ਰੋਪੜ (ਸੱਜਣ ਸੈਣੀ)— ਬੁੱਢੇ ਮਾਂ-ਬਾਪ ਉਸ ਸਮੇਂ ਬਹੁਤ ਹੀ ਬੇਬਸ ਅਤੇ ਲਾਚਾਰ ਨਜ਼ਰ ਆਉਂਦੇ ਹਨ, ਜਦੋਂ ਉਨ੍ਹਾਂ ਦੇ ਬੇਟੇ ਹੀ ਉਨ੍ਹਾਂ ਨੂੰ ਮਾਰਨ 'ਤੇ ਉਤਾਰੂ ਹੋ ਜਾਂਦੇ ਹਨ ਅਤੇ ਮਾਰਨ 'ਚ ਕੋਈ ਵੀ ਕਸਰ ਨਹੀਂ ਛੱਡਦੇ ਹਨ। ਅਜਿਹਾ ਹੀ ਇਕ ਮਾਮਲਾ ਰੋਪੜ ਜ਼ਿਲੇ 'ਚ ਚਮਕੌਰ ਸਾਹਿਬ ਦੇ ਨੇੜੇ ਕੀੜੀ ਅਫਗਨਾ ਪਿੰਡ 'ਚੋਂ ਸਾਹਮਣੇ ਆਇਆ ਹੈ, ਜਿੱਥੇ ਇਕ ਬੁੱਢੇ ਮਾਂ-ਬਾਪ ਨੂੰ ਉਨ੍ਹਾਂ ਦੇ ਬੇਟੇ ਨੇ ਆਪਣੀ ਪਤਨੀ ਨਾਲ ਮਿਲ ਕੇ ਗੰਡਾਸੇ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਮਾਰਨ ਦੀ ਕੋਸ਼ਿਸ਼ ਕੀਤੀ ਪਰ ਖੁਸ਼ਕਿਸਮਤ ਕਰਕੇ ਦੋਵੇਂ ਮਾਂ-ਬਾਪ ਬੱਚ ਗਏ।
ਹੱਢਬੀਤੀ ਸੁਣਾਉਂਦੇ ਹੋਏ ਮਾਂ ਬਲਜੀਤ ਕੌਰ ਅਤੇ ਪਿਤਾ ਸੁੱਚਾ ਸਿੰਘ ਨੇ ਦੱਸਿਆ ਕਿ ਬੇਟਾ ਇਸ ਗੱਲ ਦਾ ਜ਼ਿੱਦ ਕਰ ਰਿਹਾ ਸੀ ਕਿ ਮਾਂ-ਬਾਪ ਦੇ ਕੋਲ ਜੋ ਡੇਢ ਏਕੜ ਦੀ ਜ਼ਮੀਨ ਹੈ, ਉਸ ਨੂੰ ਉਹ ਤੁਰੰਤ ਵੇਚ ਦੇਣ ਅਤੇ ਸਾਰੀ ਜਾਇਦਾਦ ਉਸ ਦੇ ਨਾਂ ਕਰ ਦੇਣ। ਮਾਤਾ-ਪਿਤਾ ਦੇ ਮਨ੍ਹਾ ਕਰਨ 'ਤੇ ਬੇਟੇ ਬੇਅੰਤ ਸਿੰਘ ਅਤੇ ਉਸ ਦੀ ਪਤਨੀ ਪ੍ਰੀਤ ਕੌਰ ਨੇ ਦੋਹਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ 'ਚ ਦੋਵੇਂ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਰੋਪੜ ਦੇ ਸਰਕਾਰੀ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।
ਪੁਲਸ ਇਸ ਮਾਮਲੇ 'ਚ ਅਜੇ ਤੱਕ ਕੁਝ ਵੀ ਨਹੀਂ ਕਰ ਸਕੀ ਹੈ। ਮਾਂ ਬਲਜੀਤ ਕੌਰ ਅਤੇ ਸੁੱਚਾ ਸਿੰਘ ਹੱਢਬੀਤੀ ਸੁਣਾਉਂਦੇ ਹੋਏ ਦੋਹਾਂ ਨੇ ਪੁੱਤ ਤੋਂ ਬਚਾਉਣ ਦੀ ਗੁਹਾਰ ਲਗਾਈ ਹੈ ਤਾਂਕਿ ਉਹ ਆਪਣਾ ਜੀਵਨ ਆਰਾਮ ਨਾਲ ਬਤੀਤ ਕਰ ਸਕਣ।
Punjab Wrap Up: ਪੜ੍ਹੋ 18 ਮਾਰਚ ਦੀਆਂ ਵੱਡੀਆਂ ਖ਼ਬਰਾਂ
NEXT STORY