ਲੁਧਿਆਣਾ(ਸਲੂਜਾ)-ਢਾਬਾ ਇਲਾਕੇ ਦੀ ਰਹਿਣ ਵਾਲੀ ਮਹਿਲਾ ਦਾ ਨਾਂ ਅੰਗ੍ਰੇਜ਼ ਕੌਰ ਹੈ, ਜੋ ਕਿ ਇਕ ਵਿਧਵਾ ਹੈ। ਉਹ ਇਕ ਪ੍ਰਾਪਰਟੀ ਡੀਲਰ ਦੀਆਂ ਗੱਲਾਂ 'ਚ ਇਸ ਹੱਦ ਤੱਕ ਆ ਗਈ ਕਿ ਉਸ ਨੇ ਅੱਖਾਂ ਬੰਦ ਕਰ ਕੇ ਭਰੋਸਾ ਕਰ ਲਿਆ। ਇਸ ਪ੍ਰਾਪਰਟੀ ਡੀਲਰ ਨੇ ਉਸ ਦਾ ਮਕਾਨ ਲੱਖਾਂ ਰੁਪਏ 'ਚ ਵਿਕਵਾ ਦਿੱਤਾ। ਜਦੋਂ ਉਸ ਨੇ ਰਜਿਸਟਰੀ ਹੋਣ ਤੋਂ ਬਾਅਦ ਮਕਾਨ ਦੀ ਕੀਮਤ ਦੇ ਪੈਸੇ ਮੰਗੇ ਤਾਂ ਉਹ ਪ੍ਰਾਪਰਟੀ ਡੀਲਰ ਉਸ ਨੂੰ ਇਹ ਕਹਿ ਕੇ ਕੋਰਟ ਤੋਂ ਲੈ ਆਇਆ ਕਿ ਘਰ ਪਹੁੰਚ ਕੇ ਸਾਰੀ ਰਕਮ ਦਾ ਭੁਗਤਾਨ ਕਰ ਦਿੱਤਾ ਜਾਵੇਗਾ। ਤਿੰਨ ਚਾਰ ਦਿਨ ਟਾਲ-ਮਟੋਲ ਤੋਂ ਬਾਅਦ ਉਹ ਪ੍ਰਾਪਰਟੀ ਡੀਲਰ ਇਹ ਕਹਿ ਕੇ ਮਕਾਨ ਖਾਲੀ ਕਰਵਾ ਲੈਂਦਾ ਹੈ ਕਿ ਉਸ ਲਈ ਨਵੇਂ ਮਕਾਨ ਦਾ ਇੰਤਜ਼ਾਮ ਕਰ ਦਿੱਤਾ ਹੈ, ਜਿਸ ਘਰ 'ਚ ਸਾਮਾਨ ਸ਼ਿਫਟ ਕੀਤਾ ਗਿਆ, ਇਸ ਬਾਰੇ ਉਸ ਨੂੰ ਬਾਅਦ 'ਚ ਪਤਾ ਲੱਗਾ ਕਿ ਉਹ ਤਾਂ ਕਿਰਾਏ 'ਤੇ ਹੈ, ਮਕਾਨ ਤਾਂ ਉਨ੍ਹਾਂ ਦੇ ਨਾਂ 'ਤੇ ਹੀ ਨਹੀਂ ਹੈ। ਬਜ਼ੁਰਗ ਮਹਿਲਾ ਅੰਗ੍ਰੇਜ਼ ਕੌਰ ਨੇ ਭਰੇ ਮਨ ਨਾਲ ਦੱਸਿਆ ਕਿ ਉਹ ਤਿੰਨ ਜੁਲਾਈ ਤੋਂ ਲੈ ਕੇ ਅੱਜ ਤੱਕ ਕਿਰਾਏ ਦੇ ਮਕਾਨ 'ਚ ਗੁਜ਼ਾਰਾ ਕਰ ਰਹੀ ਹੈ। ਉਸ ਕੋਲ ਇਕ ਪੈਸਾ ਤੱਕ ਨਹੀਂ ਹੈ। ਉਸ ਦੀ ਹਾਲਤ ਇੰਨੀ ਪਤਲੀ ਹੋ ਚੁੱਕੀ ਹੈ ਕਿ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਕਰਨ ਲਈ ਜੋ ਲੈਟਰ ਟਾਈਪ ਕਰਵਾਉਣੀ ਹੈ, ਉਸ ਲਈ ਵੀ ਪੈਸੇ ਨਹੀਂ ਹਨ। ਹੁਣ ਉਸ ਕੋਲ ਉਸ ਦਾ ਇਕ ਬੇਟਾ ਰਹਿੰਦਾ ਹੈ, ਉਸ ਦੀ ਨੌਕਰੀ ਨਾਲ ਘਰ ਦਾ ਗੁਜ਼ਾਰਾ ਚੱਲਦਾ ਹੈ ਪਰ ਜਦੋਂ ਤੋਂ ਉਸ ਨਾਲ ਧੋਖਾ ਹੋਇਆ ਹੈ, ਉਹ ਵੀ ਉਸ ਦੇ ਨਾਲ ਹੀ ਪੁਲਸ ਸਟੇਸ਼ਨ ਦੇ ਚੱਕਰ ਕੱਟ ਰਿਹਾ ਹੈ। ਸਬੰਧਿਤ ਪੁਲਸ ਕੋਲ ਕਈ ਵਾਰ ਆਪਣੀ ਸ਼ਿਕਾਇਤ ਦੇ ਚੁੱਕੇ ਹਾਂ ਪਰ ਕਿਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ, ਉਸ ਦਾ ਤਾਂ ਜਿਊਣਾ ਹੀ ਮੁਸ਼ਕਲ ਹੋ ਚੁੱਕਾ ਹੈ। ਉਸ ਨੂੰ ਅਤੇ ਉਸ ਦੇ ਬੇਟੇ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਸ ਨੇ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਉਸ ਨੂੰ ਆਉਣ ਵਾਲੇ ਦਿਨਾਂ 'ਚ ਇਨਸਾਫ ਨਾ ਮਿਲਿਆ ਤਾਂ ਉਹ ਆਪਣੇ ਬੇਟੇ ਨਾਲ ਮਿਲ ਕੇ ਜੀਵਨ ਲੀਲਾ ਸਮਾਪਤ ਕਰ ਲਵੇਗੀ। ਇਸ ਲਈ ਸਿੱਧੇ ਤੌਰ 'ਤੇ ਜ਼ਿਲਾ ਅਤੇ ਪੁਲਸ ਪ੍ਰਸ਼ਾਸਨ ਤੋਂ ਇਲਾਵਾ ਉਕਤ ਪ੍ਰਾਪਰਟੀ ਡੀਲਰ ਜ਼ਿੰਮੇਵਾਰ ਹੋਵੇਗਾ।
ਔਰਤ ਦਾ ਪਰਸ ਖੋਹ ਕੇ ਫਰਾਰ ਹੋਣ ਵਾਲੇ ਝਪਟਮਾਰਾਂ ਵਿਰੁੱਧ ਕੇਸ ਦਰਜ
NEXT STORY