ਭਵਾਨੀਗੜ੍ਹ (ਵਿਕਾਸ)— ਪਿੰਡ ਨਦਾਮਪੁਰ 'ਚ ਬੀਤੀ ਸ਼ਾਮ ਪੁਲਸ ਨੂੰ ਨਹਿਰ 'ਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ 'ਤੇ ਇਲਾਕੇ 'ਚ ਸਨਸਨੀ ਫੈਲ ਗਈ। ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਉਸ ਦੀ ਸ਼ਨਾਖਤ ਲਈ ਮੋਰਚਰੀ 'ਚ ਰਖਵਾ ਦਿੱਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਾਝਾੜ ਪੁਲਸ ਚੌੰਕੀ ਵਿਖੇ ਨਵੇਂ ਤਾਇਨਾਤ ਹੋਏ ਇੰਚਾਰਜ ਏ.ਐੱਸ.ਆਈ ਰੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਨਦਾਮਪੁਰ ਨਹਿਰ 'ਚ ਕੋਈ ਲਾਸ਼ ਤੈਰਦੀ ਆ ਰਹੀ ਹੈ ਤਾਂ ਪੁਲਸ ਵੱਲੋ ਮੌਕੇ 'ਤੇ ਪਹੁੰਚ ਕੇ ਨਦਾਮਪੁਰ ਬਿਜਲੀ ਗਰਿਡ ਨੇੜੇ ਕੇਸਧਾਰੀ ਤੇ ਦਾੜੀ ਰੱਖੇ ਵਿਅਕਤੀ ਦੀ ਲਾਸ਼ ਨੂੰ ਨਹਿਰ 'ਚੋਂ ਬਾਹਰ ਕੱਢਿਆ ਗਿਆ, ਜਿਸ ਦੀ ਹੁਣ ਤੱਕ ਸ਼ਨਾਖਤ ਨਹੀਂ ਹੋ ਸਕੀ। ਪੁਲਸ ਮੁਤਾਬਕ ਮ੍ਰਿਤਕ ਦੀ ਉਮਰ ਲਗਭਗ 40-45 ਸਾਲ ਹੈ ਤੇ ਲਾਇਨਿੰਗ ਚਿੱਟਾ ਕਮੀਜ਼ ਤੇ ਨੀਲੇ ਰੰਗ ਦੀ ਜੀਨਸ ਪੈਂਟ ਪਾਈ ਹੋਈ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁਲਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਕਬਜੇ 'ਚ ਲੈ ਕੇ ਸ਼ਨਾਖਤੀ ਲਈ 72 ਘੰਟਿਆਂ ਵਾਸਤੇ ਸੰਗਰੂਰ ਵਿਖੇ ਮੋਰਚਰੀ 'ਚ ਰਖਵਾਈ ਦਿੱਤੀ ਗਈ ਹੈ।
114 ਇੰਸਪੈਕਟਰ ਅਤੇ ਸਬ-ਇੰਸਪੈਕਟਰਾਂ ਦੇ ਤਬਾਦਲੇ
NEXT STORY