ਤਲਵੰਡੀ ਸਾਬੋ(ਮੁਨੀਸ਼)- ਸਬ ਡਵੀਜ਼ਨ ਤਲਵੰਡੀ ਸਾਬੋ ਵਿਖੇ ਪਤੀ ਅਤੇ ਸੱਸ ਵੱਲੋਂ ਵਿਆਹੁਤਾ ਦੀ ਕੁੱਟ-ਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਤੇ ਦਰਜ ਮਾਮਲੇ ਅਨੁਸਾਰ ਪਿੰਡ ਜਗਾ ਰਾਮ ਤੀਰਥ ਦੀ ਸੁਖਪਾਲ ਕੌਰ ਦਾ ਵਿਆਹ ਕਰੀਬ 35 ਸਾਲ ਪਹਿਲਾਂ ਪਿੰਡ ਖਤਰਾਣਾ (ਹਰਿਆਣਾ) ਵਿਖੇ ਅਮਰੀਕ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਦੋਵਾਂ ਵਿਚ ਅਣ-ਬਣ ਸ਼ੁਰੂ ਹੋ ਗਈ ਸੀ, ਜਿਸ ਕਰ ਕੇ ਉਹ ਅਕਸਰ ਆਪਣੇ ਪੇਕੇ ਆ ਜਾਂਦੀ ਤੇ ਫਿਰ ਉਸ ਨੂੰ ਪੰਚਾਇਤ ਰਾਹੀਂ ਜਾਂ ਰਾਜ਼ੀਨਾਮਾ ਕਰ ਕੇ ਲੈ ਜਾਂਦੇ ਸਨ। ਹੁਣ ਵੀ ਕਰੀਬ ਇਕ ਮਹੀਨਾ ਪਹਿਲਾਂ ਘਰ ਲੜਾਈ ਹੋਣ ਕਰ ਕੇ ਸੁਖਪਾਲ ਕੌਰ ਆਪਣੇ ਪੇਕੇ ਘਰ ਆ ਗਈ ਸੀ। ਬੀਤੇ ਦਿਨ ਉੇਸ ਦਾ ਪਤੀ ਅਤੇ ਸੱਸ ਉਸ ਨੂੰ ਲੈਣ ਗਏ ਤਾਂ ਪੇਕੇ ਪਰਿਵਾਰ ਨੇ ਸੁਖਪਾਲ ਕੌਰ ਨੂੰ ਉਨ੍ਹਾਂ ਨਾਲ ਭੇਜ ਦਿੱਤਾ ਪਰ ਜਗਾ ਰਾਮ ਤੀਰਥ ਤੋਂ ਕੁਝ ਦੂਰੀ ’ਤੇ ਜਾ ਕੇ ਉਨ੍ਹਾਂ ’ਚ ਫਿਰ ਝਗੜਾ ਹੋ ਗਿਆ ਤੇ ਸੁਖਪਾਲ ਕੌਰ ਦੇ ਪਤੀ ਨੇ ਉਸ ਨੂੰ ਤੇਜ਼ ਹਥਿਆਰ ਨਾਲ ਵਾਰ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਤੇ ਉਥੇ ਹੀ ਛੱਡ ਦਿੱਤਾ, ਜਿਸ ਤੋਂ ਬਾਅਦ ਸੁਖਪਾਲ ਕੌਰ ਦੇ ਭਰਾਵਾਂ ਨੇ ਉਸ ਨੂੰ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾ ਦਿੱਤਾ। ਤਲਵੰਡੀ ਸਾਬੋ ਪੁਲਸ ਨੇ ਪੀੜਤ ਸੁਖਪਾਲ ਕੌਰ ਦੇ ਬਿਆਨਾਂ ’ਤੇ ਪਤੀ ਸੁਖਪਾਲ ਸਿੰਘ ਅਤੇ ਸੱਸ ਗੁਰਮੇਲ ਕੌਰ ਵਾਸੀ ਖਤਰਾਣਾ (ਹਰਿਆਣਾ) ਦੇ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਹਸਪਤਾਲ ’ਚ ਸਹੂਲਤਾਂ ਦੀ ਘਾਟ, ਮਰੀਜ਼ ਬਾਹਰੋਂ ਇਲਾਜ ਕਰਵਾਉਣ ਲਈ ਮਜਬੂਰ
NEXT STORY