ਮੋਹਾਲੀ (ਰਾਣਾ) : 2019 ਵਿਚ ਜ਼ਿਲੇ ਵਿਚ ਜਬਰ-ਜ਼ਨਾਹ, ਹੱਤਿਆ ਅਤੇ ਕਿਡਨੈਪਿੰਗ ਵਰਗੇ ਕਈ ਸੰਗੀਨ ਮਾਮਲਿਆਂ ਨੇ ਮੋਹਾਲੀ ਪੁਲਸ ਦਾ ਪਿੱਛਾ ਨਹੀਂ ਛੱਡਿਆ। ਇਸ ਤੋਂ ਇਲਾਵਾ ਇਕ ਈਮਾਨਦਾਰ ਮਹਿਲਾ ਅਫਸਰ ਨੂੰ ਵੀ ਡਿਊਟੀ ਨਿਭਾਉਂਦੇ ਹੋਏ ਆਪਣੀ ਜਾਨ ਤਕ ਗੁਆਉਣੀ ਪਈ। ਇਸ ਤੋਂ ਇਲਾਵਾ 2019 ਲਗਦਾ ਹੈ ਪੰਜਾਬ ਦੇ ਗਾਇਕਾਂ ਲਈ ਕੁਝ ਚੰਗਾ ਨਹੀਂ ਸੀ ਕਿਉਂਕਿ ਕਈ ਗਾਇਕਾਂ ਨੂੰ ਜੇਲ ਤਕ ਦੀ ਹਵਾ ਖਾਣੀ ਪਈ ਅਤੇ ਕੁਝ ਨੂੰ ਟਰੈਫਿਕ ਨਿਯਮ ਤੋੜਨਾ ਕਾਫ਼ੀ ਮਹਿੰਗਾ ਪਿਆ ਪਰ ਉਥੇ ਹੀ ਮੋਹਾਲੀ ਵਲੋਂ ਪੰਜਾਬ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਦਰਵਾਜ਼ੇ ਖੁੱਲ੍ਹੇ ਅਤੇ ਤੰਦਰੁਸਤ ਪੰਜਾਬ ਮੁਹਿੰਮ ਨੂੰ ਵੀ. ਆਈ. ਪੀ. ਜ਼ਿਲੇ ਤੋਂ ਹੀ ਸਪੀਡ ਮਿਲੀ। ਨਾਲ ਹੀ 2019 ਵਿਚ ਲੋਕ ਸਭਾ ਚੋਣਾਂ ਹੋਈਆਂ। ਇਸ ਵਿਚ ਕਾਂਗਰਸ ਦੇ ਸੀਨੀਅਰ ਨੇਤਾ ਮਨੀਸ਼ ਤਿਵਾੜੀ ਨੂੰ ਸੰਸਦ ਮੈਂਬਰ ਚੁਣਿਆ ਗਿਆ। ਪਹਿਲਾਂ ਇਸ ਅਹੁਦੇ ਲਈ ਅਕਾਲੀ ਦਲ ਦੇ ਸੀਨੀਅਰ ਨੇਤਾ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਸਨ। ਇਸੇ ਤਰ੍ਹਾਂ ਮੋਹਾਲੀ ਜ਼ਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਦਾ ਅਹੁਦਾ ਕਾਫ਼ੀ ਸਮੇਂ ਤੋਂ ਖਾਲੀ ਪਿਆ ਸੀ। ਉਸ 'ਤੇ ਵਿਜੈ ਸ਼ਰਮਾ ਉਰਫ ਟਿੰਕੂ ਨੂੰ ਨਿਯੁਕਤ ਕੀਤਾ ਗਿਆ ਹੈ।
ਹਨੀ ਸਿੰਘ ਸਮੇਤ ਕਈ ਗਾਇਕਾਂ 'ਤੇ ਹੋਏ ਕੇਸ ਦਰਜ
ਪੰਜਾਬੀ ਗਾਇਕ ਕਰਨ ਔਜਲਾ ਨੂੰ ਏਅਰਪੋਰਟ ਤੋਂ ਆਉਂਦੇ ਸਮੇਂ ਸਾਥੀਆਂ ਸਮੇਤ ਟਰੈਫਿਕ ਨਿਯਮ ਤੋੜਨਾ ਕਾਫ਼ੀ ਮਹਿੰਗਾ ਪਿਆ ਕਿਉਂਕਿ ਮੋਹਾਲੀ ਪੁਲਸ ਨੇ ਉਦੋਂ ਤਕ ਉਨ੍ਹਾਂ ਦਾ ਪਿੱਛਾ ਨਹੀਂ ਛੱਡਿਆ ਜਦੋਂ ਤਕ ਉਨ੍ਹਾਂ ਦੇ ਘਰ ਤਕ ਨੋਟਿਸ ਭੇਜ ਕੇ ਉਨ੍ਹਾਂ ਨੂੰ ਐੱਸ. ਐੱਸ. ਪੀ. ਦਫਤਰ ਵਿਚ ਬੁਲਾ ਕੇ ਉਨ੍ਹਾਂ ਦੇ ਹੱਥਾਂ ਵਿਚ ਚਲਾਨ ਦਾ ਕਾਪੀ ਨਹੀਂ ਫੜ੍ਹਾਈ ਗਈ। ਉਥੇ ਹੀ ਪੰਜਾਬ ਗਾਇਕ ਹਨੀ ਸਿੰਘ ਸਮੇਤ ਕਈ ਲੋਕਾਂ 'ਤੇ ਕੇਸ ਦਰਜ ਕੀਤਾ ਗਿਆ। ਇਸ ਮਾਮਲੇ ਵਿਚ ਮਹਿਲਾ ਸ਼ਿਕਾਇਤ ਕਮਿਸ਼ਨ ਦੀ ਚੇਅਰਪਰਸਨ ਨੂੰ ਸ਼ਿਕਾਇਤ ਦਿੱਤੀ ਗਈ ਸੀ, ਜਿਸ ਤੋਂ ਬਾਅਦ ਗਾਇਕ ਐਲੀ ਮਾਂਗਟ ਅਤੇ ਰੰਧਾਵਾ ਬ੍ਰਦਰਜ਼ ਦਾ ਮਾਮਲਾ ਸਾਹਮਣੇ ਆਇਆ। ਇਸ ਵਿਚ ਦੋਵਾਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ।
ਦੇਰ ਰਾਤ ਡਿਸਕੋ ਥੈੱਕ ਖੁੱਲ੍ਹੇ ਰਹਿਣ ਦਾ ਮਾਮਲਾ ਰਿਹਾ ਗਰਮਾਇਆ
ਜ਼ਿਲੇ ਵਿਚ ਜਿੰਨੇ ਵੀ ਡਿਸਕੋ ਥੈੱਕ ਹਨ। ਉਨ੍ਹਾਂ ਵਿਚੋਂ ਜ਼ਿਆਦਾਤਰ ਸੁਰੱਖਿਆ ਵਿਚ ਰਹੇ ਕਿਉਂਕਿ ਉਹ ਦੇਰ ਰਾਤ ਖੁੱਲ੍ਹੇ ਰਹਿੰਦੇ ਸਨ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਸਖ਼ਤ ਕਾਰਵਾਈ ਕਰਨ ਦੇ ਹੁਕਮ ਵੀ ਦਿੱਤੇ ਸਨ ਪਰ ਫਿਰ ਵੀ ਕੁਝ ਡਿਸਕੋ ਥੈਕ ਸਮੇਂ ਤੋਂ ਜ਼ਿਆਦਾ ਚਲਾਏ ਜਾ ਰਹੇ ਸਨ। 3 ਅਗਸਤ ਨੂੰ ਮੋਹਾਲੀ ਦੇ ਫੇਜ਼-11 ਵਾਕਿੰਗ ਸਟਰੀਟ ਨਾਂ ਦੇ ਨਾਈਟ ਕਲੱਬ ਦੇ ਬਾਹਰ ਮੁੱਖ ਮੰਤਰੀ ਦੇ ਸੁਰੱਖਿਆ ਅਮਲੇ ਵਿਚ ਤਾਇਨਾਤ ਕਾਂਸਟੇਬਲ ਸੁਖਵਿੰਦਰ ਕੁਮਾਰ ਦੀਆਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਪਤੀ ਨੇ ਹੀ ਦਿੱਤੀ ਸੀ ਪਤਨੀ ਦੀ ਹੱਤਿਆ ਦੀ ਸੁਪਾਰੀ
5 ਸਤੰਬਰ ਨੂੰ ਖਰੜ ਦੇ ਨਾਲੇਜ ਬੱਸ ਸਕੂਲ ਦੇ ਬਾਹਰ ਇਕ ਅਧਿਆਪਕਾ ਦੀ ਨਕਾਬਪੋਸ਼ ਵਿਅਕਤੀ ਨੇ ਹੱਤਿਆ ਕਰ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਮਾਮਲੇ ਵਿਚ ਗੋਲੀ ਚਲਾਉਣ ਵਾਲੇ ਜਸਵਿੰਦਰ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਨੇ ਪੁੱਛਗਿੱਛ ਵਿਚ ਕਬੂਲਿਆ ਕਿ ਔਰਤ ਦੇ ਪਤੀ ਨੇ ਹੀ ਅਧਿਆਪਕ ਨੂੰ 6 ਲੱਖ ਦੀ ਸੁਪਾਰੀ ਦੇ ਕੇ ਮਰਵਾਇਆ ਸੀ।
ਅਧਿਕਾਰੀ ਨੇਹਾ ਸ਼ੋਰੀ ਦੀ ਹੱਤਿਆ
29 ਮਾਰਚ ਨੂੰ ਖਰੜ ਸਥਿਤ ਡਰੱਗ ਐਂਡ ਫੂਡ ਕੈਮੀਕਲ ਲੈਬ ਵਿਚ ਇਕ ਵਿਅਕਤੀ ਨੇ ਦਾਖਲ ਹੋ ਕੇ ਅਧਿਕਾਰੀ ਨੇਹਾ ਸ਼ੋਰੀ ਦੀਆਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਤੋਂ ਬਾਅਦ ਲੈਬ ਤੋਂ ਬਾਹਰ ਜਾ ਕੇ ਉਸ ਨੇ ਖੁਦ ਨੂੰ ਵੀ ਖਤਮ ਕਰ ਲਿਆ ਸੀ। ਇਸ ਹੱਤਿਆ ਤੋਂ ਬਾਅਦ ਪੂਰੇ ਭਾਰਤ ਵਿਚ ਪੰਜਾਬ ਪੁਲਸ ਸੁਰੱਖਿਆ 'ਤੇ ਸਵਾਲ ਉੱਠੇ ਸਨ। ਇਸ ਮਾਮਲੇ ਦੀ ਜਾਂਚ ਇਨਵੈਸਟੀਗੇਸ਼ਨ ਆਫ ਬਿਊਰੋ ਨੇ ਕੀਤੀ। ਮਾਮਲਾ ਹਾਈ ਕੋਰਟ ਵਿਚ ਚੱਲ ਰਿਹਾ ਹੈ। ਦੂਜੇ ਪਾਸੇ ਚੇਨਈ ਦੀ ਇਕ ਸੰਸਥਾ ਨੇ ਨੇਹਾ ਸ਼ੋਰੀ ਐਵਾਰਡ ਸ਼ੁਰੂ ਕੀਤਾ। ਇਸ ਵਿਚ ਪੂਰਾ ਸਾਲ ਈਮਾਨਦਾਰੀ ਨਾਲ ਕੰਮ ਕਰਨ ਵਾਲੇ ਡਰੱਗ ਕੰਟਰੋਲਰ ਨੂੰ ਸਨਮਾਨਤ ਕੀਤਾ ਜਾਂਦਾ ਹੈ।
ਲਿਫਟ ਦੇਣ ਵਾਲਿਆਂ ਦਾ ਗੈਂਗ ਰਿਹਾ ਸਰਗਰਮ
ਕੁਝ ਸਮਾਂ ਤਾਂ ਮੋਹਾਲੀ ਵਿਚ ਔਰਤਾਂ ਨੂੰ ਲਿਫਟ ਦੇਣ ਦੇ ਬਹਾਨੇ ਉਨ੍ਹਾਂ ਨੂੰ ਲੁੱਟਣ ਅਤੇ ਜਬਰ-ਜ਼ਨਾਹ ਕਰਨ ਵਾਲੇ ਅਪਰਾਧੀਆਂ ਨੇ ਪੁਲਸ ਦੀ ਨੀਂਦ ਉਡਾ ਦਿੱਤੀ ਸੀ ਪਰ ਬਾਅਦ ਵਿਚ ਪੁਲਸ ਨੇ ਉਨ੍ਹਾਂ ਨੂੰ ਵੀ ਜ਼ਿਆਦਾ ਦਿਨ ਤਕ ਇਹੋ ਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦਾ ਮੌਕਾ ਨਹੀਂ ਦਿੱਤਾ, ਉਨ੍ਹਾਂ ਨੂੰ ਦਬੋਚ ਕੇ ਜੇਲ ਦੀਆਂ ਸਲਾਖਾਂ ਪਿੱਛੇ ਪਹੁੰਚਾ ਦਿੱਤਾ। ਅਜਿਹਾ ਹੀ ਇਕ ਮਾਮਲਾ 15 ਅਪ੍ਰੈਲ ਨੂੰ ਹਿਮਾਚਲ ਪ੍ਰਦੇਸ਼ ਦੀ ਰਹਿਣ ਵਾਲੀ ਇਕ ਔਰਤ ਨਾਲ ਹੋਇਆ ਸੀ, ਜਿਸ ਵਿਚ ਮੁਲਜ਼ਮ ਉਸ ਨੂੰ ਲਿਫਟ ਦੇਣ ਦੇ ਬਹਾਨੇ ਲੈ ਗਿਆ ਸੀ ਅਤੇ ਉਸ ਨਾਲ ਜਬਰ-ਜ਼ਨਾਹ ਕਰ ਦਿੱਤਾ। ਇਸ ਮਾਮਲੇ ਵਿਚ ਢਿੱਲ ਵਰਤਣ 'ਤੇ ਸਬੰਧਤ ਐੱਸ. ਐੱਚ. ਓ. ਨੂੰ ਸਸਪੈਂਡ ਕਰ ਦਿੱਤਾ ਗਿਆ ਸੀ।
ਸਿੱਧੂ ਨੇ ਪਕੌੜੇ ਖਾ ਕੇ ਮਾਣਿਆ ਸਰਦੀ ਦਾ ਆਨੰਦ
NEXT STORY