ਲੁਧਿਆਣਾ (ਰਾਜ)- ਸ਼ਹਿਰ ਦੇ ਕਾਰੋਬਾਰੀ ਰਾਜਨੀਸ਼ ਆਹੂਜਾ ਨਾਲ 1 ਕਰੋੜ ਦੀ ਸਾਈਬਰ ਠੱਗੀ ਦੇ ਮਾਮਲੇ ’ਚ ਸਾਈਬਰ ਥਾਣੇ ਦੀ ਪੁਲਸ ਨੇ 34 ਲੱਖ ਰੁਪਏ ਰਿਕਵਰ ਕੀਤੇ ਹਨ, ਜੋ ਪੁਲਸ ਨੇ ਕਾਰੋਬਾਰੀ ਨੂੰ ਸੌਂਪ ਦਿੱਤੇ ਹਨ। ਜਾਣਕਾਰੀ ਦਿੰਦੇ ਹੋਏ ਸਾਈਬਰ ਥਾਣੇ ਦੇ ਐੱਸ. ਐੱਚ. ਓ. ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਆਟੋ ਪਾਰਟਸ ਦੇ ਕਾਰੋਬਾਰੀ ਰਜਨੀਸ਼ ਆਹੂਜਾ ਨੇ ਸ਼ਿਕਾਇਤ ਦਿੱਤੀ ਸੀ ਕਿ 20 ਸਤੰਬਰ ਨੂੰ ਉਸ ਨੂੰ ਇਕ ਕਾਲ ਆਈ ਸੀ।
ਕਾਲ ਕਰਨ ਵਾਲੇ ਨੇ ਕਿਹਾ ਸੀ ਕਿ ਉਹ ਦਿੱਲੀ ਏਅਰਪੋਰਟ ਤੋਂ ਬੋਲ ਰਿਹਾ ਹੈ। ਉਨ੍ਹਾਂ ਨੂੰ ਇਕ ਪਾਰਸਲ ਮਿਲਿਆ ਹੈ, ਜਿਸ ਵਿਚ ਕੁਝ ਪਾਸਪੋਰਟ, ਏ. ਟੀ. ਐੱਮ. ਕਾਰਡ ਮਿਲੇ ਹਨ। ਪਾਰਸਲ ’ਚ ਉਨ੍ਹਾਂ ਦੀ ਆਈ. ਡੀ. ਵਰਤੀ ਗਈ ਹੈ, ਜਿਸ ਤੋਂ ਬਾਅਦ ਮੁਲਜ਼ਮਾਂ ਨੇ ਦਿੱਲੀ ਪੁਲਸ ਦੇ ਅਧਿਕਾਰੀ ਬਣ ਕੇ ਉਸ ਨੂੰ ਅਰੈਸਟ ਕਰਨ ਦਾ ਡਰਾਵਾ ਦੇ ਕੇ 1 ਕਰੋੜ ਰੁਪਏ ਟ੍ਰਾਂਸਫਰ ਕਰਵਾ ਲਏ ਸਨ ਪਰ ਉਸ ਨੂੰ ਬਾਅਦ ’ਚ ਪਤਾ ਲੱਗਾ ਕਿ ਉਸ ਦੇ ਨਾਲ ਠੱਗੀ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਕੂਲ 'ਚ ਬੰਬ ਦੀ ਧਮਕੀ ਨੂੰ ਲੈ ਕੇ ਸਨਸਨੀਖੇਜ਼ ਖ਼ੁਲਾਸਾ
ਉਸ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਨੇ ਤੁਰੰਤ ਮੁਲਜ਼ਮਾਂ ਦੇ ਬੈਂਕ ਖਾਤੇ ਦੀ ਡਿਟੇਲ ਕਢਵਾਈ, ਜਿਸ ਵਿਚ ਇਕ ਖਾਤੇ ’ਚ 34 ਲੱਖ ਰੁਪਏ ਪਏ ਹੋਏ ਸਨ, ਜਿਸ ਨੂੰ ਫ੍ਰੀਜ਼ ਕਰ ਦਿੱਤਾ ਗਿਆ। ਫਿਰ ਉਹ ਪੈਸੇ ਕਢਵਾਉਣ ਲਈ ਕਾਨੂੰਨੀ ਪ੍ਰਕਿਰਿਆ ਪੂਰੀ ਕਰ ਕੇ ਅਦਾਲਤ ਦੇ ਜ਼ਰੀਏ ਰਿਲੀਜ਼ ਕਰਵਾ ਕੇ ਸ਼ਿਕਾਇਤਕਰਤਾ ਨੂੰ ਵਾਪਸ ਦਿੱਤੇ ਗਏ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
2 ਸਾਲ ਪਹਿਲਾਂ ਅਮਰੀਕਾ ਗਏ ਨੌਜਵਾਨ ਦੀ ਮੌਤ, ਹੱਥੀਂ ਪੁੱਤ ਦੀਆਂ ਅੰਤਿਮ ਰਸਮਾਂ ਤਕ ਨਹੀਂ ਕਰ ਸਕੇ ਮਾਪੇ
NEXT STORY