ਮੋਗਾ, (ਸੰਦੀਪ)-ਸ਼ਹਿਰ ’ਚ ਵੱਖ-ਵੱਖ ਡੇਅਰੀਆਂ ’ਤੇ ਜ਼ਿਲਾ ਪ੍ਰਸ਼ਾਸਨਿਕ ਤੇ ਸਿਹਤ ਵਿਭਾਗ ਦੇ ਫੂਡ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਛਾਪੇਮਾਰੀ ਕਰ ਕੇ ਦੁਕਾਨਦਾਰਾਂ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਬੀਤੇ ਦਿਨ ਸਥਾਨਕ ਅਕਾਲਸਰ ਰੋਡ ’ਤੇ ਸਥਿਤ ਆਨੰਦ ਡੇਅਰੀ ’ਤੇ ਤਾਲਾ ਲਾ ਕੇ ਗਏ ਸੰਚਾਲਕ ਨਾਲ ਸੰਪਰਕ ਨਾ ਹੋਣ ਕਰ ਕੇ ਐੱਸ. ਡੀ. ਐੱਮ. ਮੋਗਾ ਦੀ ਹਾਜ਼ਰੀ ’ਚ ਇਸ ਡੇਅਰੀ ਦਾ ਤਾਲਾ ਤੋਡ਼ ਕੇ ਇਸ ਵਿਚ ਪਏ ਸ਼ੱਕੀ ਦੁੱਧ ਅਤੇ ਹੋਰ ਸਾਮਾਨ ਦੇ ਸੈਂਪਲ ਭਰਨ ਤੋਂ ਬਾਅਦ ਅਧਿਕਾਰੀਆਂ ਵੱਲੋਂ ਇਸ ਨੂੰ ਸੀਲ ਕਰ ਦਿੱਤਾ ਗਿਆ। ਇੱਥੇ ਹੀ ਬਸ ਨਹੀਂ ਜਦੋਂ ਅਧਿਕਾਰੀਆਂ ਨੂੰ ਉਕਤ ਡੇਅਰੀ ਸੰਚਾਲਕ ਦੇ ਘਰ ਵਿਚ ਦੁੱਧ ਤਿਆਰ ਕਰਨ ਲਈ ਵਰਤਿਆ ਜਾਣ ਵਾਲਾ ਸ਼ੱਕੀ ਸਾਮਾਨ ਮੌਜੂਦ ਹੋਣ ਦੀ ਗੁਪਤ ਸੂਚਨਾ ਮਿਲੀ ਤਾਂ ਡਿਪਟੀ ਕਮਿਸ਼ਨਰ ਵੱਲੋਂ ਦੁਬਾਰਾ ਫਿਰ ਤੋਂ ਐੱਸ. ਡੀ. ਐੱਮ. ਤੇ ਤਹਿਸੀਲਦਾਰ ਦੀ ਅਗਵਾਈ ਅਤੇ ਫੂਡ ਬ੍ਰਾਂਚ ਦੇ ਅਸਿਸਟੈਂਟ ਕਮਿਸ਼ਨਰ ਮੈਡਮ ਹਰਪ੍ਰੀਤ ਕੌਰ ਅਤੇ ਜ਼ਿਲਾ ਫੂਡ ਸੇਫਟੀ ਅਫਸਰ ਅਭਿਨਵ ਖੋਸਲਾ ਦੀ ਮੌਜੂਦਗੀ ਵਿਚ ਉਕਤ ਡੇਅਰੀ ਸੰਚਾਲਕ ਦੇ ਘਰ ਦੇ ਮੇਨ ਗੇਟ ’ਤੇ ਵੀ ਨੋਟਿਸ ਲਾਉਣ ਤੋਂ ਬਾਅਦ ਇਸ ਨੂੰ ਵੀ ਸੀਲ ਕਰ ਦਿੱਤਾ ਗਿਆ।
ਸ਼ਹਿਰ ਦੇ ਵਿਕਾਸ ਲਈ ਨਹੀਂ ਬਣੀ ਕੋਈ ਰਣਨੀਤੀ, ਇਕ-ਦੂਜੇ ’ਤੇ ਕੀਤੇ ਸ਼ਬਦੀ ਵਾਰ
NEXT STORY