ਜਲੰਧਰ (ਵਰੁਣ) : ਡੀ. ਏ. ਵੀ. ਕਾਲੇਜ ਨੇੜੇ ਪੈਂਦੀ ਨਹਿਰ ਦੇ ਨੇੜੇ ਮਿਲੀ ਬੱਚੀ ਦੀ ਲਾਸ਼ ਦਾ ਮਾਮਲਾ ਅਜੇ ਪੁਲਸ ਸੁਲਝਾ ਨਹੀਂ ਸਕੀ ਸੀ ਕਿ 24 ਘੰਟੇ ਬਾਅਦ ਸ਼ੀਤਲ ਨਗਰ ਤੋਂ ਗੁਜ਼ਰਨ ਵਾਲੀ ਨਹਿਰ 'ਚੋਂ ਇਕ ਹੋਰ ਬੱਚੀ ਦੀ ਲਾਸ਼ ਮਿਲੀ ਹੈ।
10 ਤੋਂ 12 ਦਿਨ ਪਹਿਲੇ ਨਹਿਰ 'ਚ ਸੁੱਟਿਆ ਸੀ ਬੱਚਾ
ਦੱਸ ਦਈਏ ਕਿ ਲਾਸ਼ ਨੂੰ ਦੇਖ ਕੇ ਸਥਾਨਕ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਜਿਸ ਦੇ ਬਾਅਦ ਥਾਣਾ 1 ਦੀ ਪੁਲਸ ਮੌਕੇ 'ਤੇ ਪੁੱਜੀ। ਪੁਲਸ ਮੁਲਾਜ਼ਮਾਂ ਨੇ ਖੁਦ ਨਹਿਰ 'ਚ ਜਾ ਕੇ ਬੱਚੀ ਦੀ ਲਾਸ਼ ਕੱਢੀ। ਲਾਸ਼ ਬੁਰੀ ਤਰ੍ਹਾਂ ਨਾਲ ਸੜ ਚੁੱਕੀ ਸੀ। ਪੁਲਸ ਦੀ ਮੰਨੀਏ ਤਾਂ ਇਹ ਬੱਚੀ 6 ਮਹੀਨੇ ਦੀ ਹੈ ਜਿਸ ਨੂੰ 10 ਤੋਂ 12 ਦਿਨ ਪਹਿਲੇ ਨਹਿਰ 'ਚ ਸੁੱਟਿਆ ਗਿਆ ਸੀ। ਬੱਚੇ ਦੇ ਸਰੀਰ 'ਤੇ ਕੋਈ ਕਪੜਾ ਵੀ ਨਹੀਂ ਹੈ।
ਜਾਂਚ 'ਚ ਜੁੱਟੀ ਪੁਲਸ
ਦੱਸ ਦਈਏ ਕਿ ਵੀਰਵਾਰ ਨੂੰ ਵੀ ਇਸੇ ਨਹਿਰ 'ਚੋਂ ਨਵਜੰਮੇ ਬੱਚੇ (ਲੜਕੇ) ਦੀ ਲਾਸ਼ ਮਿਲੀ ਸੀ। ਥਾਣਾ 1 ਦੇ ਐੱਸ. ਐੱਚ. ਓ. ਸੁਖਬੀਰ ਸਿੰਘ ਨੇ ਜਾਂਚ ਤੋਂ ਬਾਅਦ ਦੱਸਿਆ ਸੀ ਕਿ ਲਾਸ਼ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਕਿ ਉਸ ਦਾ ਜਨਮ ਕਰੀਬ 2-3 ਦਿਨ ਪਹਿਲੇ ਹੀ ਹੋਇਆ ਹੋਵੇ। ਜਾਣਕਾਰੀ ਮੁਤਾਬਕ ਸਵੇਰੇ ਲੋਕਾਂ ਨੇ ਨਹਿਰ ਨੇੜੇ ਕਪੜੇ 'ਚ ਬੱਚੇ ਨੂੰ ਲਿਪਟਿਆ ਦੇਖ ਕੇ ਪੁਲਸ ਨੂੰ ਸੂਚਨਾ ਦਿੱਤੀ ਸੀ। ਸੁਖਬੀਰ ਸਿੰਘ ਨੇ ਦੱਸਿਆ ਹੈ ਕਿ ਨੇੜੇ ਦੇ ਸਾਰੇ ਹਸਪਤਾਲਾਂ ਤੋਂ ਡਿਲੀਵਰੀ ਸੂਚੀ ਅਤੇ ਨਾਲ ਹੀ ਸੀ. ਸੀ. ਟੀ. ਵੀ. ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਆਈ. ਪੀ. ਸੀ. ਦੀ ਧਾਰਾ 315, 316, 317, 318 ਦੇ ਅਧੀਨ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ 'ਚ ਜੁੱਟੀ ਹੋਈ ਹੈ।
ਕੈਪਟਨ ਦੇ ਤਿੰਨ ਮੰਤਰੀਆਂ ਨੇ ਦਿੱਲੀ 'ਚ ਸਿੱਧੂ ਖਿਲਾਫ ਖੋਲ੍ਹਿਆ ਮੋਰਚਾ
NEXT STORY