ਚੰਡੀਗੜ੍ਹ : ਉੱਤਰੀ ਭਾਰਤ 'ਚ ਪੈਣ ਵਾਲੀ ਠੰਡ ਹੁਣ ਖ਼ਤਰਨਾਕ ਰੂਪ ਧਾਰਨ ਕਰ ਚੁੱਕੀ ਹੈ। ਐੱਨ. ਸੀ. ਆਰ. ਬੀ. ਦੇ ਅੰਕੜਿਆਂ ਮੁਤਾਬਕ ਦੇਸ਼ 'ਚ ਸਾਲ 2019 ਤੋਂ 2023 ਦੌਰਾਨ 3,639 ਲੋਕਾਂ ਦੀ ਮੌਤ ਸਿਰਫ ਠੰਡ ਲੱਗਣ ਕਾਰਨ ਹੋਈ ਸੀ। ਹੁਣ ਇਕ ਹਿੰਦੀ ਅਖ਼ਬਾਰ ਦੀ ਖ਼ਬਰ ਮੁਤਾਬਕ ਆਈਸਰ ਮੋਹਾਲੀ ਦੇ ਅਧਿਐਨ 'ਚ ਨਵਾਂ ਖ਼ੁਲਾਸਾ ਕੀਤਾ ਗਿਆ ਹੈ ਕਿ ਸਡਨ ਸਟ੍ਰੈਟੋਸਫੈਰਿਕ ਵਾਰਮਿੰਗ ਉੱਤਰੀ ਭਾਰਤ 'ਚ ਵੱਧਦੀ ਠੰਡ ਅਤੇ ਲੰਬੀ ਚੱਲਣ ਵਾਲੀ ਸੀਤ ਲਹਿਰ ਦਾ ਮੁੱਖ ਕਾਰਨ ਬਣ ਚੁੱਕਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹੇ 'ਚ ਬੱਚਿਆਂ, ਬਜ਼ੁਰਗਾਂ, ਬੇਘਰ ਲੋਕਾਂ, ਗਰੀਬਾਂ ਅਤੇ ਮਰੀਜ਼ਾਂ ਦੀ ਜਾਨ ਨੂੰ ਖ਼ਤਰਾ ਹੈ। ਜੇਕਰ ਸ਼ੈਲਟਰ ਹੋਮਜ਼, ਹੀਟਿਡ ਸਪੇਸ, ਸਿਹਤ ਕੈਂਪ ਅਤੇ ਅਲਰਟ ਸਿਸਟਮ ਮਜ਼ਬੂਤ ਹੋਵੇ ਤਾਂ ਠੰਡ ਨਾਲ ਹੋਣ ਵਾਲੀਆਂ ਮੌਤਾਂ 'ਚ 50 ਫ਼ੀਸਦੀ ਕਮੀ ਆ ਸਕਦੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਨਵੇਂ ਰਾਸ਼ਨ ਡਿਪੂ ਲੈਣ ਵਾਲਿਆਂ ਲਈ ਖ਼ੁਸ਼ਖ਼ਬਰੀ! ਸਰਕਾਰ ਨੇ ਸ਼ੁਰੂ ਕਰ ਦਿੱਤੀ ਪ੍ਰਕਿਰਿਆ
ਕੀ ਹੁੰਦਾ ਹੈ ਸਡਨ ਸਟ੍ਰੈਟੋਸਫੈਰਿਕ
ਇਹ ਧਰਤੀ ਤੋਂ 10-50 ਕਿਲੋਮੀਟਰ ਉੱਪਰ ਹਵਾ ਦੀ ਇਕ ਪਰਤ ਹੁੰਦੀ ਹੈ। ਇੱਥੇ ਅਚਾਨਕ ਗਰਮਾਹਟ ਆ ਜਾਂਦੀ ਹੈ। ਇਸ ਗਰਮਾਹਟ ਕਾਰਨ ਧਰੂਵੀ ਇਲਾਕਿਆਂ ਦੀ ਬੇਹੱਦ ਠੰਡੀ ਹਵਾ ਦਾ ਘੇਰਾ ਟੁੱਟ ਜਾਂਦਾ ਹੈ। ਫਿਰ ਇਹ ਠੰਡੀ ਹਵਾ ਸਿੱਧਾ ਹੇਠਾਂ ਵੱਲ ਫੈਲ ਜਾਂਦੀ ਹੈ ਅਤੇ ਭਾਰਤ ਵਰਗੇ ਦੇਸ਼ਾਂ ਤੱਕ ਪਹੁੰਚ ਜਾਂਦੀ ਹੈ। ਨਤੀਜੇ ਵਜੋਂ ਕਈ ਦਿਨ ਤੱਕ ਤੇਜ਼ ਅਤੇ ਲਗਾਤਾਰ ਠੰਡ ਪੈਂਦੀ ਹੈ।
NHRC ਵਲੋਂ ਦਿੱਤੀ ਗਈ ਸੀ ਚਿਤਾਵਨੀ
ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐੱਨ. ਐੱਚ. ਆਰ. ਸੀ.) ਨੇ ਅਕਤੂਬਰ 'ਚ ਹੀ ਦੇਸ਼ ਦੇ 19 ਸੂਬਿਆਂ ਅਤੇ 4 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਨਿਰਦੇਸ਼ ਦੇ ਦਿੱਤੇ ਸਨ ਕਿ ਤੁਰੰਤ ਸ਼ੈਲਟਰ ਹੋਮ, ਮੈਡੀਕਲ ਕੇਅਰ, ਨਾਈਟ ਸ਼ੈਲਟਰ ਹੋਮ ਅਤੇ ਪ੍ਰੋਟੈਕਸ਼ਨ ਸਿਸਟਮ ਮਜ਼ਬੂਤ ਕੀਤੇ ਜਾਣ ਤਾਂ ਜੋ ਠੰਡ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਰੋਕਿਆ ਜਾ ਸਕੇ।
ਇਹ ਵੀ ਪੜ੍ਹੋ : ਪ੍ਰੀਖਿਆਵਾਂ ਹੋ ਗਈਆਂ ਮੁਲਤਵੀ, ਪੰਜਾਬ ਯੂਨੀਵਰਸਿਟੀ ਨੇ ਲਿਆ ਅਹਿਮ ਫ਼ੈਸਲਾ, ਜਾਣੋ ਹੁਣ ਕਦੋਂ ਹੋਣਗੀਆਂ
ਇਨ੍ਹਾਂ ਲੋਕਾਂ ਨੂੰ ਸਭ ਤੋਂ ਜ਼ਿਆਦਾ ਖ਼ਤਰਾ
ਠੰਡ ਕਾਰਨ ਹੋਣ ਵਾਲੀਆਂ ਮੌਤਾਂ 'ਚ ਸਭ ਤੋਂ ਜ਼ਿਆਦਾ ਹਿੱਸੇਦਾਰੀ ਗਰੀਬਾਂ, ਬੇਘਰ ਲੋਕਾਂ, ਬਜ਼ੁਰਗਾਂ, ਬੱਚਿਆਂ ਅਤੇ ਨਵਜੰਮੇ ਬੱਚਿਆਂ ਦੀ ਹੁੰਦੀ ਹੈ। ਜਿੱਥੇ ਠੰਡ ਕਾਰਨ ਬਜ਼ੁਰਕਾਂ ਨੂੰ ਹਾਰਟ ਅਟੈਕ ਦਾ ਸਭ ਤੋਂ ਜ਼ਿਆਦਾ ਖ਼ਤਰਾ ਰਹਿੰਦਾ ਹੈ, ਉੱਥੇ ਹੀ ਛੋਟੇ ਬੱਚਿਆਂ 'ਚ ਕਮਜ਼ੋਰ ਇਮਿਊਨਿਟੀ ਕਾਰਨ ਨਿਮੋਨੀਆ ਅਤੇ ਹੋਰ ਬੀਮਾਰੀਆਂ ਦਾ ਜ਼ਿਆਦਾ ਖ਼ਤਰਾ ਰਹਿੰਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬੀਆਂ ਲਈ ਜਾਰੀ ਹੋ ਗਈ ਐਡਵਾਇਜ਼ਰੀ! ਨਜ਼ਰਅੰਦਾਜ਼ ਕਰਨ 'ਤੇ ਬਣ ਸਕਦੈ ਖ਼ਤਰਾ
NEXT STORY