ਮੰਡੀ ਲਾਧੂਕਾ (ਸੰਧੂ)- ਮੰਡੀ ਲਾਧੂਕਾ ਦੇ ਬੱਸ ਸਟੈਂਡ ਸਥਿਤ ਗੁਰੂ ਕ੍ਰਿਪਾ ਡੇਅਰੀ ਦੇ ਮਾਲਕ ਮੇਜਰ ਸਿੰਘ ਦੀ ਕੱਲ੍ਹ ਸ਼ਾਮ ਨੂੰ ਹੜ੍ਹ ਦੇ ਆਏ ਡੂੰਘੇ ਪਾਣੀ ਵਿਚ ਡੁੱਬ ਜਾਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮੰਡੀ ਲਾਧੂਕਾ ਦੇ ਗੁਰੂ ਕ੍ਰਿਪਾ ਡੇਅਰੀ ਦੇ ਮਾਲਕ ਮੇਜਰ ਸਿੰਘ ਪੁੱਤਰ ਪੂਰਨ ਸਿੰਘ ਵਾਸਨੀਕ ਪਿੰਡ ਘੁਰਕਾ ਦੇ ਰਹਿਣ ਵਾਲਾ ਸੀ। ਉਹ ਸਤਲੁਜ ਦਰਿਆ ਦੇ ਕਹਿਰ ਤੇ ਸਰਹੱਦੀ ਇਲਾਕੇ ਵਿਚ ਆਏ ਹੜ੍ਹਾਂ ਦੇ ਕਾਰਨ ਸ਼ਾਮ ਨੂੰ ਆਪਣੇ ਘਰ ਪਿੰਡ ਘੁਰਕਾ ਤੋਂ ਹੜ੍ਹ ਪੀੜਤਾਂ ਨੂੰ ਦੁੱਧ ਪਾਉਣ ਲਈ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ - ਸ਼ਰਾਬ ਪੀਣ ਨਾਲ ਵਿਅਕਤੀ ਦੀ ਮੌਤ; ਭੜਕੇ ਪਿੰਡ ਵਾਸੀਆਂ ਨੇ ਠੇਕੇ ਨੂੰ ਲਗਾਈ ਅੱਗ
ਇਸ ਦੌਰਾਨ ਰਸਤੇ ਵਿਚ ਪਾਣੀ ਜ਼ਿਆਦਾ ਹੋਣ ਦੇ ਕਾਰਨ ਡੂੰਘੇ ਪਾਣੀ ਵਿਚ ਰੁੜ ਗਿਆ। ਰਾਹਗੀਰਾਂ ਨੇ ਮੌਕੇ 'ਤੇ ਮੇਜਰ ਸਿੰਘ ਨੂੰ ਡੂੰਘੇ ਪਾਣੀ ਵਿਚੋਂ ਬਾਹਰ ਕੱਢ ਲਿਆ ਤੇ ਫਾਜ਼ਿਲਕਾ ਦੇ ਬੀ. ਡੀ. ਪੀ. ਓ. ਵੱਲੋਂ ਆਪਣੀ ਗੱਡੀ ਵਿਚ ਮੇਜਰ ਸਿੰਘ ਨੂੰ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਮੇਜਰ ਸਿੰਘ ਨੂੰ ਮ੍ਰਿਤਕ ਕਰਾਰ ਕਰ ਦਿੱਤਾ ਗਿਆ। ਇਸ ਸਬੰਧੀ ਜਦੋਂ ਵਿਧਾਇਕ ਫਾਜ਼ਿਲਕਾ ਨਰਿੰਦਰ ਪਾਲ ਸਵਨਾ ਨਾਲ ਫੋਨ ’ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤਾ ਤਾਂ ਉਨ੍ਹਾਂ ਦੇ ਪੀ.ਏ ਨੇ ਫ਼ੋਨ ਚੁੱਕਣ ਦੇ ਬਾਵਜੂਦ ਵੀ ਵਿਧਾਇਕ ਨਾਲ ਗੱਲ ਨਹੀਂ ਕਰਵਾਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਸੁਖਜਿੰਦਰ ਸਿੰਘ ਰੰਧਾਵਾ ਦੇ ਆਲ ਇੰਡਿਆ ਕਾਂਗਰਸ ਵਰਕਿੰਗ ਕਮੇਟੀ ਦਾ ਮੈਂਬਰ ਬਣਨ ਤੇ ਹਰ ਪਾਸੇ ਖੁਸ਼ੀ ਦਾ ਮਾਹੌਲ'
NEXT STORY