ਬੁਢਲਾਡਾ(ਮਨਜੀਤ)- ਸਾਈਕਲ ਗਰੁੱਪ ਬੁਢਲਾਡਾ ਵੱਲੋਂ ਵਾਤਾਵਰਨ ਜਾਗਰੂਕਤਾ ਮੁਹਿੰਮ ਤਹਿਤ 35 ਅਤੇ 70 ਕਿ.ਮੀ. ਦੀ ਸਾਇਕਲ ਰਾਈਡ ਕਰਵਾਈ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਜੀਵ ਕੁਮਾਰ ਸਿੰਗਲਾ ਚੇਅਰਮੈਨ ਨੇ ਦੱਸਿਆ ਕਿ ਇਸ ਸਾਈਕਲ ਰਾਈਡ ਨੂੰ ਡੀ. ਐੱਸ. ਪੀ. ਪ੍ਰਭਜੋਤ ਕੌਰ ਨੇ ਝੰਡੀ ਦੇ ਕੇ ਰਵਾਨਾ ਕੀਤਾ, ਜਦਕਿ ਹਲਕਾ ਵਿਧਾਇਕ ਬੁੱਧ ਰਾਮ ਨੇ ਇਸ ਰਾਈਡ ਦੇ ਜੇਤੂਆਂ ਨੂੰ ਸਰਟੀਫਿਕੇਟ ਅਤੇ ਪੁਰਸਕਾਰ ਵੰਡੇ।
ਇਹ ਵੀ ਪੜ੍ਹੋ : ਜਲੰਧਰ ’ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ, ਮਾਮੂਲੀ ਵਿਵਾਦ ਤੋਂ ਬਾਅਦ ਜਨਾਨੀ ਨੂੰ ਤੇਜ਼ਾਬ ਪਾ ਸਾੜਿਆ
ਇਸ ਰਾਈਡ ਵਿੱਚ ਬੁਢਕਾਡਾ, ਮਾਨਸਾ, ਰਤੀਆ, ਬਰੇਟਾ, ਸੰਗਰੂਰ ਆਦਿ ਦੇ 100 ਦੇ ਕਰੀਬ ਰਾਈਡਰਾਂ ਨੇ ਭਾਗ ਲਿਆ। 56 ਸਾਲਾਂ ਡਾ. ਰਵਿੰਦਰ ਸ਼ਰਮਾ ਨੇ 70 ਕਿ.ਮੀ. ਦੀ ਇਹ ਰਾਇਡ 2 ਘੰਟੇ 30 ਮਿੰਟ ਵਿੱਚ ਪੂਰੀ ਕਰਕੇ ਮਿਸਾਲ ਕਾਇਮ ਕੀਤੀ। ਸ਼ਹਿਰ ਵਾਸੀਆਂ ਨੇ ਵੀ ਇਸ ਉਪਰਾਲੇ ਦੀ ਪ੍ਰਸ਼ੰਸ਼ਾਂ ਕਰਦਿਆਂ ਦੱਸਿਆ ਕਿ ਗਰੁੱਪ ਮੈਂਬਰਾਂ ਵੱਲੋਂ ਲੋਕਾਂ ਨੂੰ ਪੋਲੀਥੀਨ ਨਾ ਵਰਤਣ ਅਤੇ ਹੋਰਨਾਂ ਸਮਾਜਿਕ ਬੁਰਾਈਆਂ ਪ੍ਰਤੀ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਸਾਈਕਲ ਰਾਇਡ ਦੌਰਾਨ ਲੋਕਾਂ ਨੂੰ ਪਲਾਸਟਿਕ ਤੋਂ ਬਣੀਆਂ ਚੀਜਾਂ ਅਤੇ ਪਲਾਸਟਿਕ ਦੇ ਮਾੜੇ ਪ੍ਰਭਾਵ ਬਾਰੇ ਜਾਣੂ ਕਰਵਾਉਣ ਦੇ ਨਾਲ-ਨਾਲ ਹੀ ਨਸ਼ਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ।
ਇਹ ਵੀ ਪੜ੍ਹੋ : ਕਿਸਾਨਾਂ ਦੀ ਬਦਹਾਲੀ ਲਈ ਭਾਜਪਾ ਜ਼ਿੰਮੇਵਾਰ : ਕੈਪਟਨ
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਦੇ ਚੰਗੇ ਕੰਮਾਂ ਲਈ ਅੱਗੇ ਵਧ ਰਹੀਆਂ ਸੰਸਥਾਵਾਂ ਦਾ ਸਹਿਯੋਗ ਕਰਨ। ਇਸ ਮੌਕੇ ਐਡਵੋਕੇਟ ਰਮਨ ਗਰਗ, ਡਾ. ਕਪਲਾਸ਼ ਗਰਗ, ਮੁਰਲੀ ਮਨੋਹਰ, ਅਮਿਤ ਜਿੰਦਲ, ਰਾਹੁਲ ਕੁਮਾਰ, ਜੀਨਸ ਕੁਮਾਰ, ਡਾ. ਰਵਿੰਦਰ ਸ਼ਰਮਾ, ਸਰ੍ਹਾਂ, ਹਿੰਮਤ ਕੁਮਾਰ, ਡਾ. ਸੋਨੂੰ ਸ਼ਰਮਾ, ਅਸ਼ੋਕ ਕੁਮਾਰ, ਸੁਮਿਤ ਗੋਇਲ, ਹਿਮਾਂਸ਼ੂ, ਗੁਰਿੰਦਰ ਸਿੰਘ, ਸੰਜੀਵ ਕੁਮਾਰ ਆਦਿ ਮੌਜੂਦ ਸਨ।
ਕਿਸਾਨਾਂ ਦੀ ਬਦਹਾਲੀ ਲਈ ਭਾਜਪਾ ਜ਼ਿੰਮੇਵਾਰ : ਕੈਪਟਨ
NEXT STORY