ਪੱਟੀ (ਸੌਰਭ)-ਹਲਕਾ ਪੱਟੀ ਅਧੀਨ ਪੈਂਦੇ ਪਿੰਡ ਕੋਟ ਦਾਤਾ ਵਿਖੇ ਵੀਰਵਾਰ ਨੂੰ 35 ਸਾਲਾ ਨੌਜਵਾਨ ਦੀ ਸਵਾਈਨ ਫਲੂ ਕਾਰਨ ਮੌਤ ਹੋ ਗਈ, ਜਿਸ ਦਾ ਸ਼ੁੱਕਰਵਾਰ ਨੂੰ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਸੀ। ਇਸ ਸਬੰਧੀ ਜਦ ਡਾ. ਆਭਾ ਸ਼ਰਮਾ ਜ਼ਿਲਾ ਮੈਡੀਕਲ ਅਫਸਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਵੀਰਵਾਰ ਨੂੰ ਹਰਵਿੰਦਰ ਸਿੰਘ ਪੁੱਤਰ ਪਾਲ ਸਿੰਘ ਵਾਸੀ ਕੋਟ ਦਾਤਾ ਨੂੰ ਗੁਰੂ ਨਾਨਕ ਸਪੈਸ਼ਲਿਸਟ ਹਸਪਤਾਲ ਤਰਨਤਾਰਨ ਵਿਖੇ ਦਾਖਲ ਕਰਵਾਇਆ ਗਿਆ ਸੀ, ਜਿਸ ਦੀ ਸਾਨੂੰ ਸੂਚਨਾ ਮਿਲੀ ਅਤੇ ਉਸ ਸਮੇਂ ਹੀ ਪੀੜਤ ਦੇ ਸੈਂਪਲ ਲੈ ਕੇ ਦਵਾਈ ਸ਼ੁਰੂ ਕਰ ਦਿੱਤੀ ਤੇ ਸੈਂਪਲ ਤੁਰੰਤ ਜਾਂਚ ਲਈ ਚੰਡੀਗੜ੍ਹ ਭੇਜ ਦਿੱਤੇ ਗਏ।
ਦੇਰ ਸ਼ਾਮ ਤੱਕ ਉਸ ਦੀ ਰਿਪੋਰਟ ਆ ਗਈ, ਜਿਸ 'ਚ ਸਵਾਈਨ ਫਲੂ ਦਾ ਹੋਣਾ ਪਾਇਆ ਗਿਆ। ਜਦ ਅਸੀਂ ਫਿਰ ਹਸਪਤਾਲ ਵਿਚ ਪਹੁੰਚ ਕੀਤੀ ਤਾਂ ਪਰਿਵਾਰਕ ਮੈਂਬਰ ਮਰੀਜ਼ ਨੂੰ ਘਰ ਲੈ ਕੇ ਜਾ ਚੁੱਕੇ ਸਨ। ਪਿੰਡ ਪਹੁੰਚਣ ਤੱਕ ਉਸ ਦਾ ਸਸਕਾਰ ਵੀ ਹੋ ਚੁੱਕਾ ਸੀ। ਡਾ. ਆਭਾ ਸ਼ਰਮਾ ਨੇ ਕਿਹਾ ਕਿ ਲੋਕਲ ਵਰਕਰ ਭੇਜ ਕੇ ਪਿੰਡ ਦੇ 110 ਘਰਾਂ ਦਾ ਸਰਵੇ ਕਰਵਾਇਆ ਗਿਆ ਹੈ ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੇ ਬੱਚਿਆਂ ਦੇ ਸੈਂਪਲ ਵੀ ਲਏ ਗਏ ਹਨ ਅਤੇ ਜਾਣੂ ਕਰਵਾਇਆ ਗਿਆ ਹੈ ਕਿ ਜੇਕਰ ਕਿਸੇ ਨੂੰ ਖੰਘ-ਜ਼ੁਕਾਮ ਜ਼ਿਆਦਾ ਦਿਨ ਰਹੇ ਤਾਂ ਤੁਰੰਤ ਉਸ ਦੀ ਜਾਂਚ ਕਰਾਓ। ਕੱਲ ਡਾਕਟਰਾਂ ਦੀ ਟੀਮ ਫਿਰ ਤੋਂ ਪਿੰਡ 'ਚ ਜਾ ਰਹੀ ਹੈ, ਜੇਕਰ ਕੋਈ ਸ਼ੱਕੀ ਪਾਇਆ ਗਿਆ ਤਾਂ ਉਸ ਦੀ ਜਾਂਚ ਕਰ ਕੇ ਦਵਾਈ ਸ਼ੁਰੂ ਕੀਤੀ ਜਾਵੇਗੀ।
ਧੜੱਲੇ ਨਾਲ ਵਿਕ ਰਹੀਆਂ ਨੇ ਨਕਲੀ ਮਠਿਆਈਆਂ
NEXT STORY