ਮੱਖੂ(ਅਾਹੂਜਾ)–ਬਸਤੀ ਵਸਾਵਾ ਸਿੰਘ ਵਾਲੀ ਦੇ ਨਜ਼ਦੀਕ ਰੇਲਵੇ ਲਾਈਨ ’ਤੇ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਦਿੰਦਿਆਂ ਰੇਲਵੇ ਸਟੇਸ਼ਨ ਮੱਖੂ ਦੇ ਚੌਕੀ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਮੱਖੂ ਤੋਂ ਬਸਤੀ ਵਸਾਵਾ ਸਿੰਘ ਵਾਲੀ ਦੇ ਨਜ਼ਦੀਕ 77#-2 ਦੇ ਵਿਚਕਾਰ ਰੇਲਵੇ ਲਾਈਨ ’ਚ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ, ਜਿਸ ਦੀ ਉਮਰ 45-46 ਸਾਲ ਦੇ ਕਰੀਬ, ਕੱਦ 5 ਫੁੱਟ 6 ਇੰਚ, ਰੰਗ ਕਣਕ ਭਿੰਨਾ, ਕੇਸ ਤੇ ਦਾਡ਼ੀ ਰੱਖੀ ਹੋਈ ਹੈ। ਇਸ ਅਣਪਛਾਤੇ ਵਿਅਕਤੀ ਦੀ ਲਾਸ਼ ਨੂੰ ਸ਼ਨਾਖਤ ਲਈ 72 ਘੰਟਿਆਂ ਤੱਕ ਸ਼ਮਸ਼ਾਨਘਾਟ ਮੱਖੂ ਵਿਖੇ ਰੱਖਿਆ ਗਿਆ ਹੈ।
ਮੈਨੂੰ ਸਭ ਪਤਾ ਹੈ, ਭ੍ਰਿਸ਼ਟਾਚਾਰ ਕਿਥੇ ਤੇ ਕੋਣ ਕਰ ਰਿਹਾ ਹੈ : ਮੇਅਰ
NEXT STORY