ਭਵਾਨੀਗੜ੍ਹ, (ਅੱਤਰੀ, ਸੰਜੀਵ)— ਪਿੰਡ ਬਾਲਦ ਕਲਾਂ ਵਿਖੇ ਬਿਜਲੀ ਦੀਆਂ ਢਿੱਲੀਆਂ ਤਾਰਾਂ 'ਚ ਫੱਸ ਕੇ ਇਕ ਵਿਅਕਤੀ ਦੀ ਬੁਰੀ ਤਰ੍ਹਾਂ ਝੁਲਸ ਜਾਣ ਉਪਰੰਤ ਮੌਤ ਹੋ ਗਈ। ਮ੍ਰਿਤਕ ਵਿਅਕਤੀ ਦੇ ਭਰਾ ਬੀਰਬਲ ਨੇ ਦੱਸਿਆ ਕਿ ਬਲਦੇਵ ਕ੍ਰਿਸ਼ਨ ਪੁੱਤਰ ਹਰਦਵਾਰੀ ਰਾਮ ਬਾਅਦ ਦੁਪਹਿਰ ਖੇਤਾਂ 'ਚੋਂ ਮੱਝਾਂ ਲੈ ਕੇ ਘਰ ਵੱਲ ਆ ਰਿਹਾ ਸੀ ਕਿ ਪਿੰਡ ਦੀ ਸ਼ਾਮਲਾਟ ਜ਼ਮੀਨ ਦੀ ਮੋਟਰਾਂ ਵਾਲੀ ਬਿਜਲੀ ਦੀ ਲਾਈਨ ਦੀਆਂ ਢਿੱਲੀਆਂ ਤਾਰਾਂ ਵਿਚ ਫੱਸ ਗਿਆ। ਤਾਰਾਂ ਵਿਚ ਬਿਜਲੀ ਸਪਲਾਈ ਹੋਣ ਕਾਰਨ ਉਹ ਕਰੰਟ ਲੱਗਣ ਨਾਲ ਬੁਰੀ ਤਰ੍ਹਾਂ ਝੁਲਸ ਗਿਆ। ਜ਼ਖਮਾਂ ਦੀ ਤਾਬ ਨਾ ਸਹਾਰਦਿਆਂ ਬਲਦੇਵ ਕ੍ਰਿਸ਼ਨ ਦੀ ਮੌਤ ਹੋ ਗਈ। ਸੂਚਨਾ ਮਿਲਦਿਆਂ ਹੀ ਪੁਲਸ ਨੇ ਬਲਦੇਵ ਕ੍ਰਿਸ਼ਨ ਦੀ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਨ ਲਈ ਸਿਵਲ ਹਸਪਤਾਲ ਸੰਗਰੂਰ ਵਿਖੇ ਭੇਜ ਦਿੱਤੀ। ਪਾਵਰਕਾਮ ਦੇ ਜੇ. ਈ. ਸੰਜੀਵ ਕੁਮਾਰ ਅਤੇ ਬਲਵੀਰ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਭਾਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਬਾਲਦ ਕਲਾਂ ਨੇ ਮ੍ਰਿਤਕ ਬਲਦੇਵ ਕ੍ਰਿਸ਼ਨ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।
ਕੈਪਟਨ ਸਾਹਿਬ ਮੈਨੂੰ ਵੀ ਦਿਓ ਡੀ. ਐਸ. ਪੀ. ਵਜੋਂ ਨੌਕਰੀ : ਨਵਜੋਤ ਕੌਰ
NEXT STORY