ਸੰਗਤ ਮੰਡੀ (ਬਠਿੰਡਾ) (ਵਿਜੇ ਵਰਮਾ) : ਜਦੋਂ ਧੀ ਮਾਂ ਦੀ ਮਮਤਾ ਨੂੰ ਰੌਂਦ ਦੇਵੇ ਤਾਂ ਇਨਸਾਨੀਅਤ ਵੀ ਸ਼ਰਮਸਾਰ ਹੋ ਜਾਂਦੀ ਹੈ। ਇਨ੍ਹਾਂ ਲਫ਼ਜ਼ਾਂ ਨੂੰ ਹਕੀਕਤ ਵਿਚ ਬਦਲਦਾ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਜ਼ਿਲ੍ਹਾ ਬਠਿੰਡਾ ਦੇ ਪਿੰਡ ਚੱਕ ਰੁਲਦੂ ਸਿੰਘ ਵਾਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਧੀ ਨੇ ਆਪਣੀ ਹੀ 70 ਸਾਲਾ ਬਜ਼ੁਰਗ ਮਾਂ ਸੁਰਜੀਤ ਕੌਰ ਨਾਲ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ।
ਇਲਾਜ ਦੇ ਨਾਂ 'ਤੇ ਸਹੁਰੇ ਲੈ ਗਈ, ਕੀਤੀ ਕੁੱਟਮਾਰ
ਕਹਿੰਦੇ ਹਨ ਕਿ ਮਾਂ ਧੀ ਲਈ ਜਾਨ ਵੀ ਵਾਰ ਦਿੰਦੀ ਹੈ, ਪਰ ਇੱਥੇ ਧੀ ਨੇ ਮਾਂ ਦਾ ਹੀ ਸਹਾਰਾ ਖੋਹ ਲਿਆ। ਧੀ ਆਪਣੇ ਸਹੁਰੇ ਪਿੰਡ ਇਲਾਜ ਦੇ ਨਾਂ 'ਤੇ ਮਾਂ ਨੂੰ ਲੈ ਗਈ। ਉੱਥੇ ਪਹੁੰਚ ਕੇ ਉਸ ਨੇ ਮਾਂ ਨਾਲ ਨਾ ਸਿਰਫ਼ ਕੁੱਟਮਾਰ ਕੀਤੀ, ਸਗੋਂ ਉਸਦੇ ਕੰਨਾਂ ਤੋਂ ਸੋਨੇ ਦੇ ਕੁੰਡਲ ਉਤਾਰ ਲਏ ਅਤੇ 30,000 ਰੁਪਏ ਵੀ ਹੜਪ ਲਏ। ਇਥੇ ਤੱਕ ਕਿ ਬਾਅਦ ਵਿਚ ਮਾਂ ਨੂੰ ਰਸਤੇ ਵਿਚ ਛੱਡ ਦਿੱਤਾ।
ਹਸਪਤਾਲ ਦਾਖਲ ਪੀੜਤ ਬਜ਼ੁਰਗ
ਪੀੜਤ ਮਹਿਲਾ ਸੁਰਜੀਤ ਕੌਰ ਇਸ ਵੇਲੇ ਸਿਵਲ ਹਸਪਤਾਲ ਬਠਿੰਡਾ 'ਚ ਦਾਖ਼ਲ ਹਨ ਤੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਜਾਣਕਾਰੀ ਮਿਲਣ 'ਤੇ ਉਨ੍ਹਾਂ ਦੇ ਪੋਤੇ ਕੁਲਵਿੰਦਰ ਸਿੰਘ ਨੇ ਸੰਗਤ ਥਾਣੇ 'ਚ ਆਪਣੀ ਭੂਆ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਕੁਲਵਿੰਦਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਭੂਆ ਨੇ ਦਾਦੀ ਨਾਲ ਇਲਾਜ ਕਰਵਾਉਣ ਦੇ ਬਹਾਨੇ ਸਹੁਰੇ ਲਿਜਾ ਕੇ ਉਨ੍ਹਾਂ ਨਾਲ ਹੱਦੋਂ ਵੱਧ ਮਾਰਕੁੱਟ ਕੀਤੀ। ਦਾਦੀ ਨੇ ਕਿਸੇ ਤਰ੍ਹਾਂ ਪੋਤੇ ਨੂੰ ਫੋਨ ਕਰ ਕੇ ਆਪਣੀ ਹਾਲਤ ਦੱਸੀ, ਜਿਸ ਤੋਂ ਬਾਅਦ ਉਹ ਮੌਕੇ 'ਤੇ ਪਹੁੰਚ ਕੇ ਉਨ੍ਹਾਂ ਨੂੰ ਹਸਪਤਾਲ ਲੈ ਗਿਆ।
ਪੁਲਸ ਨੇ ਦਰਜ ਕੀਤਾ ਬਿਆਨ
ਥਰਾਲਾ ਪੁਲਸ ਚੌਕੀ ਦੇ ਜਾਂਚ ਅਧਿਕਾਰੀ ਹਰਦੀਪ ਸਿੰਘ ਨੇ ਦੱਸਿਆ ਕਿ ਪੀੜਤਾ ਦਾ ਬਿਆਨ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਜਲਦੀ ਹੀ ਦੋਸ਼ੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ASI ਨੇ ਵਰਦੀ ਪਾ ਕੇ ਕੀਤੀ 'ਗੁੰਡਾਗਰਦੀ'! ਸਾਬਕਾ ਸਿਪਾਹੀ ਨੂੰ ਡੰਡਿਆਂ ਨਾਲ ਕੁੱਟਿਆ, ਵੀਡੀਓ ਵਾਇਰਲ
NEXT STORY