ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) - ਪਿੰਡ ਰਤੀਪੁਰ ਦੇ ਨਿਵਾਸੀ ਕਰਮਜੀਤ ਸਿੰਘ ਉਰਫ ਲਵਲੀ, ਜਿਸ ਨੇ ਲੰਘੀ 30 ਜੂਨ ਨੂੰ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ ਸੀ, ਦੀ ਮੌਤ ਤੋਂ ਬਾਅਦ ਮ੍ਰਿਤਕ ਦੀ ਧੀ ਜ਼ਸਨਦੀਪ ਕੌਰ ਤੇ ਉਸਦੀ ਪਤਨੀ ਬਲਵਿੰਦਰ ਕੌਰ ਨੇ ਆਪਣੇ ਹੱਕਾਂ ਲਈ ਸੋਸ਼ਲ ਮੀਡਿਆ 'ਤੇ ਫਰਿਆਦ ਕੀਤੀ ਤੇ ਮ੍ਰਿਤਕ ਦੀ ਧੀ ਦੀ ਇਹ 15 ਮਿੰਟ ਵੀਡਿਓ ਇੰਨੀ ਵਾਇਰਲ ਹੋਈ ਕਿ ਬਠਿੰਡਾ ਤੋਂ 'ਆਪ' ਵਿਧਾਇਕ ਰੁਪਿੰਦਰ ਕੌਰ ਰੂਬੀ ਤੇ ਹੋਰ ਸੈਂਕੜੇ ਲੋਕ ਇਸ ਪੀੜਤ ਪਰਿਵਾਰ ਦੇ ਹੱਕ 'ਚ ਨਿੱਤਰ ਆਏ ਹਨ। ਆਤਮ-ਹੱਤਿਆ ਕਰਨ ਵਾਲੇ ਕਰਮਜੀਤ ਸਿੰਘ ਦੀ ਧੀ ਜਸ਼ਨਦੀਪ ਕੌਰ ਨੇ ਆਪਣੇ ਦਾਦਕੇ ਪਰਿਵਾਰ ਦੇ ਕੁਝ ਮੈਂਬਰਾਂ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਸਦੇ ਪਿਤਾ ਨੇ ਸੁਸਾਈਡ ਨੋਟ 'ਚ ਜੋ ਲਿਖਿਆ ਹੈ ਕਿ ਆਪਣੀ ਪਤਨੀ ਦੇ ਪੇਕੇ ਘਰ ਜ਼ਿਆਦਾ ਰਹਿਣ ਕਾਰਨ ਉਸਨੇ ਜੋ ਇਹ ਆਤਮ-ਹੱਤਿਆ ਵਾਲਾ ਕਦਮ ਚੁੱਕਿਆ ਹੈ, ਬਿਲਕੁਲ ਗਲਤ ਹੈ ਕਿਉਂਕਿ ਉਸਦਾ ਪਿਤਾ ਅਜਿਹਾ ਕਦੇ ਨਹੀਂ ਲਿਖ ਸਕਦਾ।
ਲੜਕੀ ਨੇ ਦੱਸਿਆ ਕਿ ਉਸਦੀ ਮਾਤਾ ਬਾਰ੍ਹਵੀਂ ਪਾਸ ਹੈ ਤੇ ਆਈ. ਟੀ. ਆਈ. ਤੋਂ ਕੋਰਸ ਕਰਨ ਉਪਰੰਤ ਉਹ ਆਤਮ-ਨਿਰਭਰ ਹੈ। ਬੇਸ਼ੱਕ ਉਸਦੇ ਪਿਤਾ ਕੋਈ ਕੰਮ ਨਹੀਂ ਕਰਦੇ ਸਨ ਪਰ ਉਸਦੀ ਮਾਤਾ ਬਿਊਟੀ ਪਾਰਲਰ ਦਾ ਕਿੱਤਾ ਕਰਕੇ ਸਾਰੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਹੀ ਹੈ। ਪੀੜਤ ਲੜਕੀ ਅਨੁਸਾਰ ਪਿਤਾ ਦੀ ਆਤਮ-ਹੱਤਿਆ ਤੋਂ ਬਾਅਦ ਉਸਦੇ ਦਾਦਕੇ ਪਰਿਵਾਰ ਦੇ ਕੁਝ ਮੈਂਬਰ ਉਸ ਨਾਲ ਤੇ ਉਸਦੀ ਮਾਂ ਨਾਲ ਬੜੀ ਬੇਰੁਖ਼ੀ ਵਾਲਾ ਸਲੂਕ ਕਰ ਰਹੇ ਹਨ।
ਲੜਕੀ ਨੇ ਦੱਸਿਆ ਕਿ ਪਿਤਾ ਦੇ ਅੰਤਿਮ ਸੰਸਕਾਰ ਤੋਂ ਬਾਅਦ ਦੂਸਰੇ ਦਿਨ ਜਦੋਂ ਸ਼ਮਸ਼ਾਨਘਾਟ ਵਿਖੇ ਫੁੱਲ ਚੁਗੇ ਗਏ ਤਾਂ ਦਾਦਕੇ ਪਰਿਵਾਰ ਨੇ ਉਸਨੂੰ ਤੇ ਉਸਦੀ ਮਾਂ ਨੂੰ ਆਪਣੇ ਪਿਤਾ ਦੇ ਅੰਤਿਮ ਦਰਸ਼ਨ ਵੀ ਨਾ ਕਰਵਾਏ ਤੇ ਨਾ ਹੀ ਉਨ੍ਹਾਂ ਨੂੰ ਆਪਣੇ ਪਿਤਾ ਦੀ ਅੰਤਿਮ ਅਰਦਾਸ ਸਬੰਧੀ ਕੋਈ ਜਾਣਕਾਰੀ ਦਿੱਤੀ ਜਾ ਰਹੀ ਹੈ।
ਸੋਸ਼ਲ ਮੀਡੀਆ 'ਤੇ ਅੱਖਾਂ 'ਚ ਹੰਝੂ ਭਰ ਕੇ ਜਸ਼ਨਦੀਪ ਕੌਰ ਨੇ ਲੋਕਾਂ ਤੇ ਸਰਕਾਰ ਤੋਂ ਫਰਿਆਦ ਕੀਤੀ ਕਿ ਪਿੰਡ ਰਤੀਪੁਰ ਵਿਖੇ ਜੋ ਉਸਦੇ ਪਿਤਾ ਦੀ ਜ਼ਮੀਨ-ਜਾਇਦਾਦ ਹੈ, ਉਸ ਉਪਰ ਉਸਦੇ ਛੋਟੇ ਭਰਾ ਤੇ ਉਸਦੀ ਮਾਂ ਦਾ ਹੱਕ ਹੈ ਪਰ ਉਸਦੇ ਦਾਦਕੇ ਪਰਿਵਾਰ ਦੇ ਕੁਝ ਮੈਂਬਰ ਉਨ੍ਹਾਂ ਦਾ ਇਹ ਹੱਕ ਮਾਰਨਾ ਚਾਹੁੰਦੇ ਹਨ। ਇਸ ਲਈ ਲੋਕ, ਸਰਕਾਰ ਤੇ ਪ੍ਰਸ਼ਾਸਨ ਉਨ੍ਹਾਂ ਨੂੰ ਆਪਣਾ ਬਣਦਾ ਹੱਕ ਦਿਵਾਉਣ ਲਈ ਉਸਦੇ ਪਰਿਵਾਰ ਦਾ ਡੱਟ ਕੇ ਸਾਥ ਦੇਣ।
ਹੁਣ ਅਪਰਾਧੀ ਹੋਣਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਨਜ਼ਰ 'ਚ
NEXT STORY