ਨੰਗਲ (ਗੁਰਭਾਗ ਸਿੰਘ)- ਨੰਗਲ ਭਾਖੜਾ ਨਹਿਰ ਵਿਚੋਂ ਆਏ ਦਿਨ ਲੋਕਾਂ ਵੱਲੋਂ ਖ਼ੁਦਕੁਸ਼ੀਆਂ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜਿੱਥੇ ਬੀਤੇ ਦਿਨੀਂ ਇੰਦਰਾ ਨਗਰ ਦੇ ਨੌਜਵਾਨ ਦੀ ਲਾਸ਼ ਨਹਿਰ ’ਚੋਂ ਬਰਾਮਦ ਹੋਈ ਸੀ। ਉਸੇ ਕੜੀ ਤਹਿਤ ਐਤਵਾਰ ਦੋ ਔਰਤਾਂ ਦੀਆਂ ਲਾਸ਼ਾਂ ਪਿੰਡ ਦੜੋਲੀ ਕੋਲੋਂ ਨਹਿਰ ’ਚ ਤਰਦੀਆਂ ਨਜ਼ਰ ਆਈਆਂ। ਪਿੰਡ ਵਾਸੀਆਂ ਦੀ ਮਦਦ ਨਾਲ ਮ੍ਰਿਤਕ ਦੇਹਾਂ ਨੂੰ ਨਹਿਰ ’ਚੋਂ ਬਾਹਰ ਕੱਢਿਆ ਗਿਆ। ਇਸ ਘਟਨਾ ਦੀ ਜਾਣਕਾਰੀ ਨੰਗਲ ਪੁਲਸ ਨੂੰ ਦਿੱਤੀ ਗਈ। ਮੌਕੇ ’ਤੇ ਪਹੁੰਚੀ ਪੁਲਸ ਨੇ ਦੋਹਾਂ ਮ੍ਰਿਤਕ ਦੇਹਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਸ਼ਨਾਖਤ ਲਈ ਲਾਸ਼ਾਂ ਨੂੰ ਮੋਰਚਰੀ ਘਰ ’ਚ ਰੱਖਵਾ ਦਿੱਤਾ ਹੈ।
ਜਾਂਚ ਅਧਿਕਾਰੀ ਗੁਰਨਾਮ ਸਿੰਘ ਨੇ ਕਿਹਾ ਕਿ ਪਿੰਡ ਦੜੋਲੀ ਕੋਲੋਂ ਨਹਿਰ ਵਿਚੋਂ ਦੋ ਲਾਸ਼ਾਂ ਬਰਾਮਦ ਹੋਈਆਂ ਹਨ। ਉਸ ’ਚੋਂ ਇਕ ਕੁੜੀ ਦੀ ਲਾਸ਼ ਅਤੇ ਇਕ ਔਰਤ ਦੀ ਲਾਸ਼ ਹੈ। ਲਾਸ਼ਾਂ ਦੀ ਪਛਾਣ ਲਈ ਮੋਰਚਰੀ ’ਚ ਰੱਖਿਆ ਗਿਆ ਹੈ ਅਤੇ ਇਸ ਘਟਨਾ ਦੀ ਸਾਰੀ ਜਾਣਕਾਰੀ ਵਾਰਸਾਂ ਨੂੰ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਦੋਵੇਂ ਔਰਤਾਂ ਸਰਹਿੰਦ ਦੀਆਂ ਦੱਸੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ: ਆਉਣ ਵਾਲੇ ਦਿਨਾਂ 'ਚ ਜਨਤਾ ਨੂੰ ਲੱਗ ਸਕਦੈ ਝਟਕਾ, ਇਸ ਵਜ੍ਹਾ ਕਾਰਨ ਮਹਿੰਗੀ ਹੋ ਸਕਦੀ ਹੈ ਬਿਜਲੀ
ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਮ੍ਰਿਤਕਾਂ ਦੀ ਪਛਾਣ ਜਸਪਾਲ ਕੌਰ ਅਤੇ ਉਸ ਦੀ ਧੀ ਮਨਮੀਤ ਕੌਰ ਵਜੋਂ ਹੋਈ ਹੈ, ਜੋਕਿ ਸਰਹਿੰਦ ਦੀਆਂ ਰਹਿਣ ਵਾਲੀਆਂ ਹਨ। 19 ਜੁਲਾਈ ਨੂੰ ਦੋਵੇਂ ਮਾਵਾਂ-ਧੀਆਂ ਆਪਣੇ ਘਰ ਤੋਂ ਲਾਪਤਾ ਹੋਈਆਂ ਸਨ, ਜਿਸ ਦੀ ਸੂਚਨਾ ਪਰਿਵਾਰਕ ਮੈਂਬਰਾਂ ਵੱਲੋਂ ਨਜ਼ਦੀਕੀ ਥਾਣੇ ਵਿੱਚ ਦੇ ਦਿੱਤੀ ਗਈ ਸੀ। ਬਰੀਕੀ ਨਾਲ ਕੀਤੀ ਜਾਂਚ ਮਗਰੋਂ ਪਤਾ ਲੱਗਿਆ ਸੀ ਕਿ ਉਨ੍ਹਾਂ ਦੀ ਅਖੀਰਲੀ ਲੋਕੇਸ਼ਨ ਨੰਗਲ ਵਿਖੇ ਹੀ ਆਈ ਸੀ ਅਤੇ 24 ਜੁਲਾਈ ਨੂੰ ਦੋਵਾਂ ਮਾਵਾਂ-ਧੀਆਂ ਦੀਆਂ ਲਾਸ਼ਾਂ ਨੰਗਲ ਭਾਖੜਾ ਨਹਿਰ ’ਤੇ ਤੈਰਦੀਆਂ ਨਜ਼ਰ ਆਈਆਂ। ਸੋਚਣ ਵਾਲੀ ਗੱਲ ਇਹ ਹੈ ਕਿ ਸਰਹਿੰਦ ਤੋਂ ਦੋਵੇਂ ਮਾਵਾਂ-ਧੀਆਂ ਆਖਿਰ ਨੰਗਲ ਕਿਸ ਕੰਮ ਲਈ ਆਈਆਂ ਸਨ ਅਤੇ ਉਨ੍ਹਾਂ ਵੱਲੋਂ ਇਸ ਘਟਨਾ ਨੂੰ ਕਿਉਂ ਅੰਜਾਮ ਦਿੱਤਾ ਗਿਆ।
ਇਹ ਵੀ ਪੜ੍ਹੋ: ਅਹਿਮ ਖ਼ਬਰ: ਏਸ਼ੀਆ ਦੇ 11 ਤੇ ਅਫ਼ਰੀਕਾ ਦੇ 21 ਦੇਸ਼ਾਂ ’ਚ ਵੀਜ਼ਾ ਦੇ ਬਿਨਾਂ ਦਾਖ਼ਲ ਹੋ ਸਕਣਗੇ ਭਾਰਤੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਲਾਰੈਂਸ ਤੇ ਕੈਨੇਡਾ ’ਚ ਬੈਠੇ ਗੈਂਗਸਟਰ ਗੋਲਡੀ ਬਰਾੜ ਗੈਂਗ ਦੇ 4 ਗੁਰਗੇ ਗ੍ਰਿਫ਼ਤਾਰ, 3 ਪਿਸਤੌਲ ਬਰਾਮਦ
NEXT STORY