ਮੱਲਾਂਵਾਲਾ (ਜਸਪਾਲ)—ਥਾਣਾ ਮੱਲਾਂਵਾਲਾ ਵਿਚ ਰੇਤਾ ਦੀ ਨਾਜਾਇਜ਼ ਨਿਕਾਸੀ ਕਰਨ ਵਾਲਿਆਂ ਵਿਰੁੱਧ ਮੁਕੱਦਮਾ ਦਰਜ ਕੀਤੇ ਜਾਣ ਦੀ ਸੂਚਨਾ ਮਿਲੀ ਹੈ। ਥਾਣਾ ਮੁਖੀ ਜਸਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਨ੍ਹਾਂ ਪਿੰਡ ਬੋੜਾਂ ਵਾਲੀ ਨੇੜੇ ਨਾਜਾਇਜ਼ ਚੱਲਦੇ ਰੇਤਾ ਦੇ ਖੱਡੇ 'ਤੇ ਛਾਪਾਮਾਰੀ ਕੀਤੀ ਅਤੇ ਮੌਕੇ ਤੋਂ ਇਕ ਪੇਲੇਨ ਮਸ਼ੀਨ, 1 ਜੇ. ਸੀ. ਬੀ. ਮਸ਼ੀਨ, 15 ਖਾਲੀ ਘੋੜੇ (ਟਰਾਲੇ), 11 ਖਾਲੀ ਟਰੈਕਟਰ-ਟਰਾਲੀਆਂ ਅਤੇ 3 ਰੇਤਾ ਦੀਆਂ ਭਰੀਆਂ ਟਰਾਲੀਆਂ ਕਬਜ਼ੇ ਵਿਚ ਲਈਆਂ। ਜ਼ਿਲਾ ਮਾਈਨਿੰਗ ਅਫਸਰ ਸੁਖਮੰਦਰ ਸਿੰਘ ਦੀ ਸ਼ਿਕਾਇਤ 'ਤੇ ਥਾਣਾ ਮੱਲਾਂਵਾਲਾ ਵਿਚ ਠੇਕੇਦਾਰ ਅਵਤਾਰ ਸਿੰਘ ਐਂਡ ਕੰਪਨੀ ਪਿੰਡ ਕੋਕਰਕੀ ਜ਼ਿਲਾ ਮੋਹਾਲੀ ਅਤੇ ਕਬਜ਼ੇ 'ਚ ਲਏ ਵ੍ਹੀਕਲਾਂ ਦੇ ਡਰਾਈਵਰਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਵਿਆਹੁਤਾ ਨੇ ਕੀਤੀ ਖੁਦਕੁਸ਼ੀ
NEXT STORY