ਪਟਿਆਲਾ : ਕਣਕ ਦੀ ਬਿਜਾਈ ਦੇ ਸਮੇਂ ਪੰਜਾਬ ਦੇ ਕਿਸਾਨਾਂ ਨੂੰ ਡਾਈ-ਅਮੋਨੀਅਮ ਫਾਸਫੇਟ (DAP) ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੂਬੇ ਦੇ ਕਿਸਾਨਾਂ ਨੂੰ ਇਸ ਸੀਜ਼ਨ ਦੌਰਾਨ ਲਗਭਗ 5.50 ਲੱਖ ਮੀਟ੍ਰਿਕ ਟਨ DAP ਦੀ ਲੋੜ ਹੈ, ਜਦਕਿ ਕੇਂਦਰ ਸਰਕਾਰ ਵੱਲੋਂ ਸਿਰਫ਼ 3.80 ਲੱਖ ਮੀਟ੍ਰਿਕ ਟਨ DAP ਹੀ ਭੇਜਿਆ ਗਿਆ ਹੈ।
ਪੰਜਾਬ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ, ਜਸਵੰਤ ਸਿੰਘ ਨੇ ਦੱਸਿਆ ਕਿ ਵਿਭਾਗ ਕੋਲ 2 ਲੱਖ ਮੀਟ੍ਰਿਕ ਟਨ DAP ਮੌਜੂਦ ਹੈ ਤੇ ਹੋਰ 50 ਹਜ਼ਾਰ ਟਨ DAP ਅਗਲੇ ਕੁਝ ਦਿਨਾਂ 'ਚ ਪਹੁੰਚ ਜਾਵੇਗੀ। ਭਾਵੇਂ ਕਿ DAP ਦੀ ਮੌਜੂਦਾ ਮਾਤਰਾ ਘੱਟ ਹੈ, ਪਰ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇਸ ਕਾਰਨ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਜਣੇਪੇ ਸਮੇਂ ਨਵਜੰਮੇ ਬੱਚੇ ਦੀ ਟੁੱਟੀ ਲੱਤ, ਪਰਿਵਾਰਕ ਮੈਂਬਰ ਬੋਲੇ- ਡਾਕਟਰ ਦੀ ਲਾਪ੍ਰਵਾਹੀ
ਉਨ੍ਹਾਂ ਅੱਗੇ ਕਿਹਾ ਕਿ ਮਾਲਵਾ ਇਲਾਕੇ 'ਚ ਹੁਣ ਤੱਕ ਸਿਰਫ਼ 30-35 ਫ਼ੀਸਦੀ ਝੋਨੇ ਦੀ ਹੀ ਵਾਢੀ ਹੋ ਸਕੀ ਹੈ ਜਿਸ ਕਾਰਨ ਉੱਥੇ ਕਣਕ ਦੀ ਬਿਜਾਈ ਵੀ ਦੇਰੀ ਨਾਲ ਹੀ ਸ਼ੁਰੂ ਹੋ ਸਕੇਗੀ। ਇਸ ਤਰ੍ਹਾਂ DAP ਦੀ ਕਮੀ ਕਾਰਨ ਕੋਈ ਸਮੱਸਿਆ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ਕੁੱਲ 3.80 ਲੱਖ ਮੀਟ੍ਰਿਕ ਟਨ DAP 'ਚੋਂ 1.80 ਲੱਖ ਮੀਟ੍ਰਿਕ ਟਨ ਕਿਸਾਨਾਂ ਨੂੰ ਦਿੱਤੀ ਜਾ ਚੁੱਕੀ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਸਖ਼ਤ ਫ਼ੈਸਲਾ, ਟਰੈਕਟਰਾਂ ’ਤੇ ਸਟੰਟ ਕਰਨ ’ਤੇ ਲਗਾਈ ਪਾਬੰਦੀ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬੀ ਭਾਸ਼ਾ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਵੱਡਾ ਕਦਮ ਚੁੱਕਣ ਜਾ ਰਹੀ ਮਾਨ ਸਰਕਾਰ
NEXT STORY