ਚੰਡੀਗੜ੍ਹ (ਪਾਲ) : ਕਦੇ ਹਰਿਆਲੀ ਅਤੇ ਸਾਫ਼ ਵਾਤਾਵਰਣ ਲਈ ਜਾਣਿਆ ਜਾਂਦਾ ਚੰਡੀਗੜ੍ਹ ਹੁਣ ਪ੍ਰਦੂਸ਼ਣ ਦੀ ਗੰਭੀਰ ਸਮੱਸਿਆ ਨਾਲ ਜੂਝ ਰਿਹਾ ਹੈ। ਪੀ. ਜੀ. ਆਈ. ਸਕੂਲ ਆਫ਼ ਪਬਲਿਕ ਹੈਲਥ ਦੇ ਪ੍ਰੋਫੈਸਰ ਡਾ. ਰਵਿੰਦਰ ਖੈਵਾਲ ਨੇ ਹਾਲੀਆ ਰਿਪੋਰਟ ’ਚ ਕਿਹਾ ਹੈ ਕਿ ਸ਼ਹਿਰ ਦੀ ਹਵਾ ਦੀ ਗੁਣਵੱਤਾ ਤੇਜ਼ੀ ਨਾਲ ਵਿਗੜ ਰਹੀ ਹੈ। ਇਹ ਸਿਰਫ਼ ਅੰਕੜੇ ਨਹੀਂ, ਸਗੋਂ ਇੱਕ ਵੱਧਦੀ ਹੋਈ ਪਬਲਿਕ ਹੈਲਥ ਐਮਰਜੈਂਸੀ ਹੈ। ਸਾਲ 2020 ’ਚ ਚੰਡੀਗੜ੍ਹ ਨੇ ਚੰਗੀ ਹਵਾ ਦੇ 121 ਦਿਨ ਦਰਜ ਕੀਤੇ ਸਨ ਪਰ ਸਾਲ 2024 ਤੱਕ ਇਹ ਗਿਣਤੀ ਘੱਟ ਕੇ ਸਿਰਫ਼ 22 ਰਹਿ ਗਈ। ਪਿਛਲੇ ਸਾਲ ਹੀ 91 ਦਿਨ ‘ਖ਼ਰਾਬ ਤੋਂ ਬੇਹੱਦ ਖ਼ਰਾਬ’ ਸ਼੍ਰੇਣੀ 'ਚ ਦਰਜ ਹੋਏ, ਜਿਨ੍ਹਾਂ ’ਚ ਪਹਿਲੀ ਵਾਰ ਗੰਭੀਰ ਪੱਧਰ ਵੀ ਦੇਖਿਆ ਗਿਆ।
ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਮੁਲਤਵੀ ਪ੍ਰੀਖਿਆਵਾਂ ਨੂੰ ਲੈ ਕੇ ਵੱਡੀ ਅਪਡੇਟ, ਵਿਦਿਆਰਥੀ ਖਿੱਚ ਲੈਣ ਤਿਆਰੀ
ਇਸਦਾ ਸਿੱਧੇ ਤੌਰ 'ਤੇ ਅਸਰ ਬੱਚਿਆਂ, ਬਜ਼ੁਰਗਾਂ, ਗਰਭਵਤੀ ਔਰਤਾਂ ਅਤੇ ਬੀਮਾਰੀਆਂ ਤੋਂ ਪੀੜਤ ਲੋਕਾਂ ’ਤੇ ਪੈ ਰਿਹਾ ਹੈ। ਡਾ. ਖੈਵਾਲ ਮੁਤਾਬਕ ਪ੍ਰਦੂਸ਼ਣ ਦਾ ਦਿਲ ਦੀਆਂ ਬਿਮਾਰੀਆਂ, ਸਟਰੋਕ, ਸਾਹ ਦੀਆਂ ਸਮੱਸਿਆਵਾਂ, ਸ਼ੂਗਰ ਅਤੇ ਮਾਨਸਿਕ ਸਿਹਤ ’ਤੇ ਵੀ ਅਸਰ ਪੈ ਕਰ ਰਿਹਾ ਹੈ। ਉਨ੍ਹਾਂ ਸਪੱਸ਼ਟ ਤੌਰ ’ਤੇ ਚਿਤਾਵਨੀ ਦਿੰਦਿਆਂ ਕਿਹਾ ਕਿ ਹੁਣ ਛੋਟੇ-ਛੋਟੇ ਕਦਮ ਕਾਫ਼ੀ ਨਹੀਂ ਹੋਣਗੇ, ਸਗੋਂ ਵੱਡੇ ਅਤੇ ਵਿਗਿਆਨ-ਅਧਾਰਿਤ ਬਦਲਾਅ ਦੀ ਲੋੜ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਹੋਰ ਛੁੱਟੀਆਂ ਦਾ ਐਲਾਨ! ਅਗਲੇ ਹੁਕਮਾਂ ਤੱਕ ਰਹਿਣਗੇ ਬੰਦ
ਗ਼ੈਰ-ਮੋਟਰਾਈਜ਼ਡ ਟਰਾਂਸਪੋਰਟ ਨੂੰ ਉਤਸ਼ਾਹਿਤ ਕਰੋ
ਡਾ. ਖੈਵਾਲ ਨੇ ਕਿਹਾ ਕਿ ਮੋਬਾਇਲ ਐਪਸ ਵਰਗੇ ਸਮੀਰ ਐਪ ਨਾਗਰਿਕਾਂ ਨੂੰ ਪ੍ਰਦੂਸ਼ਣ ਦੀ ਰਿਪੋਰਟ ਕਰਨ ਦਾ ਮੌਕਾ ਦਿੰਦੇ ਹਨ, ਪਰ ਹਾਲੇ ਵਰਤੋਂ ਬਹੁਤ ਘੱਟ ਹੈ। ਜ਼ਰੂਰੀ ਹੈ ਕਿ ਲੋਕ ਘੱਟ ਵਾਹਨ ਚਲਾਉਣ, ਕੂੜੇ ਦਾ ਜ਼ਿੰਮੇਵਾਰੀ ਨਾਲ ਨਿਪਟਾਰਾ ਕਰਨ ਅਤੇ ਸਾਈਕਲਾਂ ਵਰਗੀ ਗੈਰ-ਮੋਟਰਾਈਜ਼ਡ ਟਰਾਂਸਪੋਰਟ ਨੂੰ ਉਤਸ਼ਾਹਿਤ ਕਰਨ। ਉਨ੍ਹਾਂ ਸਪੱਸ਼ਟ ਤੌਰ ’ਤੇ ਕਿਹਾ ਕਿ ਚੰਡੀਗੜ੍ਹ ਨੂੰ ਸਿਰਫ਼ ਸ਼ਹਿਰ-ਵਿਸ਼ੇਸ਼ ਨੀਤੀ ਨਾਲ ਨਹੀਂ, ਸਗੋਂ ਮੋਹਾਲੀ ਅਤੇ ਪੰਚਕੂਲਾ ਸਮੇਤ ਪੂਰੇ ਟ੍ਰਾਈਸਿਟੀ ਖੇਤਰ ਦੇ ਨਾਲ ਮਿਲ ਕੇ ਰਣਨੀਤੀ ਬਣਾਉਣੀ ਪਵੇਗੀ। ਸੜਕਾਂ ਦੀ ਗੁਣਵੱਤਾ ਵਿਚ ਸੁਧਾਰ ਕਰਨਾ, ਟੋਏ ਭਰਨਾ, ਧੂੜ ਘਟਾਉਣਾ ਅਤੇ ਗ੍ਰੀਨ ਟਰਾਂਸਪੋਰਟ ਇਨਫਰਾਸਟ੍ਰਕਚਰ ’ਚ ਨਿਵੇਸ਼ ਕਰਨਾ ਜ਼ਰੂਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਸਪਤਾਲ 'ਚ ਦਾਖਲ CM ਮਾਨ ਨੂੰ ਮਿਲੇ ਹਰਿਆਣਾ ਦੇ CM ਨਾਇਬ ਸੈਣੀ
NEXT STORY