ਰੂਪਨਗਰ (ਵਿਜੇ)- ਰੋਟਰੀ ਇੰਟਰਨੈਸ਼ਨਲ ਵੱਲੋਂ ਨੌਜਵਾਨਾਂ ਨੂੰ ਸਮਾਜ ਸੇਵਾ ਨਾਲ ਜੋਡ਼ਣ ਲਈ ਚਲਾਏ ਜਾ ਰਹੇ ਇੰਟਰੈਕਟ ਕਲੱਬ ਤਹਿਤ ਡੀ.ਏ.ਵੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ’ਚ ਇੰਟਰੈਕਟ ਕਲੱਬ ਦਾ ਪੁਨਰ ਗਠਨ ਕੀਤਾ ਗਿਆ।
ਇੰਟਰੈਕਟ ਕਲੱਬ ਦੇ ਅਧਿਆਪਕ ਇੰਚਾਰਜ ਸੁਨੀਲ ਕੁਮਾਰ ਸ਼ਰਮਾ ਨੇ ਦੱਸਿਆ ਕਿ ਨਵੇਂ ਅਹੁਦੇਦਾਰਾਂ ਦੀ ਤਾਜ਼ਪੋਸ਼ੀ ਲਈ ਪ੍ਰਿੰ. ਸੰਗੀਤਾ ਰਾਣੀ ਦੀ ਦੇਖ-ਰੇਖ ’ਚ ਕਰਵਾਏ ਸਮਾਰੋਹ ’ਚ ਰੋਟਰੀ ਇੰਟਰਨੈਸ਼ਨਲ ਦੇ ਸਾਬਕਾ ਡਿਸਟ੍ਰਿਕਟ ਗਵਰਨਰ ਡਾ. ਆਰ. ਐੱਸ. ਪਰਮਾਰ, ਰੋਟਰੀ ਕਲੱਬ ਰੂਪਨਗਰ ਦੇ ਪ੍ਰਧਾਨ ਇੰਜ. ਜੇ. ਕੇ. ਭਾਟੀਆ, ਸਾਬਕਾ ਪ੍ਰਧਾਨ ਡਾ. ਊਸ਼ਾ ਭਾਟੀਆ, ਰੋਟਰੀ ਕਲੱਬ ਦੀ ਯੂਥ ਇਕਾਈ ਦੀ ਡਾਇਰੈਕਟਰ ਸੁਮਨ ਤਿਆਗੀ ਅਤੇ ਰੋਟੇਰੀਅਨ ਚਿਤਰੰਜਨ ਬਾਂਸਲ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਚੁਣੇ ਗਏ ਵਿਦਿਆਰਥੀ ਅਹੁਦੇਦਾਰਾਂ ਨੂੰ ਜਿੱਥੇ ਡਾ. ਊਸ਼ਾ ਭਾਟੀਆ ਅਤੇ ਸੁਮਨ ਤਿਆਗੀ ਵੱਲੋਂ ਵਿਦਿਆਰਥੀਆਂ ਨੂੰ ਰੋਟਰੀ ਕਲੱਬ ਅਤੇ ਇੰਟਰੈਕਟ ਕਲੱਬ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕੰਮਾਂ ਤੋਂ ਜਾਣੂ ਕਰਵਾਇਆ, ਉਥੇ ਡਾ. ਆਰ. ਐੱਸ. ਪਰਮਾਰ ਨੇ ਕਿਹਾ ਕਿ ਇੰਟਰੈਕਟ ਕਲੱਬ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਪਡ਼੍ਹਾਈ ਦੇ ਨਾਲ ਨਾਲ ਸਮਾਜ ਸੇਵਾ ਪ੍ਰਤੀ ਜਾਗਰੂਕ ਕਰਨਾ ਹੈ।
ਇਸ ਮੌਕੇ ਇੰਟਰੈਕਟ ਕਲੱਬ ’ਚ ਜਿਨ੍ਹਾਂ ਵਿਦਿਆਰਥੀਆਂ ਨੂੰ ਅਹੁਦੇਦਾਰੀਆਂ ਦਿੱਤੀਆਂ ਗਈਆਂ ਉਨ੍ਹਾਂ ’ਚ ਵਿਸ਼ਾਲ ਨੂੰ ਪ੍ਰਧਾਨ, ਪਰਨੀਤ ਕੌਰ ਨੂੰ ਸਕੱਤਰ, ਨਵੀ ਨੂੰ ਮੀਤ ਪ੍ਰਧਾਨ, ਹਿਮਾਨੀ ਪਠਾਣੀਆਂ ਨੂੰ ਖਜ਼ਾਨਚੀ, ਸ਼ਰੂਤੀ ਵੋਹਰਾ ਤੇ ਜਸ਼ਨਪ੍ਰੀਤ ਸਿੰਘ ਨੂੰ ਡਾਇਰੈਕਟਰ ਅਤੇ ਮਨਪ੍ਰੀਤ ਕੌਰ ਨੂੰ ਰਿਕਾਰਡ ਕੀਪਰ ਚੁਣਿਆ ਗਿਆ।
ਪ੍ਰਿੰ. ਸੰਗੀਤਾ ਰਾਣੀ ਨੇ ਇੰਟਰੈਕਟ ਕਲੱਬ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਰੋਟਰੀ ਕਲੱਬ ਵੱਲੋਂ ਮਿਲਣ ਵਾਲੇ ਨਿਰਦੇਸ਼ਾਂ ਦੀ ਇਕਾਗਰਚਿਤ ਹੋ ਕੇ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਦੀ ਐੱਨ.ਐੱਸ.ਐੱਸ. ਇਕਾਈ ਦੇ ਪ੍ਰੋਗਰਾਮ ਅਫਸਰ ਜੈਪਾਲ ਸ਼ਰਮਾ, ਅਸ਼ੋਕ ਸੋਨੀ, ਇਕਬਾਲ ਸਿੰਘ, ਬਰਿੰਦਰ ਸਿੰਘ, ਨੀਲੂ ਮਲਹੋਤਰਾ, ਪ੍ਰਸ਼ੋਤਮ ਸਿੰਘ, ਰਾਜੇਸ਼ ਕੁਮਾਰ ਸ਼ਰਮਾ, ਅਸ਼ਵਨੀ ਕੁਮਾਰ ਸ਼ਰਮਾ, ਡੀ.ਪੀ.ਈ. ਰਵੀਇੰਦਰ ਸਿੰਘ, ਅਰਵਿੰਦ ਸ਼ਰਮਾ, ਦਿਨੇਸ਼ ਵਰਮਾ, ਗੁਰਜੀਤ ਸਿੰਘ, ਵਿਵੇਕ ਸ਼ਰਮਾ, ਬਲਵਿੰਦਰ ਸਿੰਘ, ਰਜਨੀ ਸ਼ਰਮਾ ਆਦਿ ਹਾਜ਼ਰ ਸਨ।
ਨਸ਼ੇ ਵਾਲੀਅਾਂ ਗੋਲੀਆਂ ਬਾਰਮਦ, 4 ਕਾਬੂ
NEXT STORY