ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਰਾਜਪਾਲ ਸਿੰਘ ਪੀ. ਸੀ. ਐੱਸ. ਵਧੀਕ ਜ਼ਿਲਾ ਮੈਜਿਸਟਰੇਟ ਨੇ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀ ਹਦੂਦ ਅੰਦਰ ਸਾਈਬਰ ਕੈਫੇ ਸੰਚਾਲਕਾਂ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਹ ਹੁਕਮ ਸਾਈਬਰ ਅਪਰਾਧ ਰੋਕਣ ਲਈ ਜਾਰੀ ਕੀਤੇ ਹਨ, ਜੋ 5 ਅਪ੍ਰੈਲ 2018 ਤੱਕ ਜਾਰੀ ਰਹਿਣਗੇ। ਇਸ ਮੌਕੇ ਉਨ੍ਹਾਂ ਨੇ ਇੰਟਰਨੈਟ ਕੈਫੇ ਸੰਚਾਲਕਾਂ ਨੂੰ ਨਿਰਦੇਸ਼ ਦਿੱਤੇ ਕਿ ਅਜਿਹੇ ਵਿਅਕਤੀ ਜਿਸ ਦੀ ਸ਼ਨਾਖਤ ਨਾ ਹੋਵੇ, ਨੂੰ ਸਾਈਬਰ ਕੈਫੇ ਇਸਤੇਮਾਲ ਨਾ ਕਰਨ ਦਿੱਤਾ ਜਾਵੇ। ਸਾਈਬਰ ਕੈਫੇ ਦੀ ਵਰਤੋਂ ਕਰਨ ਵਾਲੇ ਹਰ ਵਿਅਕਤੀ ਦਾ ਨਾਂਅ ਪਤਾ ਅਤੇ ਸਨਾਖ਼ਤ ਦਰਜ ਕਰਨ ਲਈ ਕੈਫੇ 'ਚ ਇਕ ਰਾਜਿਸਟਰ ਲਾਜ਼ਮੀ ਕਰ ਦਿੱਤਾ। ਹਰ ਇਸਤੇਮਾਲ ਕਰਤਾ ਆਪਣੀ ਹੱਥ ਲਿਖਤ ਨਾਲ ਇਸ ਰਜਿਸਟਰ ਵਿਚ ਆਪਣਾ ਪਤਾ, ਟੈਲੀਫੋਨ ਨੰਬਰ ਅਤੇ ਸਨਾਖ਼ਤ ਦਾ ਸਬੂਤ ਦੇਵੇਗਾ ਅਤੇ ਹਸਤਾਖ਼ਰ ਵੀ ਕਰੇਗਾ ਅਤੇ ਰਜਿਸਟਰ 'ਚ ਉਸਦੀ ਫੋਟੋ ਚਸਪਾ ਦਿੱਤੀ ਜਾਵੇ। ਸਾਈਬਰ ਕੈਫੇ ਦੀ ਵਰਤੋਂ ਕਰਨ ਵਾਲੇ ਦੀ ਸਨਾਖ਼ਤ ਉਸਦੇ ਸਨਾਖ਼ਤੀ ਕਾਰਡ, ਵੋਟਰ ਕਾਰਡ, ਰਾਸ਼ਨ ਕਾਰਡ, ਡਰਾਇਵਿੰਗ ਲਾਇਸੰਸ, ਪਾਸਪੋਰਟ ਜਾਂ ਫੋਟੋ ਵਾਲੇ ਕਰੈਡਿਟ ਕਾਰਡ ਰਾਹੀਂ ਕੀਤੀ ਜਾਵੇ। ''ਐਕਟੀਵਿਟੀ ਸਰਵਰ ਲੌਗ'' ਨੂੰ ਮੇਨ ਸਰਵਰ ਵਿਚ ਸੁਰੱਖਿਅਤ ਰੱਖਿਆ ਜਾਵੇ ਅਤੇ ਇਸਦਾ ਰਿਕਾਰਡ ਛੇ ਮਹੀਨੇ ਤੱਕ ਸੰਭਾਲ ਕੇ ਰੱਖਿਆ ਜਾਵੇ। ਜੇਕਰ ਕਿਸੇ ਵਿਅਕਤੀ ਦੀਆਂ ਗਤੀਵਿਧੀਆਂ ਸ਼ੱਕੀ ਕਿਸਮ ਦੀਆਂ ਜਾਪਣ ਤਾਂ ਇਸ ਦੀ ਸੂਚਨਾ ਨੇੜੇ ਦੇ ਪੁਲਸ ਸਟੇਸ਼ਨ 'ਚ ਦਿੱਤੀ ਜਾਵੇ। ਸਾਈਬਰ ਕੈਫਿਆਂ ਵਿਚ ਸੀ. ਸੀ. ਟੀ. ਵੀ. ਕੈਮਰੇ ਲਗਾਏ ਜਾਣ ਦੇ ਹੁਕਮ ਜਾਰੀ ਕੀਤੇ ਹਨ। ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਕੈਫੇ ਸੰਚਾਲਕਾਂ ਖਿਲਾਫ਼ ਸਖਤ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ।
ਸੁਖਬੀਰ ਬਾਦਲ ਦਾ ਕੈਪਟਨ 'ਤੇ ਨਿਸ਼ਾਨਾ, 'ਝੂਠ ਬੋਲ ਕੇ ਸੱਤਾ ਹਾਸਲ ਕੀਤੀ'
NEXT STORY