ਸੰਗਰੂਰ(ਵਿਵੇਕ ਸਿੰਧਵਾਨੀ, ਰਵੀ)- ਦਾਜ ਲਿਆਉਣ ਲਈ ਤੰਗ-ਪ੍ਰੇਸ਼ਾਨ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ 'ਚ 2 ਔਰਤਾਂ ਸਣੇ 5 ਵਿਅਕਤੀਆਂ ਖਿਲਾਫ ਥਾਣਾ ਚੀਮਾ 'ਚ ਕੇਸ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਜਗਸੀਰ ਸਿੰਘ ਨੇ ਦੱਸਿਆ ਕਿ ਪੀੜਤ ਰਾਜ ਕੌਰ ਪੁੱਤਰੀ ਬਾਵਾ ਸਿੰਘ ਵਾਸੀ ਚੌਵਾਸ ਜਖੇਪਲ ਨੇ ਇਕ ਦਰਖਾਸਤ ਐੱਸ. ਐੱਸ. ਪੀ. ਸੰਗਰੂਰ ਨੂੰ ਦਿੱਤੀ ਕਿ ਉਸ ਦਾ ਵਿਆਹ 4 ਦਸੰਬਰ 2015 ਨੂੰ ਕਰਮਜੀਤ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਰਾਏ ਸਿੰਘ ਵਾਲਾ ਥਾਣਾ ਭਵਾਨੀਗੜ੍ਹ ਨਾਲ ਹੋਇਆ ਸੀ। ਉਸ ਦੇ ਪਿਤਾ ਨੇ ਵਿਆਹ ਸਮੇਂ ਉਸ ਨੂੰ ਲੋੜ ਦੇ ਹਰ ਸਾਮਾਨ ਤੋਂ ਇਲਾਵਾ ਕੈਸ਼ ਵੀ ਦਿੱਤਾ ਸੀ। ਵਿਆਹ ਤੋਂ ਕੁਝ ਸਮੇਂ ਬਾਅਦ ਹੀ ਉਸ ਦਾ ਪਤੀ ਤੇ ਸਹੁਰਾ ਪਰਿਵਾਰ ਉਸ ਨੂੰ ਹੋਰ ਦਾਜ ਲਿਆਉਣ ਲਈ ਤੰਗ-ਪ੍ਰੇਸ਼ਾਨ ਕਰਨ ਲੱਗਾ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗਾ। ਸਹੁਰਾ ਪਰਿਵਾਰ ਨੇ ਪਹਿਲਾਂ ਦਿੱਤਾ ਗਿਆ ਦਾਜ ਵੀ ਆਪਣੇ ਕੋਲ ਰੱਖ ਲਿਆ। ਰਾਜ ਕੌਰ ਇਕ ਵਰ੍ਹੇ ਤੋਂ ਆਪਣੇ ਪੇਕੇ ਘਰ ਬੈਠੀ ਹੈ। ਪੁਲਸ ਨੇ ਜਾਂਚ ਕਰਨ ਉਪਰੰਤ ਕਰਮਜੀਤ ਸਿੰਘ ਪੁੱਤਰ ਸ਼ੇਰ ਸਿੰਘ, ਰੌਸ਼ਨ ਸਿੰਘ ਪੁੱਤਰ ਸ਼ੇਰ ਸਿੰਘ, ਇਕਬਾਲ ਸਿੰਘ ਉਰਫ ਸੋਨੂੰ ਕੌਰ ਪਤਨੀ ਰੌਸ਼ਨ ਸਿੰਘ, ਸ਼ਿੰਦਰ ਕੌਰ ਪਤਨੀ ਸ਼ੇਰ ਸਿੰਘ ਤੇ ਸ਼ੇਰ ਸਿੰਘ ਪੁੱਤਰ ਖੁਸ਼ਹਾਲ ਸਿੰਘ ਵਾਸੀ ਰਾਏ ਸਿੰਘ ਵਾਲਾ ਥਾਣਾ ਭਵਾਨੀਗੜ੍ਹ ਵਿਰੁੱਧ ਮੁਕੱਦਮਾ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੇਕੇ ਪਰਿਵਾਰ ਨਾਲ ਮਿਲ ਕੇ ਪਤੀ ਨੂੰ ਕੁੱਟਿਆ
NEXT STORY