ਲੁਧਿਆਣਾ, (ਰਾਜ)- ਸਿਵਲ ਹਸਪਤਾਲ ਵਿਚ ਅੱਜ ਇਕ ਔਰਤ ਆਪਣੇ ਪਤੀ ਦੀ ਲਾਸ਼ ਆਟੋ ਵਿਚ ਲੈ ਕੇ ਘੁੰਮਦੀ ਰਹੀ। ਫਿਰ ਲੋਕਾਂ ਨੇ ਉਸ ਨੂੰ ਕੋਵਿਡ ਕ੍ਰੀਮੇਸ਼ਨ ਮੈਨੇਜਮੈਂਟ ਸੈੱਲ ਵਿਚ ਪਹੁੰਚਾਇਆ। ਇਸ ਤੋਂ ਬਾਅਦ ਐੱਨ. ਜੀ. ਓ. ਦੀ ਇਕ ਐਂਬੂਲੈਂਸ ਵਿਚ ਔਰਤ ਦੇ ਪਤੀ ਦੀ ਲਾਸ਼ ਰੱਖ ਕੇ ਸ਼ਮਸ਼ਾਨਘਾਟ ਪਹੁੰਚਾਇਆ ਅਤੇ ਉਸ ਦਾ ਸਸਕਾਰ ਕਰਵਾਇਆ ਗਿਆ।
ਅਸਲ ਵਿਚ, ਦੁਪਹਿਰ ਨੂੰ ਇਕ ਔਰਤ ਆਟੋ ’ਤੇ ਸਿਵਲ ਹਸਪਤਾਲ ਦੇ ਅੰਦਰ ਆਈ, ਜੋ ਕਿ ਜੋਰ-ਜੋਰ ਨਾਲ ਰੋ ਰਹੀ ਸੀ। ਉਸ ਨਾਲ ਹੀ ਉਸ ਦੇ ਪਤੀ ਦੀ ਲਾਸ਼ ਪਈ ਹੋਈ ਸੀ। ਜਦੋਂਕਿ ਔਰਤ ਦੀ ਗੋਦ ਵਿਚ ਇਕ ਡੇਢ ਸਾਲ ਦਾ ਬੱਚਾ ਵੀ ਸੀ। ਪਹਿਲਾਂ ਆਟੋ ਐਮਰਜੈਂਸੀ ਦੇ ਬਾਹਰ ਆ ਕੇ ਰੁਕਿਆ। ਔਰਤ ਨੇ ਕਿਹਾ ਕਿ ਉਸ ਦੇ ਪਤੀ ਦੀ ਮੌਤ ਹੋ ਗਈ ਹੈ। ਉਸ ਨੇ ਸਸਕਾਰ ਕਰਵਾਉਣਾ ਹੈ। ਐਮਰਜੈਂਸੀ ਦੇ ਬਾਹਰ ਖੜ੍ਹੇ ਵਿਅਕਤੀ ਨੇ ਉਸ ਨੂੰ ਮੋਰਚਰੀ ਕੋਲ ਭੇਜ ਦਿੱਤਾ, ਜਿੱਥੇ ਲੋਕਾਂ ਨੇ ਉਸ ਨੂੰ ਦੱਸਿਆ ਕਿ ਜੇਕਰ ਉਸ ਨੇ ਸਸਕਾਰ ਕਰਵਉਣਾ ਹੈ ਤਾਂ ਉਹ ਕੋਵਿਡ ਕ੍ਰੀਮੇਸ਼ਨ ਮੈਨੇਜਮੈਂਟ ਸੈੱਲ ਕੋਲ ਚਲੀ ਜਾਵੇ। ਫਿਰ ਉਹ ਸੈੱਲ ਵਿਚ ਗਈ, ਜਿੱਥੇ ਬੈਠੇ ਅਧਿਕਾਰੀਆਂ ਨੇ ਐੱਨ. ਜੀ. ਓ. ਦੀ ਐਂਬੂਲੈਂਸ ਔਰਤ ਨੂੰ ਮੁਹੱਈਆ ਕਰਵਾਈ ਅਤੇ ਉਸ ਦੇ ਪਤੀ ਦੀ ਲਾਸ਼ ਦਾ ਸਸਕਾਰ ਕਰਵਾਇਆ।
ਇਹ ਵੀ ਪੜ੍ਹੋ : ਪੰਜਾਬ 'ਚ ਫਿਲਹਾਲ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਨਹੀਂ ਲੱਗੇਗੀ ਕੋਰੋਨਾ ਵੈਕਸੀਨ, ਜਾਣੋ ਵਜ੍ਹਾ
ਸੈੱਲ ਨੇ ਪਹਿਲੇ ਦਿਨ 28 ਮ੍ਰਿਤਕਾਂ ਦਾ ਕਰਵਾਇਆ ਸਸਕਾਰ
ਸਿਵਲ ਹਸਪਤਾਲ ਵਿਚ ਸੰਵੇਦਨਾਂ ਟਰੱਸਟ ਦੀ ਜਗ੍ਹਾ ’ਤੇ ਖੁੱਲੇ ਕੋਵਿਡ ਕ੍ਰੀਮੇਸ਼ਨ ਮੈਨੇਜਮੈਂਟ ਸੈੱਲ ਨੇ ਪਹਿਲੇ ਦਿਨ 28 ਵਿਅਕਤੀਆਂ ਦੀਆਂ ਲਾਸ਼ਾਂ ਦਾ ਸਸਕਾਰ ਕਰਵਾਇਆ। ਇਹ ਸੈੱਲ ਨਗਰ ਨਿਗਮ ਦੀ ਜੁਆਇੰਟ ਕਮਿਸ਼ਨਰ ਸਵਾਤੀ ਟਿਵਾਣਾ ਦੀ ਦੇਖ-ਰੇਖ ਵਿਚ ਕੰਮ ਕਰ ਰਿਹਾ ਹੈ। ਉਨ੍ਹਾਂ ਵੱਲੋਂ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵਿਚ 95015-00101, 77197-12797 ਅਤੇ 95015-00102 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਵੀਰਵਾਰ ਨੂੰ ਕੋਰੋਨਾ ਕਾਰਨ 138 ਲੋਕਾਂ ਦੀ ਮੌਤ, 6 ਹਜ਼ਾਰ ਤੋਂ ਵੱਧ ਪਾਜ਼ੇਟਿਵ
ਜਿੱਥੇ ਹੋਈ ਮੌਤ, ਉਸੇ ਹਸਪਤਾਲ ਤੋਂ ਸ਼ਾਮਸ਼ਾਨਘਾਟ ਤੱਕ ਪੁੱਜੇਗੀ ਲਾਸ਼
ਜੁਆਇੰਟ ਕਮਿਸ਼ਨਰ ਸਵਾਤੀ ਟਿਵਾਣਾ ਨੇ ਦੱਸਿਆ ਕਿ ਪਹਿਲਾਂ ਮਰੀਜ਼ ਦੀ ਮੌਤ ਹੋਣ ਤੋਂ ਬਾਅਦ ਲਾਸ਼ ਨੂੰ ਸਿਵਲ ਹਸਪਤਾਲ ਦੀ ਮੌਰਚਰੀ ਵਿਚ ਭੇਜ ਦਿੱਤਾ ਜਾਂਦਾ ਸੀ। ਹੁਣ ਅਜਿਹਾ ਨਹੀਂ ਹੋਵੇਗਾ। ਜਦੋਂ ਕਿਸੇ ਦੀ ਮੌਤ ਹੋਵੇਗੀ ਤਾਂ ਹਸਪਤਾਲ ਇਸ ਸਬੰਧੀ ਡਾਕਟਰ ਹਰਵੀਰ ਸਿੰਘ ਨੂੰ (98154-77868) ’ਤੇ ਸੂਚਿਤ ਕਰੇਗਾ। ਫਿਰ ਡਾ. ਹਰਵੀਰ ਵੱਲੋਂ ਹਸਪਤਾਲ ਨੂੰ ਇਕ ਲਾਸ਼ ਵਾਹਨ ਮੁਹੱਈਆ ਕਰਵਾਇਆ ਜਾਵੇਗਾ। ਫਿਰ ਲਾਸ਼ ਨੂੰ ਸਬੰਧਤ ਸ਼ਮਸ਼ਾਨਘਾਟ ਤੱਕ ਪਹੁੰਚਾਇਆ ਜਾਵੇਗਾ। ਜਿਥੇ ਸਸਕਾਰ ਦੇ ਸਮੇਂ ਜਸਦੇਵ ਸੇਖੋਂ (80542-00092) ਇਹ ਯਕੀਨੀ ਬਣਾਉਣਗੇ ਕਿ ਸਸਕਾਰ ਕਰਨ ਵਾਲੀ ਟੀਮ ਕੋਰੋਨਾ ਪ੍ਰੋਟੋਕਾਲ ਦਾ ਪਾਲਣ ਕਰ ਰਹੀ ਹੈ ਜਾਂ ਨਹੀਂ।
ਦੀਪਕ ਧੀਰ ਰਾਜੂ ਨੇ ਵਿਧੀਵਤ ਰੂਪ ’ਚ ਨਗਰ ਕੌਂਸਲ ਪ੍ਰਧਾਨ ਵਜੋਂ ਸੰਭਾਲਿਆ ਅਹੁਦਾ
NEXT STORY