ਲੁਧਿਆਣਾ(ਪੰਕਜ)-25 ਸਾਲਾਂ ਦੀ ਮਿਹਨਤ ਮਜ਼ਦੂਰੀ ਦੌਰਾਨ ਪਾਈ-ਪਾਈ ਕਰ ਕੇ ਜੋੜੇ 1.26 ਲੱਖ ਰੁਪਏ 'ਚੋਂ 50 ਹਜ਼ਾਰ ਰੁਪਏ ਦੀ ਨਕਦੀ ਵਾਲਾ ਬੈਗ ਕੁਝ ਸੈਕਿੰਡਾਂ 'ਚ ਮੋਟਰਸਾਈਕਲ ਸਵਾਰ ਲੁਟੇਰੇ ਲੈ ਗਏ। ਘਟਨਾ ਥਾਣਾ ਸ਼ਿਮਲਾਪੁਰੀ ਦੇ ਅਧੀਨ ਆਉਂਦੇ ਗਿੱਲ ਰੋਡ ਦੇ ਨੇੜੇ ਸਥਿਤ ਗਲੀ 'ਚ ਬੁੱਧਵਾਰ ਦੁਪਹਿਰ ਉਸ ਵਾਪਰੀ, ਜਦ ਪ੍ਰਭਾਤ ਨਗਰ ਨਿਵਾਸੀ ਮਜ਼ਦੂਰੀ ਦਾ ਕੰਮ ਕਰਨ ਵਾਲਾ ਸੂਰਜ ਕੁਮਾਰ (50) ਆਪਣੇ ਬੇਟੇ ਜਸਵੰਤ ਸਿੰਘ ਨਾਲ ਸਟੇਟ ਬੈਂਕ ਆਫ ਪਟਿਆਲਾ ਤੋਂ ਨਕਦੀ ਕੱਢਵਾ ਕੇ ਨਿਕਲਿਆ। ਉਥੋਂ ਹੀ ਉਸਦੇ ਪਿੱਛੇ ਲੱਗੇ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਉਸਦੇ ਹੱਥ 'ਚ ਫੜਿਆ 50 ਹਜ਼ਾਰ ਦੀ ਨਕਦੀ ਵਾਲਾ ਬੈਗ ਖੋਹ ਲਿਆ ਤੇ ਫਰਾਰ ਹੋ ਗਏ।
ਆਧਾਰ ਕਾਰਡ ਬਣਿਆ ਵਜ੍ਹਾ
ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਸੂਰਜ ਕੁਮਾਰ ਨੇ ਹੱਡਬੀਤੀ ਸੁਣਾਉਂਦੇ ਹੋਏ ਦੱਸਿਆ ਕਿ 25 ਸਾਲਾਂ ਤੱਕ ਦਿਹਾੜੀ ਲਾ ਕੇ ਉਸ ਨੇ ਇਕ-ਇਕ ਕਰ ਕੇ ਪੈਸੇ ਜਮ੍ਹਾ ਕਰ ਕੇ ਖਾਤੇ 'ਚ 1.26 ਲੱਖ ਦੇ ਲਗਭਗ ਰਕਮ ਜੋੜੀ ਸੀ, ਤਾਂ ਕਿ ਜੇਕਰ ਉਸਦੇ ਐੱਮ. ਕਾਮ ਪਾਸ ਬੇਟੇ ਨੂੰ ਨੌਕਰੀ ਨਹੀਂ ਮਿਲਦੀ ਤਾਂ ਛੋਟੀ ਮੋਟੀ ਦੁਕਾਨ ਖੋਲ੍ਹ ਕੇ ਰੋਟੀ ਕਮਾਉਣ ਦੇ ਲਾਇਕ ਬਣਾ ਦੇਵੇਗਾ।
ਬੈਂਕ ਕਰਮਚਾਰੀ ਆਏ ਦਿਨ ਉਸਨੂੰ ਫੋਨ ਕਰ ਕੇ ਆਧਾਰ ਕਾਰਡ ਲਿੰਕ ਕਰਵਾਉਣ ਲਈ ਦਬਾਅ ਬਣਾ ਰਹੇ ਸਨ, ਜਦਕਿ ਉਸਦਾ ਆਧਾਰ ਕਾਰਡ ਨਹੀਂ ਬਣ ਰਿਹਾ ਸੀ, ਕਿਉਂਕਿ ਮਿਹਨਤ ਕਰਨ ਕਾਰਨ ਉਸਦੀਆਂ ਉਂਗਲੀਆਂ ਦੀਆਂ ਲਕੀਰਾਂ ਸਾਫ ਹੋ ਚੁੱਕੀਆਂ ਹਨ ਜੋ ਕਿ ਸਕੈਨ ਨਹੀਂ ਹੁੰਦੀਆਂ ਸੀ। ਬੈਂਕ ਸਟਾਫ ਨੂੰ ਆਪਣੀ ਮਜਬੂਰੀ ਦੱਸਣ ਦੇ ਬਾਵਜੂਦ ਜਦ ਉਹ ਨਹੀਂ ਮੰਨੇ ਤਾਂ ਉਸਨੇ ਬੈਂਕ ਖਾਤਾ ਬੰਦ ਕਰਵਾਉਣ ਦਾ ਫੈਸਲਾ ਕੀਤਾ ਤੇ ਅੱਜ ਉਹ ਆਪਣੇ ਬੇਟੇ ਨਾਲ ਬੈਂਕ ਆਇਆ ਸੀ। ਜਿਥੇ ਉਨ੍ਹਾਂ ਨੇ ਖਾਤਾ ਬੰਦ ਕਰਵਾ ਦਿੱਤਾ ਤੇ 76 ਹਜ਼ਾਰ ਰਕਮ ਉਸਦੇ ਬੇਟੇ ਨੇ ਆਪਣੇ ਥੈਲੇ 'ਚ ਪਾ ਲਏ ਤੇ 50 ਹਜ਼ਾਰ ਰੁਪਏ ਉਸ ਨੇ ਆਪਣੇ ਕੋਲ ਫੜ ਲਏ।
ਬੈਂਕ ਤੋਂ ਹੀ ਪਿੱਛੇ ਲੱਗੇ ਲੁਟੇਰੇ
ਜਿਵੇਂ ਹੀ ਪਿਤਾ ਪੁੱਤਰ ਨਕਦੀ ਕੱਢਵਾ ਬੈਂਕ ਤੋਂ ਨਿਕਲੇ ਤਾਂ ਉਥੇ ਲੁਟੇਰੇ ਉਨ੍ਹਾਂ ਦੇ ਪਿੱਛੇ ਲੱਗ ਗਏ। ਗਲੀ ਤੋਂ ਸੜਕ ਦੇ ਦੂਜੇ ਪਾਸੇ ਜਾਣਾ ਉਨ੍ਹਾਂ ਨੂੰ ਮਹਿੰਗਾ ਪੈ ਗਿਆ ਅਤੇ ਮੋਟਰਸਾਈਕਲ ਸਵਾਰ ਲੁਟੇਰੇ ਬਜ਼ੁਰਗ ਦੇ ਹੱਥ 'ਚੋਂ ਨਕਦੀ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ।
ਪੁਲਸ ਵੀ ਸੁਣ ਕੇ ਹੋਈ ਦੁਖੀ
ਗਰੀਬ ਮਜ਼ਦੂਰ ਵਲੋਂ ਜ਼ਿੰਦਗੀ ਭਰ ਦੀ ਜੋੜੀ ਰਕਮ ਦਾ ਇਕ ਹਿੱਸਾ ਲੁੱਟਣ ਦੀ ਖਬਰ ਸੁਣ ਕੇ ਪੁਲਸ ਕਰਮਚਾਰੀ ਵੀ ਬੇਹੱਦ ਦੁਖ ਹੋਏ ਨਜ਼ਰ ਆਏ। ਪਿਤਾ ਪੁੱਤਰ ਨੂੰ ਖਾਣਾ ਖੁਆ ਕੇ ਪੈਸੇ ਵਾਪਸ ਦਿਵਾਉਣ ਦਾ ਵਾਅਦਾ ਕਰ ਕੇ ਪੁਲਸ ਨੇ ਦੋਵਾਂ ਨੂੰ ਘਰ ਭੇਜਿਆ।
ਨਸ਼ੇ ਵਾਲੀਆਂ ਗੋਲੀਆਂ ਤੇ ਕੈਪਸੂਲਾਂ ਸਮੇਤ 2 ਗ੍ਰਿਫਤਾਰ
NEXT STORY