ਬੱਧਨੀ ਕਲਾਂ (ਮਨੋਜ) - ਪੰਜਾਬ 'ਚ ਵਿਛੇ ਡਰੇਨਾਂ ਦੇ ਜਾਲ ਦੀ ਸਫਾਈ ਨਾ ਹੋਣ ਕਾਰਨ ਹੜ੍ਹਾਂ ਤੋਂ ਬਚਾਉਣ ਲਈ ਬਣਾਈਆਂ ਇਹ ਡਰੇਨਾਂ ਹੜ੍ਹ ਲਿਆਉਣ ਲਈ ਸਹਾਈ ਹੋ ਰਹੀਆਂ ਹਨ। ਜ਼ਿਆਦਾ ਮੀਂਹ ਸਮੇਂ ਪਾਣੀ ਦਾ ਨਿਕਾਸ ਇਨ੍ਹਾਂ ਡਰੇਨਾਂ 'ਚ ਹੋਣ ਕਾਰਨ ਪੇਂਡੂ ਖੇਤਰਾਂ ਵਿਚ ਪਾਣੀ ਨਹੀਂ ਖੜ੍ਹਦਾ ਸੀ ਤੇ ਪੇਂਡੂ ਖੇਤਰ ਹੜ੍ਹਾਂ ਦੀ ਸਥਿਤੀ ਤੋਂ ਵੀ ਬਚਿਆ ਰਹਿੰਦਾ ਸੀ ਪਰ ਇਨ੍ਹਾਂ ਡਰੇਨਾਂ ਦੀ ਸਫਾਈ ਨਾ ਹੋਣ ਕਾਰਨ ਇਨ੍ਹਾਂ 'ਚ ਘਾਹ-ਫੂਸ ਅਤੇ ਜਲ ਬੂਟੀ ਉੱਗੀ ਹੋਈ ਹੈ, ਜਿਸ ਕਾਰਨ ਸਹੀ ਤਰ੍ਹਾਂ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ।
ਬੱਧਨੀ ਕਲਾਂ ਇਲਾਕਾ, ਜੋ ਕਿ ਮੋਗਾ-ਬਰਨਾਲਾ ਮੁੱਖ ਸੜਕ ਦੇ ਉਪਰ ਸਥਿਤ ਹੈ, ਦੇ ਦੋਵੇਂ ਪਾਸੇ ਇਕ ਮੋਗਾ ਸਾਈਡ ਪਿੰਡ ਬੱਧਨੀ ਖੁਰਦ ਵੱਲ ਅਤੇ ਇਕ ਬਰਨਾਲਾ ਸਾਈਡ ਡਰੇਨਾਂ ਬਣੀਆਂ ਹੋਈਆਂ ਹਨ। ਪਿੰਡ ਬੱਧਨੀ ਖੁਰਦ ਵਾਲੀ ਡਰੇਨ 'ਚ ਕਈ ਦਰੱਖਤ ਡਿੱਗੇ ਹੋਏ ਹਨ ਅਤੇ ਘਾਹ ਫੂਸ ਅਤੇ ਜਲ ਬੂਟੀ ਉੱਗੀ ਹੋਈ ਹੈ। ਇਸ ਤੋਂ ਇਲਾਵਾ ਪਿੰਡ ਲੋਪੋਂ ਨਾਲ ਦੀ ਲੰਘਦੀ ਡਰੇਨ ਅਤੇ ਬੱਧਨੀ ਕਲਾਂ ਦੀ ਰਾਊਕੇ ਰੋਡ ਤੋਂ ਲੰਘਦੀਆਂ ਇਨ੍ਹਾਂ ਡਰੇਨਾਂ ਦੀ ਸਫਾਈ ਨਾ ਹੋਣ ਕਾਰਨ ਬਹੁਤ ਬੁਰਾ ਹਾਲ ਹੈ। ਇਨ੍ਹਾਂ ਡਰੇਨਾਂ ਵਿਚ ਪਾਣੀ ਖੜ੍ਹਾ ਹੈ ਅਤੇ ਇਸ ਦੀ ਨਿਕਾਸੀ ਨਾ ਹੋਣ ਕਾਰਨ ਇਹ ਗੰਦਲਾ ਹੋ ਗਿਆ ਹੈ, ਜਿਸ ਕਾਰਨ ਡਰੇਨਾਂ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਪਿੰਡ ਰਣੀਆਂ 'ਚੋਂ ਲੰਘਦੀ ਡਰੇਨ, ਜਿਸ ਉਪਰ ਰਾਮੂੰਵਾਲਾ ਰੋਡ ਨੂੰ ਜਾਣ ਲਈ ਪੁਲ ਦੀ ਉਸਾਰੀ ਕਰਵਾਈ ਜਾ ਰਹੀ ਅਤੇ ਡਰੇਨ ਦੇ ਵਿਚਕਾਰ ਹੀ ਬੰਨ੍ਹ ਮਾਰ ਕੇ ਪਾਣੀ ਨੂੰ ਦੋਵੇਂ ਪਾਸਿਆਂ ਤੋਂ ਰੋਕਿਆ ਹੋਇਆ ਹੈ ਅਤੇ ਨਿਕਾਸੀ ਬਿਲਕੁਲ ਬੰਦ ਹੈ, ਜਿਸ ਕਾਰਨ ਰਾਮੂੰਵਾਲਾ ਰੋਡ ਅਤੇ ਬੁੱਟਰ ਰੋਡ ਦੇ ਵਿਚਕਾਰਲੇ ਖੇਤਾਂ ਵਿਚ 4-5 ਫੁੱਟ ਦੇ ਲਗਭਗ ਪਾਣੀ ਭਰ ਗਿਆ ਹੈ ਅਤੇ ਕਈ ਏਕੜ ਝੋਨੇ ਦੀ ਫਸਲ ਇਸ ਦੀ ਮਾਰ ਹੇਠ ਆ ਚੁੱਕੀ ਹੈ ਪਰ ਸਬੰਧਿਤ ਮਹਿਕਮੇ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।
ਸਵਾਗਤੀ ਗੇਟ 'ਤੇ ਮੂਰਤੀ ਲਾਉੁਣ ਕਾਰਨ ਪਿੰਡ ਤੇਪਲਾ 'ਚ ਤਣਾਅ ਦਾ ਮਾਹੌਲ
NEXT STORY