਜੱਸੋਮਜਾਰਾ ਦਾ ਹੈ। ਸਿਵਲ ਸਰਜਨ ਡਾ.ਰਾਜਿੰਦਰ ਭਾਟੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਪਾਜ਼ੇਟਿਵ ਆਏ ਨਵੇਂ ਕੇਸਾਂ ਵਿਚ ਵਧੇਰੇ ਨਵਾਂਸ਼ਹਿਰ ਦੇ ਦੁਕਾਨਾਂ ’ਤੇ ਪਾਏ ਗਏ ਪਾਜ਼ੇਟਿਵ ਮਾਮਲਿਆਂ ਦੇ ਸੰਪਰਕ ਹਨ।
ਉਨ੍ਹਾਂ ਦੱਸਿਆ ਕਿ ਨਵਾਂਸ਼ਹਿਰ ਦੇ ਫ੍ਰੈਂਡਜ਼ ਕਾਲੋਨੀ ਅਤੇ ਗਨੇਸ਼ ਨਗਰ ਨਵਾਂਸ਼ਹਿਰ ਦੇ 4-4 ਮਾਮਲੇ ਹਨ, ਜਿਸ ’ਚੋਂ 3 ਮਹਿਲਾਵਾਂ ਹਨ, ਜਦਕਿ ਜੱਸੋਮਜਾਰਾ ਵਿਖੇ 1 ਮਹਿਲਾ ਪਾਜ਼ੇਟਿਵ ਪਾਈ ਗਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਨਵਾਂਸ਼ਹਿਰ ਵਿਕੇ ਕੋਰੋਨਾ ਪਾਜ਼ੇਟਿਵ ਦੇ ਹੁਣ ਤਕ ਕੁੱਲ 234 ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਸ ਵਿਚੋਂ 148 ਮਰੀਜ਼ ਰਿਕਵਰ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ, ਐਕਟਿਵ ਮਾਮਲਿਆਂ ਦੀ ਗਿਣਤੀ 85 ਹੈ, ਜਦਕਿ 1 ਮਰੀਜ਼ ਦੀ ਮੌਤ ਹੋ ਚੁੱਕੀ ਹੈ। ਡਾ.ਭਾਟੀਆ ਨੇ ਦੱਸਿਆ ਕਿ ਹੁਣ ਤਕ 13,135 ਲੋਕਾਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ ਵਿਚੋਂ 360 ਦੀ ਰਿਪੋਰਟ ਅਵੇਟਿਡ ਹੈ।
ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਦੇ 89 ਨਵੇਂ ਮਾਮਲਿਆਂ ਦੀ ਪੁਸ਼ਟੀ, 4 ਮਰੀਜ਼ਾਂ ਦੀ ਹੋਈ ਮੌਤ
NEXT STORY