ਬਰਨਾਲਾ(ਵਿਵੇਕ ਸਿੰਧਵਾਨੀ,ਰਵੀ)— 2 ਵਿਅਕਤੀਆਂ ਦੇ 40 ਲੱਖ ਰੁਪਏ ਇਕ ਫਰਜ਼ੀ ਕੰਪਨੀ 'ਚ ਲਵਾਉਣ ਦੇ ਦੋਸ਼ 'ਚ 3 ਵਿਅਕਤੀਆਂ ਖਿਲਾਫ ਥਾਣਾ ਸਦਰ ਬਰਨਾਲਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਹਰਦੀਪ ਸਿੰਘ ਨੇ ਦੱਸਿਆ ਕਿ ਬਲਵਿੰਦਰ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਹੰਡਿਆਇਆ ਨੇ ਇਕ ਦਰਖਾਸਤ ਪੁਲਸ ਅਧਿਕਾਰੀਆਂ ਨੂੰ ਦਿੱਤੀ ਕਿ ਜਸਵੀਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਬੋਹਾ, ਨਿਰਭੈ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਪੱਖੋ ਕਲਾਂ ਅਤੇ ਕੁਲਦੀਪ ਸਿੰਘ ਪੁੱਤਰ ਧਮਨਵੰਤ ਸਿੰਘ ਵਾਸੀ ਮਾਹਮਦਪੁਰ ਨੇ ਉਸ ਕੋਲੋਂ 15 ਲੱਖ ਰੁ. ਅਤੇ ਜਗਦੇਵ ਸਿੰਘ ਕੋਲੋਂ 25 ਲੱਖ ਰੁਪਏ ਇਕ ਫਰਜ਼ੀ ਕੰਪਨੀ 'ਚ ਲਵਾ ਦਿੱਤੇ ਸਨ। ਇਹ ਪੈਸੇ ਉਨ੍ਹਾਂ ਗਵਾਹ ਕੇਵਲ ਸਿੰਘ ਪੁੱਤਰ ਪਾਲਾ ਵਾਸੀ ਹੰਡਿਆਇਆ ਦੇ ਸਾਹਮਣੇ ਦਿੱਤੇ ਸਨ। ਮੁਲਜ਼ਮਾਂ ਨੇ ਉਨ੍ਹਾਂ ਨੂੰ ਗਰੰਟੀ ਵਜੋਂ 500 ਰੁਪਏ ਦੇ ਅਸ਼ਟਾਮ 'ਤੇ ਲਿਖ ਕੇ ਨੋਟਰੀ ਤੋਂ ਅਟੈਸਟਡ ਕਰਵਾ ਕੇ ਜ਼ਮੀਨ ਦੇ ਨੰਬਰਾਂ ਦੀ ਗਰੰਟੀ ਦਿੱਤੀ ਸੀ ਅਤੇ ਉਕਤ ਮੁਲਜ਼ਮਾਂ ਨੇ ਪੰਜ ਚੈੱਕ ਵੀ ਦਿੱਤੇ ਸਨ। ਮੁਲਜ਼ਮ ਹੁਣ ਨਾ ਤਾਂ ਪੈਸੇ ਵਾਪਸ ਕਰ ਰਹੇ ਹਨ ਅਤੇ ਨਾ ਹੀ ਅਸ਼ਟਾਮ 'ਤੇ ਲਿਖੀ ਜ਼ਮੀਨ ਦੀ ਰਜਿਸਟਰੀ ਕਰਵਾਉਂਦੇ ਹਨ। ਪੁਲਸ ਨੇ ਦਰਖਾਸਤ ਦੀ ਪੜਤਾਲ ਕਰਨ ਉਪਰੰਤ ਮੁਲਜ਼ਮਾਂ ਖਿਲਾਫ ਧੋਖਾਦੇਹੀ ਅਤੇ ਹੋਰ ਧਾਰਾਵਾਂ ਹੇਠ ਪਰਚਾ ਦਰਜ ਕੀਤਾ ਹੈ।
ਮਿੰਟੂ ਦੀ ਮੌਤ ਨਾਲ ਆਈ. ਐੱਸ. ਆਈ. ਨੂੰ ਲੱਗਾ ਝਟਕਾ
NEXT STORY