ਸੰਗਰੂਰ(ਵਿਵੇਕ ਸਿੰਧਵਾਨੀ, ਰਵੀ)—ਘਰ ਦਾ ਜਿੰਦਰਾ ਤੋੜ ਕੇ ਗਹਿਣੇ ਚੋਰੀ ਕਰਨ ਦੇ ਦੋਸ਼ 'ਚ ਇਕ ਵਿਅਕਤੀ ਖਿਲਾਫ ਥਾਣਾ ਸਿਟੀ ਸੁਨਾਮ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਸੋਨੀਆ ਪਤਨੀ ਸਵ. ਵਿਨੋਦ ਕੁਮਾਰ ਵਾਸੀ ਗਲੀ ਨੰਬਰ 2 ਅੰਦਰਲਾ ਵਿਹੜਾ ਬਸਤੀ ਸੁਨਾਮ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਅਰੁਣ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਨੇੜੇ ਬਜਰੰਗ ਖੇੜਾ ਨੇੜੇ ਗੈਸ ਏਜੰਸੀ ਅਹਿਮਦਗੜ੍ਹ ਨੇ ਉਸ ਦੇ ਘਰ ਦਾ ਜਿੰਦਾ ਤੋੜ ਕੇ ਘਰ ਵਿਚ ਰੱਖੀ ਅਲਮਾਰੀ 'ਚੋਂ ਸੋਨੇ ਦੀਆਂ ਮੁੰਦਰੀਆਂ, ਟਾਪਸ, 1 ਚਾਂਦੀ ਦਾ ਕੜਾ, ਚਾਂਦੀ ਦੀਆਂ ਝਾਂਜਰਾਂ ਚੋਰੀ ਕਰ ਲਈਆਂ। ਪੁਲਸ ਨੇ ਮੁਦਈ ਦੇ ਬਿਆਨਾਂ ਦੇ ਆਧਾਰ 'ਤੇ ਜਾਂਚ ਕਰਨ ਉਪਰੰਤ ਮੁਲਜ਼ਮ ਵਿਰੁੱਧ ਮੁਕੱਦਮਾ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸਿਕਲੀਗਰ ਭਾਈਚਾਰੇ ਦੇ ਆਗੂਆਂ ਨੇ ਧਰਮ ਤਬਦੀਲੀ ਦੀਆਂ ਖ਼ਬਰਾਂ ਦਾ ਖੰਡਨ ਕੀਤਾ
NEXT STORY