ਵੈਰੋਵਾਲ, (ਗਿੱਲ)- ਅੱਜ ਚੱਲਦੇ ਟਰੈਕਟਰ 'ਤੋਂ ਡਿੱਗਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਸੰਤੋਖ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਜੁਗਰਾਜ ਸਿੰਘ (21) ਇਕ ਭੱਠੇ 'ਤੇ ਡਰਾਈਵਰ ਵਜੋਂ ਕੰਮ ਕਰਦਾ ਸੀ ਅਤੇ ਟਰੈਕਟਰ ਟਰਾਲੀ ਉਪਰ ਇੱਟਾਂ ਭਰ ਕਰ ਕੇ ਆਪਣੇ ਦੋ ਸਾਥੀਆਂ ਨਾਲ ਅੰਮ੍ਰਿਤਸਰ ਵਿਖੇ ਗਿਆ ਹੋਇਆ ਸੀ। ਵਾਪਸ ਆਉਂਦੇ ਸਮੇਂ ਰਸਤੇ 'ਚ ਪਿੰਡ ਏਕਲਗੱਡਾ ਨੇੜੇ ਸ਼ਾਮ 5.30 ਵਜੇ ਦੇ ਕਰੀਬ ਉਨ੍ਹਾਂ ਦੇ ਟਰੈਕਟਰ ਦੀ ਅਚਾਨਕ ਇਕ ਲਾਈਟ ਬੰਦ ਹੋ ਗਈ। ਜੁਗਰਾਜ ਸਿੰਘ ਟਰੈਕਟਰ ਦਾ ਸਟੇਰਿੰਗ ਆਪਣੇ ਸਾਥੀ ਨੂੰ ਫੜਾ ਕੇ ਚੱਲਦੇ ਟਰੈਕਟਰ 'ਤੇ ਲਾਈਟ ਨੂੰ ਹੱਥ ਮਾਰਨ ਲਈ ਅੱਗੇ ਚਲਾ ਗਿਆ ਪਰ ਉਹ ਟਰੈਕਟਰ ਤੋਂ ਹੇਠਾਂ ਡਿੱਗ ਗਿਆ, ਜਿਸ ਕਾਰਨ ਉਸ ਦੇ ਗੰਭੀਰ ਸੱਟਾਂ ਲੱਗ ਗਈਆਂ। ਉਸ ਦੇ ਸਾਥੀਆਂ ਵੱਲੋਂ ਉਸ ਨੂੰ ਟਰਾਲੀ 'ਤੇ ਲਿਟਾ ਕੇ ਕਸਬਾ ਖਡੂਰ ਸਾਹਿਬ ਨੂੰ ਲਿਜਾਇਆ ਜਾ ਰਿਹਾ ਸੀ ਕਿ ਰਸਤੇ 'ਚ ਹੀ ਉਸ ਦੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਣ 'ਤੇ ਚੌਕੀ ਖਡੂਰ ਸਾਹਿਬ ਦੇ ਏ. ਐੱਸ. ਆਈ. ਅਮਰਜੀਤ ਸਿੰਘ ਮੌਕੇ ਪੁੱਜੇ ਪਰ ਪਰਿਵਾਰਕ ਮੈਂਬਰਾਂ ਨੇ ਕੋਈ ਵੀ ਕਾਰਵਾਈ ਕਰਵਾਉਣ ਤੋਂ ਇਨਕਾਰ ਕਰ ਦਿੱਤਾ।
2017 ਵਰ੍ਹਾ 'ਪਖੰਡੀ ਬਾਬਿਆਂ' ਲਈ ਭਾਰੂ ਰਿਹਾ
NEXT STORY