ਲੁਧਿਆਣਾ(ਪੰਕਜ)- ਸਾਬਕਾ ਐੱਮ. ਪੀ. ਤੇ ਮੌਜੂਦਾ ਕਾਂਗਰਸੀ ਨੇਤਾ ਅਮਰੀਕ ਸਿੰਘ ਆਲੀਵਾਲ ਤੇ ਉਨ੍ਹਾਂ ਦੇ ਬੇਟੇ ਖਿਲਾਫ ਆਯੋਜਿਤ ਪੱਤਰਕਾਰ ਸੰਮੇਲਨ 'ਚ ਪ੍ਰਿਤਪਾਲ ਸਿੰਘ ਨਾਮਕ ਵਿਅਕਤੀ ਨੇ ਸ਼ੇਰਪੁਰ 'ਚ ਉਸ ਦੀ ਜ਼ਮੀਨ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਤਹਿਤ ਉਸ ਦੀਆਂ ਦੁਕਾਨਾਂ ਤੁੜਵਾਉਣ ਦੇ ਦੋਸ਼ ਲਾਏ ਹਨ। ਉਧਰ ਸ. ਆਲੀਵਾਲ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ। ਪੱਤਰਕਾਰ ਸੰਮੇਲਨ 'ਚ ਪ੍ਰਿਤਪਾਲ ਸਿੰਘ ਨੇ ਦਸਤਾਵੇਜ਼ ਦਿਖਾਉਂਦਿਆਂ ਦੋਸ਼ ਲਾਇਆ ਕਿ ਸ਼ੇਰਪੁਰ 'ਚ ਉਸ ਦੀ ਜ਼ਮੀਨ ਨੂੰ ਹੜੱਪਣ ਲਈ ਸਾਬਕਾ ਐੱਮ. ਪੀ. ਨੇ ਉਸ 'ਤੇ ਬਣੀਆਂ ਦੁਕਾਨਾਂ ਨੂੰ ਤੁੜਵਾ ਦਿੱਤਾ ਹੈ। ਉਥੇ ਕਬਜ਼ੇ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਸ ਨੇ ਦੋਸ਼ ਲਾਇਆ ਕਿ ਸਾਲ 2008 ਵਿਚ ਵੀ ਨੇਤਾ ਨੇ ਅਜਿਹਾ ਕੀਤਾ ਸੀ ਤੇ ਪੁਲਸ ਨੇ ਉਸ ਦੇ ਬੇਟੇ ਤੇ ਹੋਰਨਾਂ ਖਿਲਾਫ ਕੇਸ ਦਰਜ ਕੀਤਾ ਸੀ ਪਰ ਇਸ ਵਾਰ ਪੁਲਸ ਉਨ੍ਹਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ, ਜਿਸ ਕਾਰਨ ਮੁਲਜ਼ਮਾਂ ਦੇ ਹੌਸਲੇ ਬੁਲੰਦ ਹਨ ਤੇ ਜ਼ਮੀਨ ਦਾ ਮਾਲਕ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਧਮਕਾਇਆ ਜਾ ਰਿਹਾ ਹੈ। ਦੂਸਰੇ ਪਾਸੇ ਸਰਦਾਰ ਆਲੀਵਾਲ ਨੇ ਸਾਰੇ ਦੋਸ਼ਾਂ ਨੂੰ ਝੁਠਲਾਉਂਦਿਆਂ ਸਪੱਸ਼ਟ ਕੀਤਾ ਕਿ ਕਈ ਦਹਾਕਿਆਂ ਤੋਂ ਉਨ੍ਹਾਂ ਦੇ ਨਾਂ ਪੰਜ ਹਜ਼ਾਰ ਗਜ਼ ਜਗ੍ਹਾ ਹੈ, ਜਿਸ 'ਤੇ ਉਲਟਾ ਕਬਜ਼ੇ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ। ਦੋਸ਼ ਲਾਉਣ ਵਾਲੇ ਖੁਦ ਜ਼ਮੀਨ ਮਾਫੀਆ ਹਨ।
ਨਾਜਾਇਜ਼ ਰੇਤ ਦੇ ਕਾਰੋਬਾਰ 'ਤੇ ਪੁਲਸ ਦਾ ਛਾਪਾ
NEXT STORY