ਲੌਂਗੋਵਾਲ (ਵਿਜੇ): ਨੇੜਲੇ ਪਿੰਡ ਸ਼ੇਰੋਂ ਦੀ ਇਕ ਸ਼ੂਗਰ ਅਤੇ ਦਿਲ ਦੇ ਰੋਗ ਤੋਂ ਪੀੜਤ ਔਰਤ ਨੂੰ ਸਮੇਂ ਸਿਰ ਡਾਕਟਰਾਂ ਵੱਲੋਂ ਦਿੱਤੀ ਜਾਣ ਵਾਲੀ ਸਿਹਤ ਸਹਾਇਤਾ ਨਾ ਮਿਲਣ ਕਾਰਣ ਉਹ ਦਮ ਤੋੜ ਗਈ। ਮ੍ਰਿਤਕ ਔਰਤ ਨਿਰਮਲਾ ਦੇਵੀ ਦੇ ਸਪੁੱਤਰ ਮਨੋਜ ਸਿੰਗਲਾ ਅਤੇ ਪਤੀ ਅੰਮ੍ਰਿਤਪਾਲ ਸਿੰਗਲਾ ਉਰਫ ਕੁੱਕਾ ਰਾਮ ਨੇ ਬੇਹੱਦ ਦੁਖੀ ਮਨ ਨਾਲ ਦੱਸਿਆ ਕਿ ਨਿਰਮਲਾ ਦੇਵੀ ਪਿਛਲੇ ਕਾਫੀ ਸਮੇਂ ਤੋਂ ਸ਼ੂਗਰ ਅਤੇ ਦਿਲ ਦੀ ਬੀਮਾਰੀ ਤੋਂ ਪੀੜਤ ਸੀ ਅਤੇ ਉਸ ਦਾ ਇਲਾਜ ਇਕ ਨਿੱਜੀ ਹਸਪਤਾਲ ਪਟਿਆਲਾ ਤੋਂ ਚੱਲ ਰਿਹਾ ਸੀ।
ਇਹ ਵੀ ਪੜ੍ਹੋ: ਪਟਿਆਲਾ 'ਚ ਪਾਜ਼ੀਟਿਵ ਆਏ ਦੂਜੇ ਕੇਸ ਦਾ 'ਜਗ ਬਾਣੀ' ਕੋਲ ਵੱਡਾ ਖੁਲਾਸਾ
ਉਨ੍ਹਾਂ ਅੱਗੇ ਦੱਸਿਆ ਕਿ ਕੁਝ ਦਿਨ ਪਹਿਲਾਂ ਮੇਰੀ ਮਾਤਾ ਘਰ 'ਚ ਹੀ ਚੱਕਰ ਖਾ ਕੇ ਡਿੱਗ ਪਏ ਸਨ , ਜਿਸ ਕਾਰਨ ਉਨ੍ਹਾਂ ਦੀ ਤਬੀਅਤ ਜ਼ਿਆਦਾ ਖ਼ਰਾਬ ਹੋ ਗਈ ਸੀ। ਇਸ ਕਾਰਨ ਲੰਘੇ ਸ਼ੁੱਕਰਵਾਰ ਉਨ੍ਹਾਂ ਨੂੰ ਐਂਬੂਲੈਂਸ ਰਾਹੀਂ ਪਟਿਆਲਾ ਦੇ ਇਕ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ। ਇਸ ਨਿੱਜੀ ਹਸਪਤਾਲ ਦੇ ਅਮਲੇ ਨੇ ਉਨ੍ਹਾਂ ਨੂੰ ਪਹਿਲਾਂ ਰਾਜਿੰਦਰਾ ਹਸਪਤਾਲ ਪਟਿਆਲਾ ਤੋਂ ਕੋਰੋਨਾ ਦੇ ਸ਼ੱਕ ਸਬੰਧੀ ਜਾਂਚ ਕਰਵਾਉਣ ਲਈ ਕਿਹਾ। ਰਾਜਿੰਦਰਾ ਹਸਪਤਾਲ ਪਟਿਆਲਾ ਤੋਂ ਮੁੱਢਲੀ ਜਾਂਚ ਦੀ ਸਹੀ ਰਿਪੋਰਟ ਦੇ ਬਾਵਜੂਦ ਇਸ ਹਸਪਤਾਲ ਦੇ ਪ੍ਰਬੰਧਕਾਂ ਨੇ ਕਿਸੇ ਵੀ ਕਿਸਮ ਦੀ ਡਾਕਟਰੀ ਸਹਾਇਤਾ ਦੇਣ ਤੋਂ ਮਨ੍ਹਾ ਕਰ ਦਿੱਤਾ। ਉਹ ਦੇਰ ਸ਼ਾਮ ਤੱਕ ਆਪਣੀ ਮਾਤਾ ਦੇ ਇਲਾਜ ਲਈ ਇਕ ਹਸਪਤਾਲ ਤੋਂ ਦੂਜੇ ਹਸਪਤਾਲ ਵਿਚ ਭਟਕਦੇ ਰਹੇ ਪਰ ਕਿਸੇ ਵੀ ਹਸਪਤਾਲ ਨੇ ਮੇਰੀ ਮਾਤਾ ਨੂੰ ਡਾਕਟਰੀ ਸਹਾਇਤਾ ਨਹੀਂ ਦਿੱਤੀ, ਜਿਸ ਕਾਰਨ ਰਾਤ ਨੂੰ ਉਹ ਨਿਰਾਸ਼ ਹੋ ਕੇ ਆਪਣੇ ਪਿੰਡ ਪਰਤ ਆਏ, ਜਿੱਥੇ ਰਾਤ ਨੂੰ ਉਨ੍ਹਾਂ ਦੀ ਮਾਤਾ ਨਿਰਮਲਾ ਦੇਵੀ ਦਾ ਦਿਹਾਂਤ ਹੋ ਗਿਆ।
ਇਹ ਵੀ ਪੜ੍ਹੋ: ਸਾਢੇ 7 ਘੰਟੇ ਚੱਲੇ ਆਪਰੇਸ਼ਨ ਤੋਂ ਬਾਅਦ ਪੀ. ਜੀ. ਆਈ. ਦੇ ਡਾਕਟਰਾਂ ਨੇ ਜੋੜਿਆ ਏ. ਐੱਸ. ਆਈ. ਦਾ ਹੱਥ
ਵੱਡੀ ਖਬਰ : ਲੁਧਿਆਣਾ ਦੇ ACP ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ, ਕਈ SHO ਹੋਮ ਕੁਆਰੰਟਾਈਨ (ਵੀਡੀਓ)
NEXT STORY