ਖੰਨਾ(ਸੁਨੀਲ)-ਸਥਾਨਕ ਜੀ. ਟੀ. ਰੋਡ 'ਤੇ ਸਥਿਤ ਆਈ. ਵੀ. ਵਾਈ. ਹਸਪਤਾਲ ਦੇ ਡਾਕਟਰਾਂ ਤੇ ਸਟਾਫ ਨਾਲ ਬਰਾਤ ਵਿਚ ਸ਼ਾਮਲ ਕੁਝ ਲੋਕਾਂ ਨੇ ਕੁੱਟ-ਮਾਰ ਕਰਨ ਉਪਰੰਤ ਲੋਕਾਂ ਨੇ ਅਪਸ਼ਬਦਾਂ ਦਾ ਪ੍ਰਯੋਗ ਕਰ ਕੇ ਹਸਪਤਾਲ 'ਚ ਤੋੜ-ਫੋੜ ਦੀ ਘਟਨਾ ਨੂੰ ਅੰਜਾਮ ਦਿੱਤਾ। ਘਟਨਾ ਨੂੰ ਅੰਜਾਮ ਦੇਣ ਉਪਰੰਤ ਇਹ ਸਾਰੇ ਲੋਕ ਮੌਕੇ ਤੋਂ ਭੱਜ ਗਏ। ਘਟਨਾ ਦੀ ਸੂਚਨਾ ਮਿਲਣ 'ਤੇ ਪੁਲਸ ਦੇ ਉਚ ਅਧਿਕਾਰੀ ਘਟਨਾ ਸਥਲ 'ਤੇ ਪੁੱਜੇ, ਜਿਨ੍ਹਾਂ ਨੇ ਬਰੀਕੀ ਨਾਲ ਘਟਨਾ ਦੀ ਜਾਣਕਾਰੀ ਲੈਣ ਉਪਰੰਤ ਕਾਰਵਾਈ ਸ਼ੁਰੂ ਕਰ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਉਪਰੋਕਤ ਹਸਪਤਾਲ 'ਚ ਅੱਜ ਕੁਝ ਲੋਕ ਇਕ ਜ਼ਖ਼ਮੀ ਨੂੰ ਜਿਸਦੀ ਇਕ ਦੁਰਘਟਨਾ 'ਚ ਲੱਤ ਦੀ ਹੱਡੀ ਟੁੱਟ ਗਈ ਸੀ, ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ । ਇਸ ਸੰਬੰਧ ਜਾਣਕਾਰੀ ਦਿੰਦੇ ਹੋਏ ਹਸਪਤਾਲ ਦੀ ਜੀ. ਐੱਮ. ਡਾ. ਰਿਤੂ ਨੇ ਦੱਸਿਆ ਕਿ ਸ਼ਾਮ ਵਕਤ ਕਰੀਬ 4 ਵਜੇ ਉਨ੍ਹਾਂ ਦੇ ਹਸਪਤਾਲ 'ਚ ਇਕ ਐਕਸੀਡੈਂਟ ਕੇਸ ਆਇਆ ਸੀ, ਜਿਸਨੇ ਆਪਣਾ ਨਾਮ ਹਸਪਤਾਲ ਵਿਚ ਵਿਕ੍ਰਾਂਤ ਪੁੱਤਰ ਮੱਖਣ ਵਾਸੀ ਨਵਾਂ ਸ਼ਹਿਰ ਦੱਸਿਆ। ਡਾਕਟਰ ਨੇ ਦੱਸਿਆ ਕਿ ਮਰੀਜ਼ ਨੂੰ ਫਸਟ ਏਡ ਦੇਣ ਦੇ ਉਪਰੰਤ ਡਿਪ ਲਾਉਂਦੇ ਹੋਏ ਇਲਾਜ 'ਚ ਫਰੈਕਚਰ ਦਾ ਉਪਚਾਰ ਦਿੱਤਾ ਗਿਆ। ਡਾ. ਰਿਤੂ ਨੇ ਦੱਸਿਆ ਕਿ ਉਸ ਸਮੇਂ ਹਸਪਤਾਲ 'ਚ ਹੱਡੀਆਂ ਦਾ ਕੋਈ ਮਾਹਿਰ ਡਾਕਟਰ ਮੌਜੂਦ ਨਾ ਹੋਣ ਕਾਰਨ ਉਨ੍ਹਾਂ ਨੇ ਮਰੀਜ਼ ਦੇ ਪਰਿਵਾਰ ਨੂੰ ਕਿਹਾ ਕਿ ਉਹ ਇਸਨੂੰ ਵੱਡੇ ਸੈਂਟਰ 'ਚ ਰੈਫਰ ਕਰਨਾ ਚਾਹੁੰਦੇ ਹਨ ਤਾਂ ਜੋ ਇਸ ਮਰੀਜ਼ ਦਾ ਠੀਕ ਇਲਾਜ ਹੋ ਸਕੇ। ਡਾ. ਰਿਤੂ ਮੁਤਾਬਕ ਇੰਨਾ ਕਹਿੰਦੇ ਹੀ ਮਰੀਜ਼ ਨਾਲ ਆਏ ਹੋਰ ਲੋਕਾਂ ਵੱਲੋਂ ਬਿਨਾਂ ਕਿਸੇ ਕਾਰਨ ਉਨ੍ਹਾਂ ਦੇ ਨਾਲ ਕੁੱਟ-ਮਾਰ ਸ਼ੁਰੂ ਕਰ ਦਿੱਤੀ। ਡਾ. ਰਿਤੂ ਨੇ ਦੱਸਿਆ ਕਿ ਉਨ੍ਹਾਂ ਲੋਕਾਂ ਦੇ ਕਿਸੇ ਰਿਸ਼ਤੇਦਾਰ ਦਾ ਕੋਲ ਹੀ ਸਥਿਤ ਇਕ ਪੈਲੇਸ ਵਿਚ ਵਿਆਹ ਸਮਾਰੋਹ ਚੱਲ ਰਿਹਾ ਸੀ, ਜਿੱਥੋਂ ਪੁੱਜੇ ਕਈ ਦਰਜਨ ਲੋਕਾਂ ਵਲੋਂ ਹਸਪਤਾਲ ਵਿਚ ਜਿੱਥੇ ਜ਼ਬਰਦਸਤ ਗੁੰਡਾਗਰਦੀ ਕੀਤੀ ਗਈ, ਉਥੇ ਹੀ ਡਾਕਟਰਾਂ ਨਾਲ ਬਹੁਤ ਮਾੜਾ ਵਰਤਾ ਕੀਤਾ ਗਿਆ । ਮੌਕੇ 'ਤੇ ਐੱਸ. ਪੀ. ਡੀ. ਜਸਵੀਰ ਸਿੰਘ ਹੋਰ ਪੁਲਸ ਅਧਿਕਾਰੀਆਂ ਸਹਿਤ ਪੁੱਜੇ ਅਤੇ ਡਾਕਟਰਾਂ ਵਲੋਂ ਮਾਮਲੇ ਸੰਬਧੀ ਜਾਣਕਾਰੀ ਹਾਸਲ ਕੀਤੀ ।ਸਮਾਚਾਰ ਲਿਖੇ ਜਾਣ ਤੱਕ ਹੁਣੇ ਮਾਮਲਾ ਦਰਜ ਨਹੀਂ ਹੋਇਆ ਸੀ । ਇਸ ਸੰਬੰਧੀ ਦੂਜੇ ਪੱਖ ਤੋਂ ਕੋਈ ਵੀ ਜਾਣਕਾਰੀ ਹਾਸਲ ਨਹੀਂ ਹੋ ਸਕੀ।
ਅੱਪਰਾ ਇਲਾਕੇ 'ਚ ਚੋਰੀ ਦੀਆਂ ਵਾਰਦਾਤਾਂ ਦਾ ਸਿਲਸਿਲਾ ਬਾਦਸਤੂਰ ਜਾਰੀ
NEXT STORY