ਫਿਰੋਜ਼ਪੁਰ, (ਕੁਮਾਰ, ਮਲਹੋਤਰਾ)— ਥਾਣਾ ਸਦਰ ਜ਼ੀਰਾ ਦੀ ਪੁਲਸ ਨੇ ਏ. ਐੱਸ. ਆਈ. ਜੁਗਰਾਜ ਸਿੰਘ ਦੀ ਅਗਵਾਈ ਹੇਠ ਪਿੰਡ ਬਹਿਕ ਫੱਤੂ ਦੇ ਇਲਾਕੇ ਵਿਚ ਗਸ਼ਤ ਦੌਰਾਨ ਇਕ ਟਰੈਕਟਰ ਤੇ ਰੇਤਾ ਦੀ ਨਾਜਾਇਜ਼ ਭਰੀ ਟਰਾਲੀ ਬਰਾਮਦ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਈ. ਜੁਗਰਾਜ ਸਿੰਘ ਨੇ ਦੱਸਿਆ ਕਿ ਇਸ ਬਰਾਮਦਗੀ ਸਬੰਧੀ ਪੁਲਸ ਨੇ ਜਰਨੈਲ ਸਿੰਘ ਨਾਮੀ ਵਿਅਕਤੀ ਖਿਲਾਫ ਮੁਕੱਦਮਾ ਦਰਜ ਕੀਤਾ ਹੈ, ਜਦਕਿ ਨਾਮਜ਼ਦ ਵਿਅਕਤੀ ਪੁਲਸ ਨੂੰ ਦੇਖਦੇ ਫਰਾਰ ਹੋ ਗਿਆ।
ਜਲਾਲਾਬਾਦ, (ਬਜਾਜ)—ਸਦਰ ਥਾਣਾ ਦੀ ਪੁਲਸ ਵੱਲੋਂ ਦੋ ਟਰੈਕਟਰ-ਟਰਾਲੀਆਂ ਰੇਤਾ ਸਮੇਤ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਸਬ-ਇੰਸਪੈਕਟਰ ਗੁਰਨੈਬ ਸਿੰਘ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਸੋਹਨਾ ਸਾਂਦੜ ਕੋਲ ਜਾ ਰਹੇ ਸਨ ਤਾਂ ਇਸ ਦੌਰਾਨ ਕਿਸੇ ਮੁਖਬਰ ਖਾਸ ਦੀ ਸੂਚਨਾ 'ਤੇ ਨਾਕਾਬੰਦੀ ਕਰ ਕੇ ਟਰੈਕਟਰ-ਟਰਾਲੀ ਰੇਤਾ ਨਾਲ ਭਰੀ ਹੋਈ ਬਰਾਮਦ ਕਰਨ ਦੇ ਨਾਲ-ਨਾਲ ਦਰਸ਼ਨ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਬੱਘੇਕੇ ਹਿਠਾੜ ਨੂੰ ਵੀ ਹਿਰਾਸਤ ਵਿਚ ਲੈ ਲਿਆ, ਜਿਸ ਖਿਲਾਫ ਮੁਕੱਦਮਾ ਦਰਜਾ ਕੀਤਾ ਹੈ। ਟਰੈਕਟਰ-ਟਰਾਲੀ 'ਚੋਂ 45 ਸਕੇਅਰ ਫੁੱਟ ਰੇਤਾ ਬਰਾਮਦ ਹੋਈ ਹੈ।
ਇਸੇ ਤਰ੍ਹਾਂ ਹੀ ਸਬ-ਇੰਸਪੈਕਟਰ ਸਲਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਪਿੰਡ ਸੁਹੇਲੇਵਾਲਾ ਅਤੇ ਚੱਕ ਜਾਨੀਸਰ ਕੋਲ ਮੌਜੂਦ ਸਨ ਤਾਂ ਇਸ ਦੌਰਾਨ ਸਾਹਮਣੇ ਤੋਂ ਆ ਰਹੀ ਟਰੈਕਟਰ-ਟਰਾਲੀ ਜੋ ਕਿ ਰੇਤਾ ਨਾਲ ਭਰੀ ਹੋਈ ਸੀ, ਨੂੰ ਬਰਾਮਦ ਕਰ ਕੇ ਹਰਕੇਵਲ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਚੱਕ ਜਾਨੀਸਰ ਨੂੰ ਵੀ ਪੁਲਸ ਨੇ ਆਪਣੀ ਹਿਰਾਸਤ ਵਿਚ ਲੈ ਲਿਆ, ਜਿਸ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਟਰੈਕਟਰ-ਟਰਾਲੀ 'ਚੋਂ 50 ਸਕੇਅਰ ਫੁੱਟ ਰੇਤਾ ਬਰਾਮਦ ਹੋਈ ਹੈ।
ਵਿਅਕਤੀ ਦੀ ਭੇਦਭਰੇ ਹਾਲਾਤ 'ਚ ਮੌਤ
NEXT STORY