ਜਲੰਧਰ (ਵਰੁਣ)— ਡੀ. ਏ. ਵੀ. ਕਾਲਜ ਫਲਾਈਓਵਰ 'ਤੇ ਰੇਸ ਲਾ ਰਹੇ 2 ਨੌਜਵਾਨਾਂ 'ਚੋਂ ਬੁਲਟ ਮੋਟਰਸਾਈਕਲ ਸਵਾਰ ਨੌਜਵਾਨ ਟਰੱਕ ਦੀ ਲਪੇਟ 'ਚ ਆ ਗਿਆ। ਬੁਲਟ ਸਵਾਰ ਨੌਜਵਾਨ ਤੇਜ਼ ਰਫਤਾਰ ਹੋਣ ਕਾਰਨ ਟਰੱਕ ਦੇ ਪਿੱਛੇ ਟਕਰਾਇਆ ਤੇ 200 ਮੀਟਰ ਦੀ ਦੂਰੀ ਤਕ ਮੋਟਰਸਾਈਕਲ ਸਮੇਤ ਘਿਸੜਦਾ ਗਿਆ। ਮੌਕੇ 'ਤੇ ਹੀ ਨੌਜਵਾਨ ਦੀ ਮੌਤ ਹੋ ਗਈ ਜਦਕਿ ਟਰੱਕ ਵਾਲਾ ਫਰਾਰ ਹੋ ਗਿਆ।
ਜਾਣਕਾਰੀ ਮੁਤਾਬਕ ਕਰੀਬ 6 ਮਹੀਨੇ ਪਹਿਲਾਂ ਹੀ ਨੌਜਵਾਨ ਨੇ ਬੁਲਟ ਮੋਟਰਸਾਈਕਲ ਖਰੀਦਿਆ ਸੀ। ਮ੍ਰਿਤਕ ਦੀ ਪਛਾਣ ਸੰਨੀ (19) ਪੁੱਤਰ ਭਗਤ ਸਿੰਘ ਚੌਹਾਨ ਵਾਸੀ ਸਤਨਾਮ ਨਗਰ ਨੀਵੀਂ ਆਬਾਦੀ ਵਜੋਂ ਹੋਈ ਹੈ। ਨੀਵੀਂ ਆਬਾਦੀ ਦਾਣਾ ਮੰਡੀ ਕੋਲ ਪੈਂਦੀ ਹੈ। ਸੰਨੀ ਆਪਣੇ ਦੋਸਤ ਗੋਬਿੰਦ ਨਾਲ ਮਕਸੂਦਾਂ ਵੱਲੋਂ ਆ ਰਿਹਾ ਸੀ। ਗੋਬਿੰਦ ਤੇ ਸੰਨੀ ਕੋਲ ਵੱਖ-ਵੱਖ ਮੋਟਰਸਾਈਕਲ ਸਨ। ਗੋਬਿੰਦ ਦੀ ਮੰਨੀਏ ਤਾਂ ਸੰਨੀ ਨੇ ਰੇਸ ਲਾਉਣ ਦੀ ਗੱਲ ਕਹੀ ਪਰ ਉਸ ਨੇ ਮਨ੍ਹਾਂ ਕਰ ਦਿੱਤਾ। ਦੋਵੇਂ ਆਪਣੇ ਮੋਟਰਸਾਈਕਲਾਂ 'ਤੇ ਡੀ. ਏ. ਵੀ. ਫਲਾਈਓਵਰ 'ਤੇ ਚੜ੍ਹੇ ਤਾਂ ਗੋਬਿੰਦ ਸੰਨੀ ਤੋਂ ਕਾਫੀ ਅੱਗੇ ਨਿਕਲ ਗਿਆ। ਸਨੀ ਰੇਸ ਲਾਉਂਦੇ ਹੋਏ ਅੱਗੇ ਜਾਣ ਲੱਗਾ ਤਾਂ ਅੱਗੇ ਜਾ ਰਹੇ ਟਰੱਕ ਨਾਲ ਟਕਰਾ ਗਿਆ ਤੇ ਟਰੱਕ 'ਚ ਫਸ ਕੇ ਕਾਫੀ ਦੂਰ ਤਕ ਘਿਸੜਦਾ ਗਿਆ। ਲੋਕਾਂ ਨੇ ਹਾਦਸਾ ਦੇਖਿਆ ਤਾਂ 200 ਮੀਟਰ ਦੀ ਦੂਰੀ 'ਤੇ ਜਾ ਕੇ ਟਰੱਕ ਰੁਕਵਾਇਆ ਤੇ ਸੰਨੀ ਨੂੰ ਬਾਹਰ ਕੱਢ ਕੇ ਨਿੱਜੀ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਸੰਨੀ ਨੂੰ ਮ੍ਰਿਤਕ ਐਲਾਨ ਦਿੱਤਾ। ਦੇਰ ਰਾਤ ਥਾਣਾ-1 ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ । ਥਾਣਾ ਇੰਚਾਰਜ ਸੁਖਬੀਰ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੇਰ ਰਾਤ ਪੁਲਸ ਨੇ ਲਾਸ਼ ਨੂੰ ਸਿਵਲ ਹਸਪਤਾਲ 'ਚ ਰਖਵਾ ਦਿੱਤਾ ਹੈ। ਸੰਨੀ ਇਕ ਬੂਟਾਂ ਦੀ ਦੁਕਾਨ 'ਚ ਕੰਮ ਕਰਦਾ ਸੀ।
400 ਗ੍ਰਾਮ ਹੈਰੋਇਨ ਅਤੇ ਲੱਖਾਂ ਦੀ ਡਰੱਗ ਮਨੀ ਸਮੇਤ 3 ਕਾਬੂ
NEXT STORY