ਚੰਡੀਗੜ੍ਹ : ਦੁਸਹਿਰਾ ਨਿਕਲ ਚੁੱਕਾ ਹੈ ਅਤੇ ਦੀਵਾਲੀ ਆਉਣ ਤੋਂ ਸਿਰਫ 2 ਹਫਤੇ ਬਾਕੀ ਬਚੇ ਹਨ ਪਰ ਅਜੇ ਤੱਕ ਚੰਡੀਗੜ੍ਹ ਪ੍ਰਸ਼ਾਸਨ ਇਹ ਨਿਰਧਾਰਿਤ ਨਹੀਂ ਕਰ ਸਕਿਆ ਹੈ ਕਿ ਇਸ ਵਾਰ ਪਟਾਕੇ ਜਿਨ੍ਹਾਂ ਥਾਵਾਂ 'ਤੇ ਵੇਚੇ ਜਾ ਸਕਣਗੇ। ਜਿਨ੍ਹਾਂ ਚਾਰ ਥਾਵਾਂ ਦੇ ਨਾਮ ਤੈਅ ਹੋਏ ਹਨ, ਉਨ੍ਹਾਂ ਦੇ ਵੀ ਅਧਿਕਾਰਤ ਹੁਕਮ ਜਾਰੀ ਨਹੀਂ ਹੋਏ ਹਨ, ਜਿਸ ਕਾਰਨ ਪਟਾਕਾ ਵਿਕਰੇਤਾ ਮਾਲ ਹੀ ਨਹੀਂ ਖਰੀਦ ਪਾ ਰਹੇ ਹਨ। ਕਰੀਬ 100 ਵਿਕਰੇਤਾਵਾਂ ਨੇ ਤਾਂ ਆਪਣੇ ਲਾਈਸੈਂਸ ਰਿਨਿਊ ਤੱਕ ਨਹੀਂ ਕਰਾਏ ਹਨ। ਇਸ ਵਾਰ ਪਟਾਕਿਆਂ ਲਈ 360 ਲਾਈਸੈਂਸ ਜਾਰੀ ਹੋਏ ਹਨ, ਹਾਲਾਂਕਿ ਕਰੀਬ 70 ਨਵੇਂ ਲਾਈਸੈਂਸ ਵੀ ਜਾਰੀ ਕੀਤੇ ਗਏ ਹਨ। ਵਿਕਰੇਤਾ ਦੁਕਾਨਾਂ ਦੇ ਬਾਹਰ ਹੀ ਪਟਾਕੇ ਵੇਚਣ ਦੀ ਇਜਾਜ਼ਤ ਮੰਗ ਰਹੇ ਹਨ ਪਰ ਪ੍ਰਸ਼ਾਸਨ ਨੂੰ ਇਹ ਮਨਜ਼ੂਰ ਨਹੀਂ ਹੈ। ਪ੍ਰਸ਼ਾਸਨ ਮਾਰਕਿਟ ਤੋਂ ਦੂਰ ਖੁੱਲ੍ਹੇ ਮੈਦਾਨ 'ਚ ਹੀ ਸਟਾਲ ਲਾਉਣ ਦੀ ਮਨਜ਼ੂਰੀ ਦੇਵੇਗਾ। ਮੌਖਿਤ ਤੌਰ 'ਤੇ ਸੈਕਟਰ-25 ਰੈਲੀ ਗਰਾਊਂਡ, ਸੈਕਟਰ-43 ਸਬਜ਼ੀ ਮੰਡੀ ਨੇੜੇ, ਰਾਮ ਦਰਬਾਰ ਅਤੇ ਮਨੀਮਾਜਰਾ ਦੁਸਹਿਰਾ ਗਰਾਊਂਡ 'ਚ ਸਟਾਲ ਲਾਉਣ ਦੀ ਮਨਜ਼ੂਰੀ ਦੇਣ ਦੀ ਗੱਲ ਚੱਲ ਰਹੀ ਹੈ। ਪਟਾਕਾ ਵਿਕਰੇਤਾਵਾਂ ਨੂੰ ਪ੍ਰਸ਼ਾਸਨ ਨੇ ਬੁੱਧ੍ਹਾਰ ਨੂੰ ਮੀਟਿੰਗ ਲਈ ਬੁਲਾਇਆ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਨੂੰ ਮੀਟਿੰਗ ਤੋਂ ਬਾਅਦ ਸਥਿਤੀ ਸਪੱਸ਼ਟ ਹੋ ਜਾਵੇਗੀ। ਪਹਿਲਾਂ ਮੀਟਿੰਗ ਮੰਗਲਵਾਰ ਨੂੰ ਹੋਣੀ ਸੀ, ਪਰ ਕਿਸੇ ਕਾਰਨ ਇਸ ਨੂੰ ਬੁੱਧਵਾਰ ਰੱਖਿਆ ਗਿਆ ਹੈ। ਚੰਡੀਗੜ੍ਹ ਕਰੈਕਰਸ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਦਵਿੰਦਰ ਗੁਪਤਾ ਨੇ ਦੱਸਿਆ ਕਿ ਪ੍ਰਸ਼ਾਸਨ ਆਪਣਾ ਰੁਖ ਸਪੱਸ਼ਟ ਨਹੀਂ ਕਰ ਪਾਇਆ ਹੈ। ਉਨ੍ਹਾਂ ਨੇ ਦੁਸਹਿਰੇ ਤੋਂ ਪਹਿਲਾਂ ਮਨਜ਼ੂਰੀ ਮੰਗੀ ਸੀ। ਦੁਸਹਿਰੇ 'ਤੇ ਉਹ ਪਟਾਕੇ ਨਹੀਂ ਵੇਚ ਸਕੇ, ਜਿਸ ਕਾਰਨ ਉਨ੍ਹਾਂ ਦਾ ਕਾਫੀ ਨੁਕਸਾਨ ਹੋਇਆ ਹੈ।
'ਪੰਜਾਬ ਕੇਸਰੀ' ਗਰੁੱਪ ਵੱਲੋਂ ਜੰਮੂ ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਜ਼ੀਰਾ ਤੋਂ ਰਵਾਨਾ ਹੋਇਆ ਰਾਹਤ ਸਮੱਗਰੀ ਦਾ ਟਰੱਕ
NEXT STORY