ਰਾਜਪੁਰਾ, (ਨਿਰਦੋਸ਼, ਚਾਵਲਾ)- ਪਿੰਡ ਹਰਿਆਓਂ ਵਾਸੀ ਇਕ ਕਿਸਾਨ ਜਿਸ ਨੇ ਦਿੱਲੀ ਬਾਰਡਰ ’ਤੇ ਕਿਸਾਨੀ ਅੰਦੋਲਨ ’ਚ ਹਿੱਸਾ ਲਿਆ ਸੀ, ਵੱਲੋਂ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਨਹਿਰ ’ਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਜਾਣਕਾਰੀ ਮਿਲੀ ਹੈ। ਇਸ ਸਬੰਧੀ ਪਿੰਡ ਹਰਿਆਓਂ ਦੇ ਸਰਪੰਚ ਦਿਲਬਾਲ ਸਿੰਘ ਅਤੇ ਰਾਜਵਿੰਦਰ ਸਿੰਘ, ਕਰਨੈਲ ਸਿੰਘ, ਪ੍ਰੇਮ ਸਿੰਘ, ਬਲਵਿੰਦਰ ਸਿੰਘ, ਅਮਰਜੀਤ ਸਿੰਘ ਸਮੇਤ ਹੋਰਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਕਿਸਾਨ ਅਜੈਬ ਸਿੰਘ (55) ਜਿਹੜਾ ਸਿਰਫ ਢਾਈ ਕਿੱਲੇ ਜ਼ਮੀਨ ਦਾ ਮਾਲਕ ਸੀ, ਉਹ 2 ਬੈਂਕਾਂ ਤੋਂ ਲਏ ਕਰੀਬ 15 ਲੱਖ ਦੇ ਕਰਜ਼ੇ ਤੋਂ ਪ੍ਰੇਸ਼ਾਨ ਰਹਿੰਦਾ ਸੀ।
ਇਹ ਵੀ ਪੜ੍ਹੋ :- ਵਿਦੇਸ਼ ਪੁੱਜ ਪਤਨੀ ਭੁੱਲੀ ਪੰਜਾਬ ਰਹਿੰਦਾ ਪਤੀ, 35 ਲੱਖ ਦਾ ਖਰਚਾ ਕਰ ਭੇਜਿਆ ਸੀ ਕੈਨੇਡਾ
ਅਜੈਬ ਸਿੰਘ ਬੀਤੇ ਦਿਨੀਂ ਦਿੱਲੀ ’ਚ ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਅੰਦੋਲਨ ’ਚ ਵੀ ਹਿੱਸਾ ਲੈ ਚੁਕਿਆ ਹੈ, ਨੇ ਬੀਤੇ ਦਿਨੀਂ ਪਿੰਡ ਜੈ ਨਗਰ ਨਹਿਰ ਨੇੜੇ ਪਹੁੰਚ ਕੇ ਪਰਿਵਾਰ ਵਾਲਿਆਂ ਨੂੰ ਫੋਨ ਕਰ ਕੇ ਕਿਹਾ ਕਿ ਉਹ ਕਰਜ਼ੇ ਤੋਂ ਪਰੇਸ਼ਾਨ ਹੈ ਅਤੇ ਨਹਿਰ ’ਚ ਛਾਲ ਮਾਰ ਕੇ ਖੁਦਕੁਸ਼ੀ ਕਰ ਰਿਹਾ ਹੈ। ਜਦੋਂ ਉਸ ਦੇ ਪਰਿਵਾਰ ਵਾਲੇ ਮੌਕੇ ’ਤੇ ਪਹੁੰਚੇ ਤਾਂ ਉਸ ਦਾ ਮੋਟਰਸਾਈਕਲ, ਮੋਬਾਇਲ, ਐਨਕਾਂ ਤੇ ਪੱਗ ਨਹਿਰ ਦੇ ਕੰਢੇ ਤੋਂ ਮਿਲ ਗਈ ਪਰ ਨਹਿਰ ’ਚ ਕੁੱਝ ਦੂਰੀ ’ਤੇ ਉਸ ਦੀ ਲਾਸ਼ ਨਹਿਰ ’ਚ ਤੈਰ ਰਹੀ ਸੀ, ਨੂੰ ਗੋਤਾਖੋਰਾ ਨੇ ਬਾਹਰ ਕੱਢ ਲਿਆ।
ਇਹ ਵੀ ਪੜ੍ਹੋ :- ਕੋਰੋਨਾ ਕਾਰਨ ਪੈਰੋਲ ’ਤੇ ਘੁੰਮ ਰਹੇ ਪੰਜਾਬ ਭਰ ਦੇ ਕੈਦੀ ਹੁਣ ਜਾਣਗੇ ਜੇਲਾਂ 'ਚ
ਅੱਜ ਮ੍ਰਿਤਕ ਕਿਸਾਨ ਅਜੈਬ ਸਿੰਘ ਦੇ ਲੜਕੇ ਕੁਲਦੀਪ ਸਿੰਘ ਦੇ ਬਿਆਨਾਂ ’ਤੇ ਥਾਣਾ ਸਦਰ ਪੁਲਸ ਨੇ ਪੋਸਟਮਾਰਟਮ ਤੋਂ ਬਾਅਦ ਕਾਰਵਾਈ ਕਰਦਿਆਂ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਬੰਧਤ ਕਿਸਾਨ ਦਾ ਪਰਿਵਾਰ ਆਰਥਿਕ ਪੱਖੋਂ ਕਾਫੀ ਕਮਜ਼ੋਰ ਹੈ। ਇਸ ਲਈ ਪੀੜਤ ਪਰਿਵਾਰ ਦੇ ਸਿਰ ਚੜਿਆ ਬੈਂਕਾ ਦਾ ਕਰਜ਼ਾ ਮੁਆਫ ਕੀਤਾ ਜਾਵੇ ਅਤੇ ਉਸ ਦੇ ਬੇਰੁਜ਼ਗਾਰ ਲੜਕੇ ਨੂੰ ਨੌਕਰੀ ਦਿੱਤੀ ਜਾਵੇ।
ਮਾਲ ਵਿਭਾਗ ਨੇ ਵਧਾਏ ਜਾਇਦਾਦਾਂ ਦੇ 15 ਫੀਸਦੀ ਰੇਟ, ਰਜਿਸਟਰੀਆਂ ਕਰਾਉਣ ਵਾਲਿਆਂ ’ਤੇ ਪਵੇਗਾ ਆਰਥਿਕ ਬੋਝ
NEXT STORY